Punjabi home remedies to lighten dark bikini line area naturally – ਕਾਲੀ ਜਾਂ ਸਾਂਵਲੀ ਬਿਕਨੀ ਲਾਈਨ ਨੂੰ ਹਲਕਾ ਕਰਨ ਲਈ ਕੁਝ ਘਰੇਲੂ ਨੁਸਖੇ

ਬਿਕਨੀ ਪਾਉਣ ਨਾਲ ਹਰ ਕੋਈ ਬਹੁਤ ਹੀ ਸੁੰਦਰ ਅਤੇ ਸੈਕਸੀ ਦਿੱਖਦਾ ਹੈ। ਪਰ ਜੇਕਰ ਬਿਕਨੀ ਲਾਈਨ (bikini line) ਦਿਖੇ ਤਾ ਉਸ ਨਾਲ ਸਾਰੀ ਸੁੰਦਰਤਾ ਨਜ਼ਰ ਅੰਦਾਜ਼ ਹੋ ਜਾਂਦੀ ਹੈ। ਗੂਹੜੇ ਰੰਗ (dark coloured) ਦੀ ਬਿਕਨੀ ਲਾਈਨ ਕਈ ਕਾਰਨ ਹੋ ਜਾਂਦੀ ਹੈ ਜਿਵੇਂ ਜਿਆਦਾ ਪਸੀਨਾ ਆਉਣਾ (excess sweating) , ਧੱਫੜ (rashes) , ਰਗੜ ਲੱਗਣ ਨਾਲ (chafing) , ਵਾਲ ਉਤਾਰਨ ਨਾਲ (shaving) ਜਾਂ ਫਿਰ ਛਿੱਲਣ ਨਾਲ। ਅੱਜਕੱਲ ਅਜਿਹੇ ਬਹੁਤ ਤਰੀਕੇ ਆ ਗਏ ਹਨ ਜਿਸ ਨਾਲ ਇਨ੍ਹਾਂ ਕਾਲੇ ਰੰਗ ਦੀ ਬਿਕਨੀ ਲਾਈਨਾਂ ਨੂੰ ਹਲਕਾ ਕੀਤਾ ਜਾ ਸਕਦਾ ਹੈ ਪਰ ਇਸ ਲਈ ਆਪਣੇ ਕੱਪੜੇ ਦੇ ਪਹਿਨਾਵੇ ਨਾਲ ਕੋਈ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ। ਤੁਸੀਂ ਬਿਕਨੀ ਲਾਈਨ ਨੂੰ ਕੁਝ ਘਰੇਲੂ ਨੁਸਖਿਆਂ ਨਾਲ ਬਹੁਤ ਹੀ ਆਸਾਨੀ ਨਾਲ ਨਿਖਰੀ ਚਮੜੀ ਪਾ ਸਕਦੇ ਹੋ।

ਬਿਕਨੀ ਲਾਈਨ ਦਾ ਕਾਲਾ ਹੋਣਾ ਕਈ ਔਰਤਾਂ ਵਿਚ ਬਹੁਤ ਹੀ ਆਮ ਪਾਇਆ ਜਾ ਸਕਦਾ ਹੈ। ਇਹ ਗੁਪਤ ਅੰਗਾਂ (genital areas)  ਦੇ ਆਸ ਪਾਸ ਦੀ ਜਗਹ ਹੁੰਦਾ ਹੈ। ਕਈ ਔਰਤਾਂ ਸਿਰਫ ਆਪਣੇ ਸਾਥੀ ਦੇ ਸਾਹਮਣੇ ਹੀ ਇਸ ਨੂੰ ਦਿਖਾ ਸਕਦੀ ਹੈ। ਪਰ ਫ਼ਿਲਮ ਵਿਚ ਕੰਮ ਕਰਨ ਵਾਲੇ ਐਕਟਰ (actors) , ਮਾਡਲ (models) ਅਤੇ ਹੋਰ ਹਸਤੀਆਂ (famous celebrities) ਨੂੰ ਆਪਣੇ ਸ਼ਰੀਰ ਦੇ ਫੋਟੋ ਖਿਚਾਉਣ ਵੇਲੇ ਸਾਰੇ ਅੰਗ ਦਿਖਾਣੇ ਪੈਂਦੇ ਹਨ। ਤੈਰਾਕਾਂ (swimmers) ਨੂੰ ਵੀ ਤੈਰਨ ਵੇਲੇ ਬਿਕਨੀ ਪਾਉਣੀ ਪੈਂਦੀ ਹੈ। ਜੇਕਰ ਉਨ੍ਹਾਂ ਦੀ ਬਿਕਨੀ ਲਾਈਨ ਕਾਲੀ ਹੈ ਤਾਂ ਬਹੁਤ ਜਿਆਦਾ ਸ਼ਰਮਿੰਦਾ ਹੋਣਾ ਪੈਂਦਾ ਹੈ। ਜਦ ਤੁਸੀਂ ਭੀੜ ਵਿਚ ਹੁੰਦੇ ਹੋ ਤਾ ਹੋਰ ਵੀ ਜਿਆਦਾ ਸ਼ਰਮ ਆਉਂਦੀ ਹੈ। ਆਓ ਇਸ ਬਿਕਨੀ ਲਾਈਨ ਨੂੰ ਹਲਕਾ ਕਰਨ ਲਈ ਕੁਝ ਆਸਾਨ ਅਤੇ ਘਰੇਲੂ ਨੁਸਖੇ ਦੇਖਦੇ ਹਾਂ ਜਿਸ ਨਾਲ ਇਸ ਪਰੇਸ਼ਾਨੀ ਨੂੰ ਦੂਰ ਕੀਤਾ ਜਾ ਸਕਦੇ ਹੈ।

ਬਿਕਨੀ ਲਾਈਨ ਦੇ ਕਾਲੇ ਹੋਣ ਦੇ ਕਿ ਕਾਰਣ ਹਨ? (What are the main causes / reasons for dark bikini lines?)

ਚਮੜੀ ਦਾ ਆਪਸ ਵਿਚ ਰਗ਼ੜ ਹੋਣ ਕਰਕੇ ਬਿਕਨੀ ਲਾਈਨ ਦਾ ਕਾਲਾ ਹੋਣਾ (Chafing as a major reason for dark bikni line)

ਜੋ ਔਰਤਾਂ ਜਿਆਦਾ ਵਜ਼ਨ ਵਾਲਿਆਂ ਹੁੰਦੀਆਂ ਹਨ ਉਨ੍ਹਾਂ ਦੇ ਉੱਤੇ ਦੇ ਪੱਟ ਭਾਰੇ (heavy upper thighs) ਹੁੰਦੇ ਹਨ। ਇਸ ਕਰਕੇ ਉਨ੍ਹਾਂ ਦੇ ਪੱਟ ਆਪਸ ਵਿਚ ਰਗੜਦੇ ਰਹਿੰਦੇ ਹਨ ਜਿਸ ਨਾਲ ਕਿ ਬਿਕਨੀ ਲਾਈਨ ਉੱਤੇ ਧੱਫੜ (rashes) ਪੈ ਜਾਂਦੇ ਹਨ ਅਤੇ ਕਾਲੀ ਹੋ ਜਾਂਦੀ ਹੈ। ਦੋਹਾਂ ਦੇ ਰਗੜਨ ਨਾਲ ਚਮੜੀ ਖਰਾਬ ਹੋ ਜਾਂਦੀ ਹੈ ਜਿਸ ਨਾਲ ਕਾਲਾਪਨ ਆ ਜਾਉਂਦਾ ਹੈ। ਇਹ ਉਹਨਾਂ ਔਰਤਾਂ ਵਿਚ ਵੀ ਹੁੰਦਾ ਹੈ ਜੋ ਕਿ ਮੋਟੇ ਹੋਣ ਦੇ ਬਾਵਜੂਦ ਅਜਿਹੇ ਕੱਪੜੇ ਨਹੀਂ ਪਾਉਂਦੇ ਜਿਸ ਨਾਲ ਕਿ ਪੱਟ ਵਾਲਾ ਹਿਸਾ ਇਕ ਦੂਜੇ ਨਾਲੋਂ  ਅਲਗ ਰਹੇ। ਇਹ ਇਕ ਕਾਰਣ ਹੈ ਜਿਸ ਨਾਲ ਕਿ ਬਿਕਨੀ ਲਾਈਨ ਵਾਲਾ ਹਿਸਾ ਕਾਲਾ ਹੋ ਜਾਂਦਾ ਹੈ।

ਪੋਲਿਸਟਰ ਦੇ ਕੱਪੜੇ ਪਾਉਣ ਨਾਲ ਹੁੰਦੀ ਹੈ ਬਿਕਨੀ ਲਾਈਨ ਕਾਲੀ (Polyester outfits causes darkened bikni line)

ਅਜਿਹੇ ਕਪੜੇ ਪਾਉਣ ਨਾਲ ਪਸੀਨਾ ਜਿਆਦਾ ਆਉਂਦਾ ਹੈ ਅਤੇ ਇਸ ਨਾਲ ਪਸੀਨਾ ਸੋਖਦਾ ਨਹੀਂ ਹੈ। ਜਿਸ ਕਰਕੇ ਬਿਕਨੀ ਲਾਈਨ ਦੀ ਚਮੜੀ ਉੱਤੇ ਬਹਿਤ ਨੁਕਸਾਨ ਹੁੰਦਾ ਹੈ ਅਤੇ ਉਸ ਥਾਂ ਤੇ ਕਾਲਾਪਨ ਆ ਜਾਂਦਾ ਹੈ। ਜੇਕਰ ਸ਼ਰੀਰ ਮੋਟਾ ਅਤੇ ਭਰਾ ਹੈ ਤਾਂ ਪੋਲੀਸਟਰ ਵਾਲੇ ਕਪੜੇ (polyster) ਬਿਲਕੁਲ ਵੀ ਨਹੀਂ ਪੌਣੇ ਚਾਹੀਦੇ ਕਿਉਂਕਿ ਇਸ ਨਾਲ ਚਮੜੀ ਦੇ ਹੋਰ ਸਮਸਿਆ ਵੀ ਪੈਦਾ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਸੁਤੀ ਕਪੜੇ (cotton fabric) ਹੀ ਪਾਣੇ ਚਾਹੀਦੇ ਹਨ ਜਿਸ ਨਾਲ ਕਿ ਚਮੜੀ ਅਤੇ ਬਿਕਨੀ ਲਾਈਨ ਨੂੰ ਕੋਈ ਨੁਕਸਾਨ ਨਾ ਹੋਵੇ।

ਬਿਕਨੀ ਲਾਈਨ ਨੂੰ ਸਾਫ ਕਰਨ ਲਈ ਨਾ ਵਰਤੋਂ ਵੱਲ ਉਤਾਰਨ ਵਾਲੀ ਕਰੀਮ (Do not use Hair removal cream to clean bikni line)

ਬਿਕਨੀ ਲਾਈਨ ਨੂੰ ਸਾਫ ਕਰਨ ਲਈ  ਜਿਆਦਾ ਸ਼ੈਵ (shave) ਕਰਨ ਨਾਲ ਜਾਂ ਫਿਰ ਵਾਲ ਉਤਾਰਨ ਵਾਲੀ ਕਰੀਮ (hair removal cream) ਦੀ ਜਿਆਦਾ ਵਰਤੋਂ ਕਰਨ ਨਾਲ ਚਮੜੀ ਨੂੰ ਬਹੁਤ ਨੁਕਸਾਨ ਹੁੰਦਾ ਹੈ ਅਤੇ ਬਿਕਨੀ ਲਾਈਨ ਬਹੁਤ ਕਾਲੀ ਵੀ ਹੋ ਜਾਂਦੀ ਹੈ। ਇਨ੍ਹਾਂ ਕਰੀਮ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਕੈਮੀਕਲ (chemicals) ਮੌਜੂਦ ਹੁੰਦੇ ਹਨ ਜੋ ਕਿ ਚਮੜੀ ਨੂੰ ਨੁਕਸਾਨ ਕਰਦੇ ਹਨ। ਤੁਹਾਨੂੰ ਬਹੁਤ ਹੀ ਆਸਾਨੀ  ਨਾਲ ਘਰੇਲੂ ਨੁਸਖੇ ਮਿਲ ਜਾਣਗੇ ਜਿਸ ਨਾਲ ਕਿ ਬਿਕਨੀ ਲਾਈਨ ਨੂੰ ਸਾਫ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਦਾ ਚਮੜੀ ਉੱਤੇ ਕੋਈ ਬੁਰਾ ਅਸਰ ਵੀ ਨਹੀਂ ਹੁੰਦਾ।

ਬਿਕਨੀ ਲਾਈਨ ਦੇ ਰੰਗ ਨੂੰ ਹਲਕਾ ਕਰਨ ਲਈ ਕੁਝ ਘਰੇਲੂ ਨੁਸਖੇ  (Homemade remedies to lighten dark bikini line)

ਜ਼ਰੂਰੀ ਜੈਤੂਨ ਤੇਲ ਨਾਲ ਕਾਲੀ ਬਿਕਨੀ ਲਾਈਨ ਨੂੰ ਹਲਕਾ (Essential olive oil as a treatment to lighten bikini line)

ਆਪਣੀ ਕਾਲੀ ਬਿਕਨੀ ਲਾਈਨ ਨੂੰ ਜੈਤੂਨ ਦੇ ਤੇਲ (essential olive oil)  ਦੇ ਨਾਲ ਮਾਲਿਸ਼ ਕਰਕੇ ਰਾਤ ਭਰ ਲਗਾ ਰਹਿਣ ਦੇਣਾ। ਇਸ ਘਰੇਲੂ ਨੁਸਖੇ ਨਾਲ ਨਾ ਹੀ ਸਿਰਫ ਤੁਹਾਡੀ ਕਾਲੀ ਬਿਕਨੀ ਲਾਈਨ ਦਾ ਰੰਗ ਹਲਕਾ ਹੋਵੇਗਾ ਬਲਕਿ ਉਸ ਥਾਂ ਦੀ ਚਮੜੀ ਦੀ ਝੁਰੜੀਆਂ (wrinkles) ਨੂੰ ਠੀਕ ਕਰ ਕੇ ਉਸ ਨੂੰ ਮੁਲਾਇਮ ਵੀ ਕਰਦਾ ਹੈ। ਜੈਤੂਨ ਦੇ ਤੇਲ ਨਾਲ ਚਮੜੀ ਦੀ ਉੱਤੇ ਦੀ ਪਰਤ (epidermis layer) ਉੱਤੇ ਪਸੀਨੇ ਦੇ ਨਾਲ ਪੈਣ ਵਾਲੇ  ਧੱਫੜ (rashes due to sweat) ਵੀ ਇਕ ਦਮ  ਠੀਕ ਹੋ ਜਾਂਦੇ ਹਨ।

ਹਲਦੀ ਦੇ ਪੇਸਟ ਨਾਲ ਕਰੋ ਬਿਕਨੀ ਲਾਈਨ ਨੂੰ ਕੁਦਰਤੀ ਸਾਫ (Turmeric paste)

ਇਹ ਆਮ ਤੋਰ ਤੇ ਹਰ ਉਤਪਾਦਾਂ (products) ਵਿੱਚ ਵਰਤਿਆ ਜਾਂਦਾ ਹੈ ਜੋ ਕਿ ਚਮੜੀ ਦੀ ਦੇਖ ਭਾਲ ਕਰਨ ਵਿੱਚ ਬਹੁਤ ਅਸਰਦਾਰ ਹੈ। ਇਸ ਨਾਲ ਦਾਗ ਅਤੇ ਧੱਬੇ (dark spots) ਹਲਕੇ ਹੁੰਦੇ ਹਨ ਅਤੇ ਚਮੜੀ ਨਿਖਰੀ ਨਜ਼ਰ ਆਉਂਦੀ ਹੈ। ਇਸ ਘਰਲੂ ਨੁਸਖੇ ਦੀ ਸਮਗਰੀ (ingredient) ਨੂੰ ਤੁਸੀਂ ਬਹੁਤ ਹੀ ਆਸਾਨੀ ਨਾਲ ਆਪਣੀ ਰਸੋਈ ਵਿਚ ਲੱਭ ਸਕਦੇ ਹੋ। ਇਸ ਨੂੰ ਤਿਆਰ ਕਰਨ ਲਈ 1 ਚਮਚ ਹਲਦੀ ਦੇ ਪਾਊਡਰ (turmeric powder) ਦਾ ਲੈ ਲਿਓ ਅਤੇ ਉਸ ਵਿੱਚ 2 ਚਮਚ ਨਿੰਬੂ ਦੇ ਜੂਸ (lemon juice) ਅਤੇ 1 ਚਮਚ ਦਹੀਂ  (yogurt) ਦਾ ਮਿਲਾ ਲੈਣਾ। ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਿਓ ਅਤੇ ਆਪਣੇ ਬਿਕਨੀ ਲਾਈਨ ਵਾਲੀ ਥਾਂ ਤੇ ਹਲਕੇ ਹਲਕੇ ਹੱਥਾਂ ਨਾਲ ਗੋਲ ਗੋਲ ਦਿਸ਼ਾ (circular motion) ਵਿੱਚ ਲਗਾਓ। ਇਸ ਨੂੰ ਘੱਟ ਤੋਂ ਘੱਟ 15 – 20  ਮਿੰਟ ਤੱਕ ਲੱਗਾ ਰਹਿਣ ਦੇਣਾ ਅਤੇ ਬਾਅਦ ਵਿਚ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ। ਇਸ ਘਰੇਲੂ   ਨੁਸਖੇ ਨੂੰ ਹਫਤੇ ਵਿੱਚ 3 ਬਾਰ ਨਹਾਉਣ ਤੋਂ ਪਹਿਲਾ ਕਰਨ ਨਾਲ ਬਹੁਤ ਜਿਆਦਾ ਅਤੇ  ਜਲਦੀ ਫਾਇਦਾ ਹੋਵੇਗਾ।

ਨਿੰਬੂ ਦੇ ਸਕਰਬ ਨਾਲ ਕਰੋ ਕਾਲੀ ਬਿਕਨੀ ਲਾਈਨ ਦਾ ਇਲਾਜ਼ (Lemon scrub as a skin lightener to reduce darkness of bikini line)

ਪਸੀਨੇ ਨਾਲ ਚਮੜੀ ਬਹੁਤ ਹੀ ਕਾਲੀ (dark) , ਭਦੀ (untidy) ਹੋ ਜਾਂਦੀ ਹੈ ਅਤੇ ਮੁਸ਼ਕ (smells) ਵੀ ਮਾਰਨ ਲੱਗ ਜਾਂਦੀ ਹੈ।  ਗੁਪਤ ਅੰਗ (genital area) ਵਾਲਾ ਹਿਸਾ ਸ਼ਰੀਰ  ਦਾ ਅਜਿਹਾ ਹਿਸਾ ਹੈ ਜਿਸ ਤੇ ਬਹੁਤ ਜਿਆਦਾ ਪਸੀਨਾ ਆਉਂਦਾ ਹੈ। ਇਸ ਲਈ  ਇਹ ਸੁਝਾਓ ਦਿੱਤਾ ਜਾਂਦਾ ਹੈ ਕਿ ਇਸ ਹਿਸੇ ਨੂੰ ਅਤੇ ਬਿਕਨੀ ਲਾਈਨ ਨੂੰ ਨਿੰਬੂ ਦੇ ਜੂਸ ਨਾਲ (lemon juice) ਰਗੜਨਾ ਚਾਹੀਦਾ ਹੈ। ਇਸ ਨਾਲ ਨਾ ਹੀ ਸਿਰਫ ਬਿਕਨੀ ਲਾਈਨ (bikni line) ਦੇ ਰੰਗ ਵਿੱਚ ਫਰਕ ਪੈਂਦਾ ਹੈ ਬਲਕਿ ਮਰੇ ਹੋਏ ਸੇਲਸ (dead cells) , ਅਤੇ ਝੁਰੜੀਆਂ (wrinkles) ਵੀ ਠੀਕ ਹੋ ਜਾਂਦੀਆਂ ਹਨ। ਇਸ ਨਾਲ ਬਾਅਦ ਵਿੱਚ ਵੀ ਕੋਈ ਤਕਲੀਫ ਨਹੀਂ ਹੁੰਦੀ। ਪਰ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਣਾ ਕਿ ਜੇਕਰ ਤੁਹਾਨੂੰ ਚਮੜੀ ਉੱਤੇ ਧੱਫੜ (rashes) ਹੁੰਦੇ ਹਨ ਤਾ ਨਿੰਬੂ ਦੀ ਵਰਤੋਂ ਬਿਲਕੁਲ ਨਾ ਕਰਿਓ ਜਦੋ ਤਕ ਕਿ ਉਹ ਪੂਰੀ ਤਰ੍ਹਾਂ ਠੀਕ ਨਾ ਹੋ ਜਾਣ ਨਹੀਂ ਤਾਂ ਇਸ ਨਾਲ ਚਮੜੀ ਉੱਤੇ ਹੋਰ ਜਿਆਦਾ ਤਕਲੀਫ (irritation) ਵੱਧ ਜਾਵੇਗੀ ।

ਟਮਾਟਰ ਕਰਦਾ ਹੈ ਬਿਕਨੀ ਲਾਈਨ ਨੂੰ ਹਲਕਾ ਅਤੇ ਸੁੰਦਰ (Home made remedy using Tomatoes as a bikini line lightener)

ਸ਼ਰੀਰ ਦੇ ਬਾਕੀ ਹਿਸਿਆਂ ਨਾਲੋਂ ਪੱਟ ਦੇ ਅੰਦਰ ਦਾ ਹਿਸਾ (inner region of thighs) ਜਿਆਦਾ ਕਾਲਾ ਹੁੰਦਾ ਹੈ। ਇਸ ਨੂੰ ਘਰੇਲੂ ਨੁਸਖੇ ਨਾਲ ਠੀਕ ਕਰਨ ਲਈ ਤੁਸੀਂ ਟਮਾਟਰ ਦਾ ਗੁਦਾ  (tomato pulp) ਤਿਆਰ ਕਰ ਕੇ ਉਸ ਨੂੰ ਪੱਟ ਅਤੇ ਬਿਕਨੀ ਲਾਈਨ  (bikini line) ਉੱਤੇ ਲੱਗਾ ਸਕਦੇ ਹੋ। ਇਸ ਨੂੰ ਲੱਗਾ ਕੇ ਹੌਲੀ ਹੌਲੀ 20 ਮਿੰਟ ਤੱਕ  ਮੱਲੋ ਅਤੇ ਬਾਅਦ ਵਿੱਚ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ। ਇਸ ਦਾ ਲਗਾਤਾਰ ਲਗਾਉਣ ਨਾਲ ਕਾਲੇ ਦਾਗ ਧੱਬੇ (dark spots) ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ।

ਕਾਲੀ ਅਤੇ ਗਹਿਰੇ ਰੰਗ ਦੀ ਬਿਕਨੀ ਲਾਈਨ ਨੂੰ ਕਰੋ ਫਿਕਾ ਪਪੀਤੇ ਦੇ ਨਾਲ (Apply Papaya to reduce darkened bikini lines naturally)

ਇਹ ਇਕ ਅਜਿਹਾ ਫਲ ਹੈ ਜਿਸ ਨੂੰ ਲਗਾਉਣ ਨਾਲ ਬਿਕਨੀ ਲਾਈਨ ਦੇ ਰੰਗ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਵਿੱਚ ਪਾਪਾਇਨ (papain enzyme) ਨਾਮ ਦਾ ਇਕ ਐਨਜ਼ਾਈਮ ਮੌਜੂਦ ਹੁੰਦਾ ਹੈ ਜੋ ਕਿ ਚਮੜੀ ਦੇ ਕਾਲੇ ਰੰਗ  ਨੂੰ ਹਲਕਾ ਕਰਨ ਵਿੱਚ ਬਹੁਤ ਅਸਰਦਾਰ ਹੁੰਦਾ ਹੈ। ਇਸ ਘਰੇਲੂ ਨੁਸਖੇ ਨੂੰ ਲਗਾਉਣ ਲਈ ਪੱਕੇ ਹੋਏ ਪਪੀਤੇ (inner pulp of ripe papaya) ਦੇ ਅੰਦਰ ਦਾ ਹਿਸਾ ਲੈ ਲਿਓ ਅਤੇ ਉਸ ਨੂੰ ਬਿਕਨੀ ਲਾਈਨ ਵਾਲੇ ਹਿਸੇ ਉੱਤੇ  ਮਲਣਾ (rub)। ਘੱਟ ਤੋਂ ਘੱਟ 20 ਮਿੰਟ ਤੱਕ ਲੱਗਾ ਰਹਿਣ ਦੀਓ ਅਤੇ ਬਾਅਦ ਵਿੱਚ ਪਾਣੀ ਨਾਲ ਧੋ ਕੇ ਸਾਫ ਕਰ ਲਿਓ। ਇਸ ਲਈ ਕਈ ਲੋਕੀ ਆਪਣੇ ਰੰਗ ਨੂੰ ਨਿਖਾਰਨ ਲਈ ਅਤੇ ਗੋਰਾ ਕਰਨ ਲਈ ਪਪੀਤੇ ਦਾ ਬਹੁਤ ਜਿਆਦਾ ਇਸਤੇਮਾਲ ਕਰਦੇ ਹਨ।

ਪੁਦੀਨੇ ਦੇ ਪਤੇ ਨਾਲ ਕਰੋ ਬਿਕਨੀ ਲਾਈਨ ਦੇ ਰੰਗ ਨੂੰ ਹਲਕਾ (Mint leaves as a powerful remedy to lighten bikini line area)

ਪੁਦੀਨੇ ਦੇ ਪਤੇ ਅਤੇ ਚਿਹਰੇ ਦੀ ਕਰੀਮ ਮਿਲਾ ਕੇ ਲਗਾਉਣ ਨਾਲ ਚਿਹਰੇ ਦੇ ਰੰਗ ਵਿੱਚ ਨਿਖਾਰ ਆਉਂਦਾ ਹੈ। ਇਹ ਬਹੁਤ ਹੀ ਆਸਾਨ ਅਤੇ ਅਸਰਦਾਰ ਘਰੇਲੂ ਨੁਸਖਾ ਹੈ । ਇਸ ਨੁਸਖੇ ਨੂੰ ਤਿਆਰ ਕਰਨ ਲਈ ਕੁੱਝ ਤਾਜ਼ੇ ਪੁਦੀਨੇ ਦੇ ਪਤੇ (fresh mint leaves) ਤੋੜ ਲਿਓ ਜਾਂ ਫਿਰ ਬਾਜ਼ਾਰ ਵਿੱਚੋ ਵੀ ਖਰੀਦ ਸਕਦੇ ਹੋ। ਇਸ ਨੂੰ ਮਿਕਸੀ ਵਿੱਚ ਪੀਸ ਕੇ ਇਸ ਦਾ ਦਾ ਪੇਸਟ ਤਿਆਰ ਕਰ ਲੈਣਾ। ਪੇਸਟ ਵਿੱਚ ਥੋੜਾ ਪਾਣੀ ਵੀ ਮਿਲਾ ਲੈਣਾ। ਇਸ ਪੇਸਟ ਵਿੱਚ ਇਕ ਚਮਚ ਸ਼ਹਿਦ (honey) ਦਾ ਮਿਲਾ ਕੇ ਚੰਗੀ ਤਰ੍ਹਾਂ ਘੋਲ ਲੈਣਾ। ਬਿਕਨੀ ਲਾਈਨ ਉੱਤੇ ਇਸ ਪੇਸਟ ਨੂੰ ਲਗਾਓ ਅਤੇ ਬਾਅਦ ਵਿੱਚ ਧੋ ਕੇ ਸਾਫ ਕਰ ਲੈਣਾ। ਹਰ ਰੋਜ਼ ਇਸ ਨੂੰ ਲਗਾਉਣ ਨਾਲ ਕੁੱਝ ਹੀ ਦਿਨਾਂ ਵਿੱਚ ਤੁਹਾਨੂੰ ਫਰਕ ਨਜ਼ਰ ਆ ਜਾਵੇਗਾ।

ਬਾਦਾਮ ਨਾਲ ਕਰੋ ਬਿਕਨੀ ਲਾਈਨ ਦੇ ਰੰਗ ਨੂੰ ਫਿਕਾ (Almonds)

ਬਾਦਾਮ ਨੂੰ ਜੇਕਰ ਰਾਤ ਭਰ ਪਾਣੀ ਵਿੱਚ ਭਿਓਂ ਕੇ ਰੱਖਣ (soaked overnight) ਤੋਂ ਬਾਅਦ ਵਰਤਿਆ ਜਾਵੇ ਤਾਂ ਜਿਆਦਾ ਅਸਰ ਦਿਖਾਉਂਦਾ ਹੈ। ਇਸ ਨੂੰ ਪੀਸ ਕੇ ਇਸ ਦਾ ਪੇਸਟ ਤਿਆਰ ਕਰੋ ਅਤੇ ਉਸ ਵਿੱਚ ਥੋੜਾ ਜਿਹਾ ਦੁੱਧ (milk) ਵੀ ਮਿਲਾ ਲੈਣਾ। ਇਸ ਤਿਆਰ ਕੀਤੇ ਹੋਏ ਘਰੇਲੂ ਪੇਸਟ ਨੂੰ ਬਿਕਨੀ ਲਾਈਨ ਉੱਤੇ ਲਗਾਓ ਅਤੇ ਇਸ ਨੂੰ ਰਾਤ ਭਰ ਲੱਗਾ ਹੀ ਰਹਿਣ ਦੇਣਾ। ਅਗਲੇ ਦਿਨ ਸਵੇਰ ਨੂੰ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ। ਇਸ ਨੁਸਖੇ ਨੂੰ 2 ਹਫਤੇ ਕਰਨ ਨਾਲ ਤੁਹਾਨੂੰ ਬਿਕਨੀ ਲਾਈਨ ਦੇ ਰੰਗ ਵਿੱਚ ਆ ਰਹੇ ਫਰਕ ਨੂੰ ਦੇਖ ਸਕਦੇ ਹੋ। ਹਾਲਾਂਕਿ ਬਾਦਾਮ (almonds) ਥੋੜੇ ਮਹਿੰਗੇ ਹਨ ਪਰ ਇਹ ਚਮੜੀ ਦੇ ਰੰਗ ਨੂੰ ਗੋਰਾ ਕਰਨ ਵਿੱਚ ਬਹੁਤ ਜਿਆਦਾ ਅਸਰਦਾਰ ਸਾਬਿਤ ਹੋਇਆ ਹੈ।

ਸ਼ਹਿਦ , ਨਿੰਬੂ ਦਾ ਜੂਸ ਅਤੇ ਖੰਡ ਕਰੇ ਕਾਲੀ ਹੋਈ ਬਿਕਨੀ ਲਾਈਨ ਨੂੰ ਹਲਕਾ (Sugar, honey and lemon juice)

ਇਸ ਨੁਸਖੇ ਨੂੰ ਤਿਆਰ ਕਰਨ ਲਈ 1 ਚਮਚ ਸ਼ਹਿਦ (honey) ਦੇ ਵਿੱਚ ਅੱਧਾ ਨਿੰਬੂ ਨਿਚੋੜ (lemon juice) ਕੇ ਉਸ ਦਾ ਜੂਸ ਮਿਲਾ ਲਿਓ। ਇਸ ਵਿੱਚ ਚੀਨੀ  / ਖੰਡ (sugar) ਮਿਲਾ ਕੇ ਸਕਰਬ ਤਿਆਰ ਕਰ ਲੈਣਾ। ਸਕਰਬ (scrub) ਨੂੰ ਬਿਕਨੀ ਲਾਈਨ ਉੱਤੇ ਲੱਗਾ ਕੇ ਉਂਗਲੀਆਂ ਨਾਲ ਹੌਲੀ ਹੌਲੀ ਗੋਲ ਦਿਸ਼ਾ ਵਿੱਚ ਘੁਮਾ ਕੇ ਮਾਲਿਸ਼ (massage in circular motion) ਕਰੋ। ਇਸ ਨੂੰ ਤਕਰੀਬਨ 10 ਮਿੰਟ ਤੱਕ ਲੱਗਾ ਰਹਿਣ ਦੀਓ ਅਤੇ ਬਾਅਦ ਵਿੱਚ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ। ਖੰਡ ਦੇ ਨਾਲ ਚਮੜੀ ਦੇ ਮਰੇ ਹੋਏ ਸੇਲਸ (dead skin) ਉੱਤਰ ਜਾਂਦੇ ਹਨ ਅਤੇ ਸ਼ਹਿਦ ਨਾਲ ਚਮੜੀ ਕੋਮਲ ਅਤੇ ਮੁਲਾਇਮ (soft and smooth) ਹੋ ਜਾਂਦੀ ਹੈ। ਨਿੰਬੂ ਦੇ ਜੂਸ ਨਾਲ ਬਲੀਚ (bleach) ਹੁੰਦਾ ਹੈ ਜਿਸ ਨਾਲ ਕਿ ਅਣਚਾਹੀ ਰੰਗਤ (pigmentation) ਵਿੱਚ ਬਹੁਤ ਸੁਧਾਰ ਆਉਂਦਾ ਹੈ।

ਬਾਦਾਮ ਦਾ ਤੇਲ , ਦੁੱਧ , ਨਿੰਬੂ ਦਾ ਜੂਸ ਅਤੇ ਸ਼ਹਿਦ ਨਾਲ ਕਰੋ ਬਿਕਨੀ ਲਾਈਨ ਨੂੰ ਹਲਕਾ  (Almond oil, milk, lemon juice and honey to reduce discolouration of bikini line)

ਬਾਦਾਮ ਦੇ ਤੇਲ ਵਿੱਚ ਬਹੁਤ ਜਿਆਦਾ ਮਾਤਰਾ  ਵਿੱਚ ਵਿਟਾਮਿਨ ਈ (vitamin E) ਹੁੰਦਾ ਹੈ ਅਤੇ ਦੁੱਧ ਦੀ ਕਰੀਮ (milk cream)  ਚਮੜੀ ਨੂੰ ਨਮੀ ਦਿੰਦੀ ਹੈ। ਸ਼ਹਿਦ ਵਿੱਚ ਐਂਟੀ ਬਕਟੇਰੀਅਲ (anti bacterial properties) ਗੁਣ ਹਨ ਅਤੇ ਇਸ ਨਾਲ ਚਮੜੀ ਕੋਮਲ ਅਤੇ ਮੁਲਾਇਮ (soft and smooth) ਹੁੰਦੀ ਹੈ। ਨਿੰਬੂ ਇੱਕ ਤਰ੍ਹਾਂ ਦੇ ਬਲੀਚ ਦਾ ਕੰਮ ਕਰਦਾ ਹੈ ਜਿਸ ਨਾਲ ਕਿ ਕਾਲੀ ਚਮੜੀ ਦਾ ਰੰਗ ਹਲਕਾ ਹੋ ਜਾਂਦਾ ਹੈ। ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ 3 ਚਮਚ ਦੁੱਧ (milk) ਦੇ ਲੈ ਕੇ ਉਸ ਵਿੱਚ ਇਕ ਚਮਚ ਸ਼ਹਿਦ (honey) ਅਤੇ ਕੁੱਝ ਬੂੰਦਾਂ ਨਿੰਬੂ ਦੇ ਜੂਸ (lemon juice) ਦੀਆਂ ਮਿਲਾ ਲੈਣਾ। ਫ਼ਿਰ ਇਸ ਵਿੱਚ ਇਕ ਚਮਚ ਬਾਦਾਮ ਦੇ ਤੇਲ (almond oil) ਦੀ ਮਿਲਾ ਕੇ ਪੇਸਟ ਤਿਆਰ ਕਰ ਲੈਣਾ। ਇਸ ਤਿਆਰ ਕੀਤੇ ਹੋਏ ਘੋਲ ਨੂੰ ਆਪਣੀ ਬਿਕਨੀ ਲਾਈਨ ਉੱਤੇ ਲਗਾ ਕੇ ਕੁੱਝ ਦੇਰ ਰੱਖੋ ਅਤੇ ਪਾਣੀ ਨਾਲ ਧੋ ਕੇ ਸਾਫ਼ ਕਰ ਲੈਣਾ। ਇਸ ਪੇਕ ਨੂੰ ਲਗਾਉਣ ਨਾਲ ਬਿਕਨੀ ਲਾਈਨ ਦੇ ਰੰਗ ਵਿੱਚ ਬਹੁਤ ਫਰਕ ਆਵੇਗਾ ਅਤੇ ਉਸ ਦੀ ਚਮੜੀ ਨੂੰ ਨਮੀ (moisturise) ਮਿਲਣ ਨਾਲ ਚਮੜੀ ਕੋਮਲ ਅਤੇ ਸਾਫ਼ ਹੋ ਜਾਵੇਗੀ।

ਕੱਚਾ ਦੁੱਧ ਕਰੇ ਬਿਕਨੀ ਲਾਈਨ ਦੇ ਰੰਗ ਨੂੰ ਹਲਕਾ (Apply Raw milk as natural remedy to lighten dark toned bikini line)

ਕੱਚਾ ਦੁੱਧ ਚਮੜੀ ਦੇ ਰੰਗ ਨੂੰ ਹਲਕਾ ਕਰਨ ਵਿੱਚ ਅਤੇ ਬਿਕਨੀ ਲਾਈਨ ਦੇ ਗਹਿਰੇ ਰੰਗ ਨੂੰ ਫਿਕਾ (lightens darker skin) ਕਰਨ ਲਈ ਇੱਕ ਬਹੁਤ ਹੀ ਅਸਰਦਾਰ ਨੁਸਖਾ ਮੰਨਿਆ ਗਿਆ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਇੱਕ ਕਟੋਰੇ ਵਿੱਚ ਕੱਚਾ ਦੁੱਧ (raw milk) ਲੈ ਲਿਓ ਅਤੇ ਉਸ ਨੂੰ ਰੂੰ (cotton) ਦੀ ਮਦਦ ਨਾਲ ਆਪਣੀ ਬਿਕਨੀ ਲਾਈਨ ਉੱਤੇ ਲਗਾ ਲੈਣਾ। ਇਹ ਇੱਕ ਕੁਦਰਤੀ ਨੁਸਖਾ ਹੈ ਜਿਸ ਨਾਲ ਚਮੜੀ ਦਾ ਰੰਗ ਸਾਫ਼ ਹੁੰਦਾ ਹੈ ਅਤੇ ਇਸ ਦਾ ਕੋਈ ਬੁਰਾ ਪ੍ਰਭਾਵ (no side effect) ਵੀ ਨਹੀਂ ਹੈ।

ਚੰਨਣ ਦੇ ਨਾਲ ਕਰੋ ਬਿਕਨੀ ਲਾਈਨ ਦੇ ਰੰਗ ਵਿੱਚ ਸੁਧਾਰ ਕੁਦਰਤੀ (Sandal wood remedy to treat darkened bikni line naturally)

ਤੁਸੀਂ  ਚੰਨਣ ਦੀ ਲਕੜੀ (sandalwood) ਦੇ ਗੁਣ ਅਤੇ ਫਾਇਦੇ ਬਾਰੇ ਬਹੁਤ ਸੁਣਿਆ ਹੋਵੇਗਾ ਅਤੇ ਇਸ ਨੂੰ ਜਿਆਦਾਤਰ ਚਿਹਰੇ ਦੀ ਚਮੜੀ ਲਈ ਵਰਤਿਆ ਜਾਂਦਾ ਹੈ। ਇਸ ਨਾਲ ਚਿਹਰੇ ਦੀ ਖੂਬਸੂਰਤੀ  ਵਿੱਚ ਹੋਰ ਵੀ ਵਾਧਾ ਹੁੰਦਾ ਹੈ। ਇਸ ਨੂੰ ਕਈ ਲੋਕ ਦਵਾਈ ਵਾਂਗ ਵੀ ਵਰਤਦੇ ਹਨ ਜਿਸ ਨਾਲ ਕਿ ਚਮੜੀ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਇਲਾਜ਼ ਹੁੰਦਾ ਹੈ। ਚੰਨਣ ਵਿੱਚ ਐਂਟੀ ਸੇਪਟਿਕ (anti septic property) ਗੁਣ ਹੁੰਦੇ ਹਨ ਜਿਸ ਨਾਲ ਕਿ ਚਮੜੀ ਉੱਤੇ ਕਿਸੇ ਵੀ ਤਰ੍ਹਾਂ ਦਾ ਘਾਵ (heals wounds) ਹੋਵੇ , ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਇਸ ਨੂੰ ਬਿਕਨੀ ਲਾਈਨ (bikni line) ਉੱਤੇ ਲਗਾਉਣ ਨਾਲ ਵੀ ਉਸ ਥਾਂ ਦੇ ਰੰਗ ਵਿੱਚ ਫਰਕ ਪੈਂਦਾ  ਹੈ ਅਤੇ ਚਮੜੀ ਕੋਮਲ ਅਤੇ ਸੋਹਣੀ ਹੋ ਜਾਂਦੀ ਹੈ।

ਸੰਤਰੇ ਦੇ ਛਿਲਕੇ ਅਤੇ ਦਹੀਂ ਦੇ ਪੇਸਟ ਨਾਲ ਕਰੋ ਬਿਕਨੀ ਲਾਈਨ ਦੇ ਰੰਗ ਨੂੰ ਠੀਕ ਕੁਦਰਤੀ (Orange peel with yogurt paste used as a natural remedy to whiten bikini line area)

ਇਸ ਘਰੇਲੂ ਨੁਸਖੇ ਨੂੰ ਕਰਨ ਲਈ ਇੱਕ ਤਾਜ਼ਾ ਸੰਤਰਾ (fresh orange) ਲੈ ਲਿਓ ਅਤੇ ਉਸ ਦੇ ਛਿਲਕੇ (orange peel) ਨੂੰ ਉਤਾਰ ਦੀਓ। ਇਸ ਦੇ ਉਤਰੇ ਹੋਏ ਛਿਲਕੇ ਨੂੰ ਸੁਕਾ ਲੈਣਾ ਤਾ ਜੋ ਇਸ ਦਾ ਰੰਗ ਭੂਰਾ (light brown) ਹੋ ਜਾਵੇ । ਜਦ ਇਸ ਦੇ ਛਿਲਕੇ ਸੁੱਕ ਜਾਣ ਤਾਂ ਇਨ੍ਹਾਂ ਨੂੰ ਮਿਕਸੀ ਵਿੱਚ ਪੀਸ ਕੇ ਇਸ ਦਾ ਪਾਊਡਰ ਬਣਾ ਲੈਣਾ। ਫ਼ਿਰ ਇਸ ਪਾਊਡਰ ਵਿੱਚ ਦੋ ਚਮਚ ਦਹੀਂ (yogurt) ਅਤੇ ਇਕ ਚਮਚ ਸ਼ਹਿਦ (honey) ਦਾ ਮਿਲਾ ਲੈਣਾ। ਇਸ ਤਿਆਰ ਕੀਤੇ ਹੋਏ ਪੇਸਟ ਨੂੰ ਆਪਣੀ ਬਿਕਨੀ ਲਾਈਨ ਉੱਤੇ ਲਗਾਉਣ ਨਾਲ ਤੁਹਾਨੂੰ ਉਸ ਦੇ ਰੰਗ ਵਿੱਚ ਆਏ ਫਰਕ ਨਜ਼ਰ ਆਵੇਗਾ।

ਖੀਰਾ ਅਤੇ ਸ਼ਹਿਦ ਨਾਲ ਕਰੋ ਬਿਕਨੀ ਲਾਈਨ ਦੇ ਰੰਗ ਨੂੰ ਸਾਫ (Cucumber and honey paste as a natural treatment for darkened bikini line)

ਖੀਰਾ ਅਤੇ ਸ਼ਹਿਦ ਦਾ ਮੇਲ ਇਕ ਹੋਰ ਘਰੇਲੂ ਨੁਸਖਾ ਹੈ ਜਿਸ ਨਾਲ ਕਿ ਬਿਕਨੀ ਲਾਈਨ ਦੇ ਹਿਸੇ ਦੇ ਰੰਗ ਨੂੰ ਹਲਕਾ ਕੀਤਾ ਜਾ  ਸਕਦਾ  ਹੈ। ਇਸ ਨੁਸਖੇ ਨੂੰ ਕਰਨ ਲਈ ਤਾਜ਼ਾ ਖੀਰਾ (cucumber) ਲੈ ਕੇ ਅਤੇ ਉਸ ਦਾ ਛਿਲਕਾ ਉਤਾਰ ਦੀਓ। ਫਿਰ ਇਸ ਦੇ ਗੋਲ ਗੋਲ ਟੁੱਕੜੇ ਕੱਟ ਕੇ ਬਿਕਨੀ ਲਾਈਨ ਦੀ ਚਮੜੀ ਉੱਤੇ ਮਲੋ। ਜਦੋ ਖੀਰੇ ਦਾ ਜੂਸ (cucumber juice) ਸੁੱਕ ਜਾਵੇ ਤਾਂ ਇਕ ਚਮਚ ਸ਼ਹਿਦ (honey) ਦਾ ਲੈ ਕੇ ਕਾਲੇ ਹੋਏ ਬਿਕਨੀ ਲਾਈਨ ਦੇ ਹਿਸੇ ਉੱਤੇ ਲੱਗਾ ਲੈਣਾ। ਜੇਕਰ ਤੁਸੀਂ ਚਾਹੋ ਤਾਂ ਖੀਰੇ ਨੂੰ ਕਦੂਕਸ ਕਰ ਕੇ ਉਸ ਦਾ ਪੇਸਟ ਤਿਆਰ ਕਰ ਲੈਣਾ ਅਤੇ ਉਸ ਵਿੱਚ  ਇੱਕ ਚਮਚ ਸ਼ਹਿਦ ਦਾ ਮਿਲਾ ਕੇ ਪੇਸਟ ਤਿਆਰ ਕਰ ਲੈਣਾ। ਚੰਗੀ ਤਰ੍ਹਾਂ ਮਿਲਾ ਕੇ ਬਿਕਨੀ ਲਾਈਨ ਉੱਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ।

ਕਲਾਮਨਸੀ ਦੇ ਨਾਲ ਕਰੋ ਬਿਕਨੀ ਲਾਈਨ ਨੂੰ ਫਿਕਾ ਕਰਨ ਦਾ ਘਰੇਲੂ ਇਲਾਜ਼ (Use Calamansi fruit as a natural remedy to lighten the bikini line skin tone)

ਕਲਾਮਨਸੀ (calamansi) ਇੱਕ ਅਜਿਹਾ ਫਲ ਹੈ ਜਿਸ ਵਿੱਚ ਬਹੁਤ ਜਿਆਦਾ ਜੂਸ ਹੁੰਦਾ ਹੈ ਅਤੇ ਉਸ ਵਿੱਚ ਚਮੜੀ ਦੇ ਰੰਗ ਨੂੰ ਨਿਖਾਰਨ ਦੀ ਤਾਕਤ ਹੁੰਦੀ ਹੈ। ਕਿਉਂਕਿ ਇਸ ਵਿੱਚ ਕੁਦਰਤੀ ਅਸੀਡੀਕ ਗੁਣ (acidic property) ਮੌਜੂਦ ਹੁੰਦੇ ਹਨ ਅਤੇ ਇਸ ਵਿੱਚ ਵਿਟਾਮਿਨ ਸੀ (vitamin c) ਵੀ ਹੁੰਦਾ ਹੈ, ਇਸ ਲਈ ਇਹ  ਚਮੜੀ ਦੇ ਰੰਗ ਨੂੰ ਗੋਰਾ ਕਰਦੀ ਹੈ ਅਤੇ ਉਸ ਨੂੰ ਸੁੰਦਰ ਬਣਾਉਂਦੀ  ਹੈ। ਇਹ ਨਿੰਬੂ ਵਾਂਗ ਫ਼ਲ (lemon category) ਹੁੰਦਾ ਹੈ ਜੋ ਕਿ ਹਰੇ ਰੰਗ ਦਾ ਹੈ ਪਰ ਇਸ ਨੂੰ ਲਗਾਉਣ ਨਾਲ ਸਾਂਵਲੇ ਅਤੇ ਕਾਲੇ ਰੰਗ ਨੂੰ ਕੁਦਰਤੀ ਤਰੀਕੇ ਨਾਲ ਹਲਕਾ ਕੀਤਾ ਜਾ ਸਕਦਾ ਹੈ ਅਤੇ ਬਹੁਤ ਹੀ ਅਸਰਦਾਰ ਹੁੰਦਾ ਹੈ।

ਬਿਕਨੀ ਲਾਈਨ ਨੂੰ ਕਾਲਾ ਹੋਣ ਤੋਂ ਕਿਵੇਂ ਬਚਾਈਏ (How to avoid from getting darkness of bikini line)

ਵੈਕਸਿੰਗ ਨਾਲ ਕਰੋ ਬਿਕਨੀ ਲਾਈਨ ਨੂੰ ਸਾਫ ਅਤੇ ਸੁੰਦਰ (Waxing as a treatment to avoid dark bikni line)

ਬਿਕਨੀ ਲਾਈਨ ਨੂੰ ਕਦੇ ਵੀ ਸ਼ੈਵ (shave) ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਉਸ ਨੂੰ ਸਾਫ ਰੱਖਣ ਲਈ ਕਿਸੇ ਕੈਮੀਕਲ ਭਰੇ ਵਾਲਾਂ ਨੂੰ ਉਤਾਰਨ (hair removal cream) ਵਾਲੇ ਕਰੀਮ ਵਰਤਣੇ ਚਾਹੀਦੇ ਹਨ। ਇਸ ਨੂੰ ਸਾਫ ਕਰਨ ਲਈ ਹਮੇਸ਼ਾ ਕੁਦਰਤੀ ਅਤੇ ਘਰੇਲੂ ਨੁਸਖੇ ਹੀ ਅਪਨਾਉਣੇ ਚਾਹੀਦੇ ਹਨ। ਵਾਲਾਂ ਨੂੰ ਉਤਾਰਨ ਵਾਲੀ ਕਰੀਮ ਨਾ ਵਰਤ ਕੇ ਉਸ ਦੀ ਥਾਂ ਗਰਮ ਜਾਂ ਠੰਡੀ  ਵੈਕਸਿੰਗ (hot or cold waxing) ਕਰਨੀ ਚਾਹੀਦੀ ਹੈ। ਇਸ ਨਾਲ ਥੋੜੀ ਦਰਦ  ਜ਼ਰੂਰ ਹੁੰਦੀ ਹੈ ਪਰ ਇਸ ਨਾਲ ਬਿਕਨੀ ਲਾਈਨ ਦੀ ਚਮੜੀ ਕਾਲੀ ਨਹੀਂ ਹੁੰਦੀ ਅਤੇ ਨਾ ਹੀ ਉਸ ਉੱਤੇ ਝੁਰੜੀਆਂ (wrinkles) ਆਉਂਦੀਆਂ ਹਨ।

ਕੁਦਰਤੀ ਹਲਕੇ ਅਤੇ ਸੁਤੀ ਕਪੜੇ ਪਾਓ (Always Wear natural cotton underwear to avoid sweating and dark bikini line)

ਗਿਲੇ ਅਤੇ ਜਿਆਦਾ ਪਸੀਨਾ ਆਉਣ ਕਰਕੇ ਗੁਪਤ ਅੰਗ ਤੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਥਾਂ ਦੀ ਚਮੜੀ ਵੀ ਕਾਲੀ ਹੋ ਜਾਂਦੀ ਹੈ। ਇਸ ਲਈ ਇਸ ਜਗਹ ਦਾ ਬਹੁਤ ਹੀ ਜਿਆਦਾ ਅਤੇ ਖਾਸ ਧਿਆਨ ਰੱਖਣਾ ਚਾਹੀਦਾ ਹੈ।  ਇਸ ਲਈ ਅਜਿਹੇ ਕਪੜੇ ਪਾਣੇ  ਚਾਹੀਦੇ ਹਨ ਜੋ ਕਿ ਸੁਤੀ (cotton under wear) ਹੋਵੇ ਅਤੇ ਹਲਕੇ ਹੋਣ ਜਿਸ ਨਾਲ ਕਿ ਪਸੀਨਾ ਸੋਕ ਲਿਟਾ ਜਾਵੇ ਅਤੇ ਇਸ ਨੂੰ ਗਿਲਾ ਨਾ ਹੋਣ ਦੇਵੇ। ਕਿਉਂਕਿ ਸੁਤੀ ਕਪੜਾ ਆਸਾਨੀ ਨਾਲ ਪਸੀਨਾ ਸੋਕ ਲੈਂਦਾ ਹੈ ਇਸ ਲਈ ਇਸ ਥਾਂ ਉੱਤੇ ਲਾਲੀ (rashes) ਵੀ ਨਹੀਂ ਆਉਂਦੀ ।

ਬਿਨ੍ਹਾਂ ਕਿਸੇ ਖੁਸ਼ਬੂ ਵਾਲੇ ਉਤਪਾਦ ਵਰਤੋਂ (Use unscented soaps to clean and  wash genital areas)

ਹੋ ਸਕੇ ਤਾਂ ਅਜਿਹੇ ਸਾਬਣ ਹੀ ਵਰਤੋਂ ਜੋ ਕਿ ਖਾਸ ਤੋਰ ਤੇ ਗੁਪਤ ਅੰਗ (genital areas) ਨੂੰ ਸਾਫ ਕਰਨ ਲਈ ਹੀ ਹੋਣ। ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਸਰਫ਼ (detergent) ਨਹੀਂ ਹੋਣਾ ਚਾਹੀਦਾ ਅਤੇ ਚਮੜੀ ਲਈ ਕੋਮਲ ਹੋਣਾ ਚਾਹੀਦਾ ਹੈ। ਗੁਪਤ ਅੰਗ ਨੂੰ ਸਾਫ ਕਰਨ ਲਈ ਹਮੇਸ਼ਾ ਬਿਨ੍ਹਾਂ ਐਸਿਡ (non acidic) ਵਾਲਾ ਸਾਬਣ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਤੁਹਾਨੂੰ ਬਾਜ਼ਾਰ ਵਿੱਚ ਬਹੁਤ ਤਰ੍ਹਾਂ ਦੇ ਸਾਬਣ ਮਿਲ ਜਾਣਗੇ ਜੋ ਕਿ ਅਲੱਗ ਅਲਗ ਖੁਸ਼ਬੂ ਵਾਲੇ ਹੁੰਦੇ ਹਨ ਪਰ ਇਨ੍ਹਾਂ ਨਾਲ ਚਮੜੀ ਉੱਤੇ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ ਕਿਉਂਕਿ ਇਨ੍ਹਾਂ ਵਿੱਚ ਕੈਮੀਕਲ ਅਤੇ ਐਸਿਡ (artificial chemicals and acids) ਬਹੁਤ ਜਿਆਦਾ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਚਮੜੀ ਨੂੰ ਨੁਕਸਾਨ ਦਿੰਦੇ ਹਨ।  ਇਸ ਲਈ ਹਮੇਸ਼ਾ ਬਿਨ੍ਹਾਂ ਕਿਸੇ ਖੁਸ਼ਬੂ ਵਾਲੇ ਅਤੇ ਕੁਦਰਤੀ ਸਮਗਰੀ ਵਾਲੇ ਸਾਬਣ ਅਤੇ ਉਤਪਾਦ ਹੀ ਵਰਤਣੇ ਚਾਹੀਦੇ ਹਨ ਅਤੇ ਉਸ ਵਿੱਚ ਦਵਾਈ ਵਾਲੇ ਗੁਣ (medicinal property) ਵੀ ਮੌਜੂਦ ਹੋਣੇ ਚਾਹੀਦੇ ਹਨ।

ਪੋਸ਼ਣ ਯੁਕਤ ਖੁਰਾਕ ਦਾ ਸੇਵਨ ਕਰੋ (Always eat Healthy diet for bright and healthy skin tone)

ਹਮੇਸ਼ਾ ਤਾਜ਼ੇ ਫਲ ਅਤੇ ਸਬਜ਼ੀ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਚਮੜੀ ਬਹੁਤ ਜਿਆਦਾ ਚੰਗੀ ਹੁੰਦੀ ਹੈ। ਦਾਲਾਂ ਅਤੇ ਸਬਜ਼ੀਆਂ ਦਾ ਸੇਵਨ ਜਿਆਦਾ ਕਰਨ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ ਜਿਸ ਨਾਲ ਉਹ ਸੁੰਦਰ ਹੋ ਜਾਂਦੀ ਹੈ। ਘਟ ਤੇਲ ਵਿੱਚ ਬਣੇ ਖਾਣੇ ਖਾਨ ਨਾਲ, ਤਾਜ਼ੇ ਫਲ ਅਤੇ ਹਰੀ ਸਬਜ਼ੀਆਂ ਨਾਲ ਸ਼ਰੀਰ ਅਤੇ ਚਮੜੀ , ਦੋਨਾਂ ਨੂੰ ਹੀ ਫਾਇਦਾ ਮਿਲਦਾ ਹੈ।

ਬਹੁਤ ਪਾਣੀ ਪੀਓ ਅਤੇ ਜ਼ਹਿਰੀਲੇ ਪਦਾਰਥ ਬਾਹਰ ਕਢੋ (Drink lots of Water daily for flushing out toxins from the body)

ਜਿਆਦਾ ਮਾਤਰਾ ਵਿੱਚ ਪਾਣੀ ਪੀਣ  ਨਾਲ ਸ਼ਰੀਰ ਦੇ ਅੰਦਰ ਦੇ ਅੰਗ (internal organs) ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਜਿਸ ਨਾਲ ਸ਼ਰੀਰ ਦੇ ਨਾਦਰ ਜ਼ਹਿਰੀਲੇ ਪਦਾਰਥ (harmful toxins) ਨਹੀਂ ਬਣਦੇ। ਇਸ ਨਾਲ ਚਮੜੀ ਉੱਤੇ ਬਣੀ ਕਾਲੀ ਪਰਤ ਵੀ ਉਤਰ ਜਾਂਦੀ ਹੈ ਅਤੇ ਚਮੜੀ ਤੰਦਰੁਸਤ ਰਹਿੰਦੀ ਹੈ। ਹਰ ਕਿਸੇ ਨੂੰ ਦਿਨ ਵਿੱਚ ਘਟ ਤੋਂ ਘਟ 8 ਗਿਲਾਸ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਹਨ ਜਿਸ ਨਾਲ ਕਿ ਜਿਸੇ ਵੀ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਸ਼ਰੀਰ ਦੇ ਅੰਦਰ ਨਾ ਰਹਿਣ।

ਇਹ ਬਿਲਕੁਲ ਜ਼ਰੂਰੀ ਨਹੀਂ ਹੈ ਕਿ ਸ਼ਰੀਰ ਅਤੇ ਚਮੜੀ ਦੀ ਦੇਖ ਭਾਲ ਕਰਨ ਲਈ ਜਿਆਦਾ ਤੋਂ ਜਿਆਦਾ ਪੈਸੇ ਖਰਚੇ ਜਾਣ। ਘਰੇਲੂ ਅਤੇ ਆਸਾਨ ਨੁਸਖੇ ਨੂੰ ਕਰਕੇ ਵੀ ਸਿਹਤ ਦਾ ਧਿਆਨ ਰੱਖਿਆ ਜਾ ਸਕਦਾ ਹੈ। ਇਨ੍ਹਾਂ ਨੁਸਖੇ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਅਤੇ ਇਹ ਬਹੁਤ ਹੀ ਸਸਤੇ ਪੈਂਦੇ ਹਨ।

ਕਾਲੀ ਹੋਈ ਬਿਕਨੀ ਲਾਈਨ ਨੂੰ ਠੀਕ ਕਰਨ ਲਈ ਕੁਝ ਘਰੇਲੂ ਨੁਸਖੇ ਅਤੇ ਇਲਾਜ਼ (Home made remedies to remove dark bikini line naturally and easily)

ਐਲੋਵੇਰਾ ਜੇਲ ਨਾਲ ਕਰੋ ਬਿਕਨੀ ਲਾਈਨ ਨੂੰ ਹਲਕਾ (Apply Aloe vera gel to reduce darkened bikini line area)

ਤੁਸੀਂ ਆਪਣੀ ਬਿਕਨੀ ਲਾਈਨ ਨੂੰ ਗੋਰਾ ਅਤੇ ਸੁੰਦਰ ਬਣਾਉਣ ਲਈ ਐਲੋ ਵੇਰਾ (aloe vera) ਦਾ ਇਸਤੇਮਾਲ ਕਰ ਸਕਦੇ ਹੋ। ਇਸ ਨੁਸਖੇ ਨੂੰ ਕਰਨ ਲਈ ਐਲੋ ਵੇਰਾ ਦਾ ਤਾਜ਼ਾ ਪਤਾ ਤੋੜ (fresh aloe vera leaf) ਲਵੋ ਅਤੇ ਉਸ ਨੂੰ ਕੱਟ ਕੇ ਉਸ ਦੀ ਜੇਲ ਕਡ (gel) ਲੈਣਾ। ਇਸ ਜੇਲ ਨੂੰ ਆਪਣੀ ਬਿਕਨੀ ਲਾਈਨ ਉੱਤੇ ਲਗਾਓ। ਜਦੋ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ।

ਆਲੂ ਕਰੇ ਬਿਕਨੀ ਲਾਈਨ ਨੂੰ ਸਾਫ ਅਤੇ ਸੁੰਦਰ (Potato as a natural ingredient to reduce darkened bikini line tone)

ਕਈ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਆਲੂ ਨਾਲ ਕਿਸੇ ਵੀ ਕਾਰਨ ਹੋਏ ਚਮੜੀ ਦੇ ਕਾਲੇਪ੍ਨ ਨੂੰ ਕੁਦਰਤੀ ਅਤੇ ਆਸਾਨ ਤਰੀਕੇ ਨਾਲ ਠੀਕ ਕੀਤਾ ਜਾ ਸਕਦਾ ਹੈ। ਤੁਹਾਡੀ ਬਿਕਨੀ ਲਾਈਨ ਕਾਲੀ ਹੋ ਗਈ ਹੈ ਅਤੇ ਉਸ ਨੂੰ ਸਾਫ ਅਤੇ ਸੁੰਦਰ ਬਣਾਉਣਾ ਚਾਹੁੰਦੇ ਹੋ ਤਾਂ ਉਸ ਥਾਂ ਤੇ ਆਲੂ ਦਾ ਜੂਸ ਲਗਾਉਣ ਨਾਲ ਬਹੁਤ ਜਲਦੀ ਅਸਰ ਹੋਵੇਗਾ। ਇਸ ਨੁਸਖੇ ਨੂੰ ਕਰਨ ਲਈ ਇੱਕ ਆਲੂ ਲੈ ਕੇ ਛੋਟੇ ਟੁੱਕੜੇ ਵਿੱਚ ਕੱਟ ਲੈਣਾ (slices) ਅਤੇ ਉਸ ਨੂੰ ਬਿਕਨੀ ਲਾਈਨ ਉੱਤੇ ਰਗੜਨਾ। ਜੇਕਰ ਤੁਸੀਂ ਚਾਹੋ ਤਾਂ ਉਸ ਦਾ ਗੁਦਾ (pulp) ਤਿਆਰ ਕਰਕੇ ਵੀ ਤੁਸੀਂ ਬਿਕਨੀ ਲਾਈਨ ਉੱਤੇ ਲੱਗਾ ਸਕਦੇ ਹੋ। ਇਸ ਨਾਲ ਬਹੁਤ ਜਲਦੀ ਅਸਰ ਹੁੰਦਾ ਹੈ।

ਬੇਕਿੰਗ  ਸੋਡਾ ਨਾਲ ਕਰੋ ਬਿਕਨੀ ਲਾਈਨ ਨੂੰ ਸਾਫ (Use Baking soda paste as a home made remedy to reduce bikini line darkness)

ਬਿਕਨੀ ਲਾਈਨ ਅਤੇ ਗੁਪਤ ਅੰਗ (bikni line and pubic region) ਵਾਲਾ ਹਿਸਾ ਅਜਿਹਾ ਹੁੰਦਾ ਹੈ ਜੋ ਕਿ ਆਸਾਨੀ ਨਾਲ ਕਾਲਾ ਹੋ ਜਾਂਦਾ ਹੈ। ਪਰ ਕੁਦਰਤੀ ਅਤੇ ਘਰੇਲੂ ਨੁਸਖੇ ਦੇ ਨਾਲ ਇਸ ਨੂੰ ਬਹੁਤ ਹੀ ਆਸਾਨੀ ਨਾਲ ਸਾਫ ਅਤੇ ਨਿਖਰਿਆ ਬਣਾ ਸਕਦੇ ਹਾਂ। ਇਸ ਨੂੰ ਕਰਨ ਲਈ ਦੋ ਚਮਚ ਬੇਕਿੰਗ ਸੋਡਾ (baking soda) ਦੇ ਲੈ ਲੈਣਾ ਅਤੇ ਉਸ ਵਿੱਚ ਥੋੜਾ ਪਾਣੀ ਮਿਲਾ ਕੇ ਪੇਸਟ (paste) ਤਿਆਰ ਕਰ ਲੈਣਾ। ਇਸ ਤਿਆਰ ਕੀਤੇ ਹੋਏ ਪੇਸਟ ਨੂੰ ਆਪਣੀ ਬਿਕਨੀ ਲਈ ਉੱਤੇ ਲੱਗਾ ਕੇ ਘੱਟ ਤੋਂ ਘੱਟ 5 ਮਿੰਟ ਲਈ ਰੱਖੋ ਅਤੇ ਬਾਅਦ ਵਿੱਚ ਗੁਨ ਗੁਨੇ ਪਾਣੀ (luke warm water) ਨਾਲ ਸਾਫ ਕਰ ਲੈਣਾ। ਇਸ ਨੁਸਖੇ ਨੂੰ ਹਫਤੇ ਵਿੱਚ ਦੋ ਬਾਰ ਕਰਨ ਨਾਲ ਕਾਲੀ ਹੋਈ ਬਿਕਨੀ ਲਾਈਨ ਦੇ ਰੰਗ ਵਿੱਚ ਬਹੁਤ ਜਿਆਦਾ ਸੁਧਾਰ ਆਵੇਗਾ।