Punjabi home remedies for preventing hairs from dandruff – ਵਾਲਾਂ ਤੋਂ ਜਲਦੀ ਅਤੇ ਕੁਦਰਤੀ ਤਰੀਕੇ ਨਾਲ ਰੂਸੀ ਕਿਵੇਂ ਦੂਰ ਕਰੀਏ

ਰੂਸੀ ਹੋਣਾ ਇਕ ਆਮ ਗੱਲ ਹੈ ਜਿਸ ਵਿਚ ਸਿਰ ਦੀ ਚਮੜੀ ਰੁਖੀ (dry scalp) ਹੋ ਜਾਣ ਕਰਕੇ ਸੁੱਕ ਜਾਂਦੀ ਹੈ। ਇਹ ਸਿਰ ਦੀ ਚਮੜੀ ਉਤੇ ਬੈਕਟੀਰੀਆ (bacteria) ਅਤੇ ਫੰਗਸ ਇਨਫੈਕਸ਼ਨ (fungal infection) ਹੋਣ ਕਰਕੇ ਹੁੰਦਾ ਹੈ। ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਵਾਲਾਂ ਵਿਚ ਰੂਸੀ ਹੋਣ ਨਾਲ ਚਮੜੀ ਉਤੇ ਬਹੁਤ ਖੁਜਲੀ (scalp itching) ਹੁੰਦੀ ਹੈ, ਅਤੇ ਚਮੜੀ ਝੜ ਝੜ ਕੇ ਗਿਰਨਾ (shedding of flakes of skin) ਸ਼ੁਰੂ ਹੋ ਜਾਂਦੀ ਹੈ ਜੋ ਕਿ ਬਹੁਤ ਹੀ ਸ਼ਰਮਿੰਦਾ ਕਰਦੀ ਹੈ। ਰੂਸੀ ਨੂੰ ਵਾਲਾਂ ਤੋਂ ਦੂਰ ਕਰਨ ਲਈ ਕਈ ਘਰੇਲੂ ਨੁਸਖੇ ਹਨ ਜਿਸ ਨੂੰ ਕਰ ਕੇ ਤੁਸੀਂ ਇਸ ਪਰੇਸ਼ਾਨੀ ਨੂੰ ਬਿਲਕੁਲ ਠੀਕ ਕਰ ਸਕਦੇ ਹੋ।

ਵਾਲਾਂ ਵਿਚ ਹੋਣ ਵਾਲੀ ਰੂਸੀ ਦੀ ਕਿਸਮ (Types of dandruff occuring in hairs)

ਰੂਸੀ ਦਾ ਇਲਾਜ਼ ਕਰਨ ਤੋਂ ਪਹਿਲਾ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਰੂਸੀ ਹੁੰਦੀ ਕਿ ਹੈ? ਰੂਸੀ ਉਸ ਸਮੇ ਹੁੰਦੀ ਹੈ ਜਦੋ ਸਿਰ ਦੀ ਚਮੜੀ ਉਤੇ ਕਿਸੇ ਤਰਾਂ ਦਾ ਫੰਗਲ ਇਨਫੈਕਸ਼ਨ (fungal infection) ਜਿਵੇਂ ਇਸਟ (yeast) ਬਣਨਾ ਸ਼ੁਰੂ ਹੋ ਜਾਵੇ। ਜਦ ਇਹ ਤੁਹਾਡੀ ਸਿਰ ਦੀ ਚਮੜੀ ਉਤੇ ਫੈਲਣ ਲਗ ਜਾਵੇ ਤਾਂ ਉਸ ਨੂੰ ਮਾਲਾਸਿਜਿਆ (malassezia) ਆਖਿਆ ਜਾਂਦਾ ਹੈ। ਇਸ ਨਾਲ ਚਮੜੀ ਉਤੇ ਖੁਜਲੀ (itching of scalp) ਹੁੰਦੀ ਹੈ ਅਤੇ ਸਿਰ ਦੀ ਚਮੜੀ ਸੁੱਕ ਕੇ ਝੜਨ ਲਗ ਜਾਂਦੀ ਹੈ। ਰੂਸੀ (dandruff) 2 ਕਿਸਮ ਦੀ ਹੁੰਦੀ ਹੈ – ਇਕ ਹੁੰਦੀ ਹੈ ਜੋ ਕਿ ਸਿਰ ਦੀ ਚਮੜੀ ਰੁਖੀ ਹੋ ਜਾਣ ਨਾਲ ਹੁੰਦੀ ਹੈ ਅਤੇ ਦੂਜੀ ਕਿਸੇ ਬਿਮਾਰੀ ਕਾਰਨ ਹੁੰਦੀ ਹੈ। ਪਹਿਲੀ ਕਿਸਮ ਦੀ ਰੂਸੀ ਸਿਰ ਦੀ ਚਮੜੀ ਵਿਚ ਤੇਲ ਦੀ ਕਮੀ, ਅਤੇ ਰੁਖੇਪਨ (dryness) ਕਰਕੇ ਹੁੰਦੀ ਹੈ। ਪਰ ਦੂਜੀ ਕਿਸਮ ਦੀ ਰੂਸੀ ਇਕ ਬਿਮਾਰੀ ਹੁੰਦੀ ਹੈ ਜੋ ਕਿ ਕਈ ਕਾਰਣ ਕਰਕੇ ਹੋ ਜਾਂਦੀ ਹੈ ਜਿਵੇਂ – ਸਿਰ ਦੀ ਚਮੜੀ ਦੀ ਸਫਾਈ ਦਾ ਧਿਆਨ ਨਾ ਰੱਖਣਾ (improper care of scalp) , ਵਾਲਾਂ ਦੀ ਕੰਘੀ ਨਾ ਕਰਨਾ (irregular hair brushing) , ਵਾਲਾਂ ਨੂੰ ਧੋ ਕੇ ਸਾਫ ਨਾ ਰੱਖਣਾ (infrequent shampoo) ਅਤੇ ਪੋਸ਼ਟਿਕ ਖਾਣਾ ਨਾ ਖਾਣਾ (improper diet) ਆਦਿ।

ਰੂਸੀ ਹੋਣ ਕਰਕੇ ਕਈ ਲੋਕਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿਉਂਕਿ ਚਮੜੀ ਝੜ ਝੜ ਕੇ ਕਪੜੇ ਤੇ ਗਿਰਦੀ ਹੈ। ਇਸ ਲਈ ਇਸ ਨੂੰ ਠੀਕ ਕਰਨ ਦੀ ਫਿਕਰ ਛੱਡ ਦੀਓ। ਕੁਝ ਘਰੇਲੂ ਨੁਸਖੇ ਕਰਨ ਨਾਲ ਤੁਸੀਂ ਰੂਸੀ ਤੋਂ ਜਲਦੀ ਛੁਟਕਾਰਾ ਪਾ ਸਕਦੇ ਹੋ ਅਤੇ ਇਹ ਕੁਦਰਤੀ ਨੁਸਖੇ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਨਹੀਂ ਕਰਦੇ।

ਰੂਸੀ ਨੂੰ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਕਰਨ ਲਈ ਕੁਝ ਘਰੇਲੂ ਨੁਸਖੇ  (Quick home remedies to get rid of dandruff faster and naturally)

ਗੇਂਦੇ ਦੇ ਫੁੱਲ ਅਤੇ ਨਾਰੀਅਲ ਦੇ ਤੇਲ ਨਾਲ ਕਰੋ ਰੂਸੀ ਦੂਰ ਕਰਨ ਦਾ ਘਰੇਲੂ ਇਲਾਜ਼  (Marigold flower and coconut oil as a home remedy to cure dandruff)

ਇਸ ਘਰੇਲੂ ਨੁਸਖੇ ਨੂੰ ਕਰਨ ਲਈ 50 ਗ੍ਰਾਮ ਗੇਂਦੇ ਦੇ ਫੁੱਲ (marigold flower) ਲੈ ਲਿਓ ਅਤੇ ਉਸ ਵਿਚ 250 ਗ੍ਰਾਮ ਨਾਰੀਅਲ ਦਾ ਤੇਲ (coconut oil) ਮਿਲਾ ਲਿਓ। ਇਨਾ ਦੋਹਾਂ ਨੂੰ ਇਕੱਠੇ 15 ਮਿੰਟ ਲਈ ਉਬਾਲ ਲਿਓ। ਜਦ ਪੂਰੀ  ਤਰ੍ਹਾਂ ਉਬਲ ਜਾਵੇ ਤਾਂ ਇਸ ਵਿਚ 2 ਚੁਟਕੀ ਕਪੂਰ (camphor) ਦੀ ਪਾ ਲਿਓ। ਫਿਰ ਇਨਾਂ ਨੂੰ ਆਗ ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖੋ ਅਤੇ ਬਾਅਦ ਵਿਚ ਇਸ ਤਿਆਰ ਹੋਏ ਤੇਲ ਨਾਲ ਆਪਣੇ ਸਿਰ ਦੀ ਚਮੜੀ ਦੀ (scalp) ਮਾਲਿਸ਼ ਕਰੋ। ਇਸ ਨੂੰ ਲਗਾਤਾਰ ਲਗਾਉਣ ਨਾਲ ਸਿਰ ਦੀ ਰੂਸੀ (dandruff) ਦੀ ਪਰੇਸ਼ਾਨੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਕਪੂਰ ਵਿਚ ਫੰਗਸ ਨਾਲ ਲੜਨ (anti fungal) ਦੀ ਤਾਕਤ ਹੁੰਦੀ ਹੈ ਅਤੇ ਇਸ ਨਾਲ ਚਮੜੀ ਦੀ ਫੰਗਸ (scalp fungus) ਠੀਕ ਹੋ ਜਾਂਦੀ ਹੈ।

ਮੇਥੀ ਦੇ ਬੀਜ ਨਾਲ ਕਰੋ ਰੂਸੀ ਦੀ ਬਿਮਾਰੀ ਨੂੰ ਠੀਕ (Fenugreek seeds / methi seeds to remove dandruff quickly)

ਕਿ ਤੁਸੀਂ ਜਾਂਦੇ ਹੋ ਕਿ ਮੇਥੀ ਦੇ ਬੀਜਾਂ ਨਾਲ ਰੂਸੀ ਦੀ ਪਰੇਸ਼ਾਨੀ ਤੋਂ ਜਲਦੀ ਛੁਟਕਾਰਾ ਮਿਲਦਾ ਹੈ? ਇਹ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਹੈ। ਇਸ ਲਈ  ਤੁਸੀਂ ਇਕ ਕਟੋਰੇ ਵਿਚ 2 ਚਮਚ ਮੇਥੀ ਦੇ ਬੀਜਾਂ (methi seeds / fenugreek seeds) ਦੇ ਲੈ ਲਿਓ ਅਤੇ ਉਸ ਨੂੰ ਪਾਣੀ ਵਿਚ ਪਾ ਕੇ ਰਾਤ ਭਰ ਲਈ ਭਿਓਂ ਕੇ ਰੱਖੋ। ਅਗਲੇ ਦਿਨ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਵਿਚ 2 ਚਮਚ ਸੇਬ ਦੇ ਸਿਰਕੇ (apple cider vinegar) ਦੇ ਪਾ ਲਿਓ। ਇਸ ਘੋਲ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਸਿਰ ਦੀ ਚਮੜੀ ਤੇ ਚੰਗੀ ਤਰ੍ਹਾਂ ਮਾਲਿਸ਼ ਕਰੋ।  ਇਸ ਪੇਸਟ ਨੂੰ ਘਟ ਤੋਂ ਘਟ 20 ਮਿੰਟ ਲਗਾ ਰਹਿਣ ਦੀਓ ਅਤੇ ਬਾਅਦ ਵਿਚ ਧੋ ਕੇ ਸਾਫ ਕਰ ਲਿਓ। ਜੇਕਰ ਤੁਹਾਡੇ ਕੋਲ ਸੇਬ ਦਾ ਸਿਰਕਾ ਮੌਜੂਦ ਨਹੀਂ ਹੈ ਤਾਂ ਉਸ ਦੀ ਥਾਂ ਤੁਸੀਂ ਨਿੰਬੂ ਦਾ ਜੂਸ (lemon juice) ਵੀ ਮਿਲਾ ਕੇ ਲਗਾ ਸਕਦੇ ਹੋ।

ਮੂੰਗ ਦੀ ਦਲ ਅਤੇ ਜੈਤੂਨ ਦਾ ਤੇਲ ਕਰੇ ਕੁਦਰਤੀ ਇਲਾਜ਼ ਵਾਲਾਂ ਦੀ ਰੂਸੀ ਠੀਕ ਕਰਨ ਦਾ (Moong dal and olive oil as a natural treatment to get rid of dandruff)

ਇਸ ਨੁਸਖੇ ਨੂੰ ਤਿਆਰ ਕਰਨ ਲਈ 2 ਚਮਚ ਮੂੰਗ ਦਲ ਦੇ ਪਾਊਡਰ (moong dal powder) ਦਾ ਲੈ ਲਿਓ ਅਤੇ ਉਸ ਵਿਚ 4 ਚਮਚ ਦਹੀਂ (curd) , 1 ਚਮਚ ਜੈਤੂਨ ਦੇ ਤੇਲ (olive oil) ਦੀ ਮਿਲਾ ਲਿਓ। ਇਨ੍ਹਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਸਿਰ ਦੀ ਚਮੜੀ ਤੇ ਲਗਾਓ ਅਤੇ 15 ਮਿੰਟ ਤਕ ਰੱਖੋ। ਬਾਅਦ ਵਿਚ ਠੰਡੇ ਪਾਣੀ ਨਾਲ ਧੋ ਲਿਓ। ਇਹ ਬਹੁਤ ਹੀ ਅਸਰਦਾਰ ਨੁਸਖਾ ਹੈ ਜਿਸ ਨੂੰ ਕਰਨ ਨਾਲ ਰੂਸੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ। ਮੂੰਗ ਦਲ ਅਤੇ ਜੈਤੂਨ ਦੇ ਤੇਲ ਦਾ ਮਿਸ਼ਰਣ ਪੁਰਾਣੇ ਤੋਂ ਪੁਰਾਣੀ ਰੂਸੀ ਦੀ ਪਰੇਸ਼ਾਨੀ ਨੂੰ ਵੀ ਠੀਕ ਕਰ ਦਿੰਦਾ ਹੈ।

ਮੇਥੀ ਦੇ ਬੀਜ ਅਤੇ ਦਹੀਂ ਨਾਲ ਦੂਰ ਕਰੋ ਵਾਲਾਂ ਦੀ ਰੂਸੀ (Fenugreek and curd remedy to get rid of dandruff)

ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਵਾਲਾਂ ਵਿਚ ਰੂਸੀ ਹੋਣ ਦੀ ਪਰੇਸ਼ਾਨੀ ਹੈ। ਇਸ ਨੂੰ ਠੀਕ ਕਰਨ ਲਈ ਸਭ ਤੋਂ ਆਸਾਂ ਤਰੀਕਾ ਹੈ ਘਰ ਦੇ ਨੁਸਖੇ ਨਾਲ ਇਲਾਜ਼ ਕਰਨਾ।  ਰੂਸੀ (dandruff) ਨੂੰ ਦੂਰ ਕਰਨ ਲਈ ਤੁਹਾਨੂੰ ਚਾਹੀਦਾ ਹੈ ਦਹੀਂ (yogurt) ਜਾਂ ਨਿੰਬੂ ਦਾ ਜੂਸ ਅਤੇ ਮੇਥੀ ਦੇ ਬੀਜ( methi seeds) ।  ਇਸ ਨੁਸਖੇ ਨੂੰ ਤਿਆਰ ਕਰਨ ਲਈ ਇਕ ਕਟੋਰੇ (bowl)  ਵਿਚ 3-4 ਚਮਚ ਦਹੀਂ ਦੇ ਜਾਂ ਨਿੰਬੂ ਦਾ ਜੂਸ (lemon juice) ਅਤੇ 2 ਚਮਚ ਮੇਥੀ ਦੇ ਬੀਜਾਂ ਦੇ ਪਾ ਕੇ ਮਿਲਾ ਲਿਓ।  ਇਸ ਘੋਲ ਨੂੰ ਰਾਤ ਭਰ ਭਿਓ ਕੇ ਰੱਖੋ (soak overnight) ਅਤੇ ਅਗਲੇ ਦਿਨ ਮੇਥੀ ਦੇ ਬੀਜ ਦਹੀਂ ਵਿਚ ਕਾਫੀ ਨਰਮ ਹੋ ਗਏ ਹਨ ।  ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਪੇਸਟ ਤਿਆਰ ਕਰੋ ਅਤੇ ਆਪਣੇ ਸਿਰ ਦੀ ਚਮੜੀ (scalp) ਅਤੇ ਵਾਲਾਂ ਉਤੇ ਲਗਾਓ।

ਐਲੋਵੇਰਾ ਨਾਲ ਕਰੋ ਰੂਸੀ ਨੂੰ ਖਤਮ (Prevent hairs fro dandruff by using aloe vera as a home made natural treatment)

ਵਾਲਾਂ ਦੀ ਰੂਸੀ ਨੂੰ ਖਤਮ ਕਰਨ ਦਾ ਘਰੇਲੂ ਨੁਸਖਾ ਹੈ  ਐਲੋ ਵੇਰਾ (aloe vera) ਨੂੰ ਆਪਣੇ ਸਿਰ ਅਤੇ ਵਾਲਾਂ ਤੇ ਲਗਾਉਣਾ। ਇਸ ਨੁਸਖੇ ਨੂੰ ਕਰਨ ਲਈ 2-3 ਪਤੇ ਐਲੋਵੇਰਾ ਦੇ ਲੈ ਕੇ ਉਸ ਨੂੰ ਵਿਚਕਾਰ (cut from midddle) ਤੋਂ ਕਟੋ। ਐਲੋ ਵੇਰਾ ਦੀ ਜੇਲ (gel) ਨੂੰ ਕੱਢ ਕੇ ਇਸ ਪੇਸਟ ਨੂੰ ਆਪਣੇ ਵਾਲਾਂ ਦੀ ਚਮੜੀ (scalp) ਅਤੇ ਪੂਰੇ ਵਾਲਾਂ ਉਤੇ ਚੰਗੀ ਤਰ੍ਹਾਂ ਲਗਾ ਲਿਓ। ਇਸ ਨੂੰ 30 ਮਿੰਟ ਲਗਾ ਰਹਿਣ ਦੀਓ ਅਤੇ ਬਾਅਦ ਵਿਚ ਪਾਣੀ ਨਾਲ ਧੋ ਕੇ ਵਾਲਾਂ ਨੂੰ ਸਾਫ ਕਰ ਲਿਓ।

ਸੇਬ ਦਾ ਸਿਰਕਾ ਨਾਲ ਕਰੋ ਰੂਸੀ ਨੂੰ ਦੂਰ ਕਰਨ ਦਾ ਘਰੇਲੂ ਇਲਾਜ਼ (Apple cider vinegar to cure from the problem of dandruff naturally)

ਸੇਬ ਦਾ ਸਿਰਕਾ ਬਹੁਤ ਹੀ ਆਸਾਨੀ ਨਾਲ ਘਰ ਵਿਚ ਮਿਲ ਜਾਂਦਾ ਹੈ। ਇਹ ਥੋੜਾ ਅਸੀਡੀਕ (acidic property) ਗੁਣ ਵਾਲਾ ਹੁੰਦਾ ਹੈ ਅਤੇ ਇਸ ਨਾਲ ਜਲਦੀ ਹੀ ਰੂਸੀ ਨੂੰ ਠੀਕ ਕੀਤਾ ਜਾਂ ਸਕਦਾ ਹੈ। ਇਸ ਨੁਸਖੇ ਨੂੰ ਕਰਨ ਲਈ 3 ਚਮਚ ਸੇਬ ਦੇ ਸਿਰਕੇ (apple cider vinegar) ਵਿਚ 3 ਚਮਚ ਪਾਣੀ ਦੇ ਮਿਲਾ ਕੇ ਘੋਲ ਲਿਓ। ਧਿਆਨ ਰਖਿਓ ਕੇ ਇਹ ਜਿਆਦਾ ਤੇਜ ਨਾ ਹੋਵੇ ਕਿਉਂਕਿ ਇਸ ਨਾਲ ਸਿਰ ਦੀ ਚਮੜੀ ਜਲਣੀ ( burning sensation) ਸ਼ੁਰੂ ਹੋ ਜਾਂਦੀ ਹੈ। ਹੁਣ ਰੂੰ (cotton) ਦੇ ਨਾਲ ਇਸ ਨੂੰ ਆਪਣੇ ਸਿਰ ਦੀ ਚਮੜੀ ਉਤੇ ਲਗਾਓ ਅਤੇ ਥੋੜੀ ਦੇਰ ਬਾਅਦ ਪਾਣੀ  ਨਾਲ ਸਿਰ ਨੂੰ ਧੋ ਕੇ ਸਾਫ ਕਰ ਲਿਓ।

ਬੇਕਿੰਗ ਸੋਡਾ ਅਤੇ ਪਾਣੀ ਨਾਲ ਕਰੋ ਰੂਸੀ ਦੂਰ ਕਰਨ ਦਾ ਘਰੇਲੂ ਇਲਾਜ਼ (Baking soda and water as a home made remedy to cure dandruff)

ਇਸ ਨੂੰ ਕਰਨ ਲਈ 2 ਚਮਚ ਬੇਕਿੰਗ ਸੋਡਾ (baking soda) ਦੇ ਲੈ ਲਿਓ ਅਤੇ ਉਸ ਵਿਚ 2 ਚਮਚ ਪਾਣੀ ਦੇ ਮਿਲਾ ਕੇ ਚੰਗੀ ਤਰ੍ਹਾਂ ਘੋਲ ਲਿਓ। ਇਸ ਨੂੰ ਪੇਸਟ ਦੀ ਤਰ੍ਹਾਂ ਬਣਾ ਲਿਓ ਅਤੇ ਫਿਰ ਸਿਰ ਦੀ ਚਮੜੀ ਉਤੇ ਲਗਾਓ। ਇਸ ਨਾਲ ਸਿਰ ਦੀ ਸੁਕੀ ਚਮੜੀ ( dry skin flakes) ਉਤਰ ਜਾਂਦੀ ਹੈ। ਬੇਕਿੰਗ ਸੋਡਾ ਚਮੜੀ ਦੀ ਸਫਾਈ ਕਰਦਾ ਹੈ ਅਤੇ ਉਸ ਨੂੰ ਤੰਦਰੁਸਤ ਕਰਦਾ ਹੈ।

ਉਤੇ ਦਿਤੇ ਗਏ ਸਾਰੇ ਨੁਸਖੇ ਬਹੁਤ ਹੀ ਅਸਰਦਾਰ ਹਨ ਅਤੇ ਅਜ਼ਮਾਏ (proven with results) ਗਏ ਹਨ। ਹੇਠਾਂ ਹੋਰ ਵੀ ਕਈ ਘਰੇਲੂ ਨੁਸਖੇ ਦਿਤੇ ਗਏ ਹਨ ਜਿਨ੍ਹਾਂ ਨੂੰ ਕਰ ਕੇ ਰੂਸੀ ਦੀ ਸਮਸਿਆ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ।

ਜੇਕਰ  ਤੁਸੀਂ ਪੁੱਛੋਂ ਕਿ ਰੂਸੀ ਨੂੰ ਜਲਦੀ ਤੋਂ ਜਲਦੀ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਤਾਂ ਇਸ ਨੂੰ ਤੁਸੀਂ ਬੇਕਿੰਗ ਸੋਡਾ (baking soda) ਅਤੇ ਨਿੰਬੂ (lemon) ਦੇ ਨਾਲ ਇਲਾਜ਼ ਕਰ ਕੇ ਠੀਕ ਕਰ ਸਕਦੇ ਹੋ।

ਨਿੰਬੂ ਕਰੇ ਸਿਰ ਦੀ ਚਮੜੀ ਤੇ ਹੋਣ ਵਾਲੀ ਖੁਜਲੀ ਨੂੰ ਠੀਕ (Lemons as a natural ingredient  to avoid itching on scalp)

ਨਿੰਬੂ ਵਿਚ ਕੁਦਰਤੀ ਅਸੀਡੀਕ ਗੁਣ (acidic property) ਹੁੰਦਾ ਹੈ ਜੋ ਕਿ ਮਰੇ ਹੋਏ ਸੈੱਲਜ਼ ਅਤੇ ਚਮੜੀ (dead cells and skin) ਨੂੰ ਉਤਾਰ ਦਿੰਦਾ ਹੈ ਅਤੇ ਰੂਸੀ ਦੀ ਸਮਸਿਆ ਨੂੰ ਜਲਦੀ ਠੀਕ ਕਰਦਾ ਹੈ। ਇਸ ਨੁਸਖੇ ਨੂੰ ਕਰਨ ਲਈ 2 ਚਮਚ ਨਿੰਬੂ ਦੇ ਜੂਸ (lemon juice) ਦੇ ਲੈ ਲਿਓ ਅਤੇ ਉਸ ਵਿਚ 1 ਕੱਪ ਮੁਲਤਾਨੀ ਮਿੱਟੀ (multani mitti / Fuller’s earth) ਅਤੇ ਕੁਝ ਬੂੰਦਾਂ ਪਾਣੀ ਦੀ ਮਿਲਾ ਲਿਓ। ਇਸ ਤਿਆਰ ਕੀਤੇ ਹੋਏ ਪੇਸਟ ਨੂੰ ਹਫਤੇ ਵਿਚ ਇਕ ਬਾਰ ਆਪਣੇ ਸਿਰ ਦੀ ਚਮੜੀ ਤੇ ਲਗਾਓ। ਇਹ ਸਿਰ ਦੀ ਖੁਜਲੀ (itchy scalp) ਅਤੇ ਰੂਸੀ ਨੂੰ ਠੀਕ ਕਰਨ ਵਿਚ ਬਹੁਤ ਹੀ ਅਸਰਦਾਰ ਹੈ।

ਸਿਰਕੇ ਨਾਲ ਕਰੋ ਸਿਰ ਦੀ ਰੂਸੀ ਨੂੰ ਠੀਕ ਕਰਨ ਦਾ ਇਲਾਜ਼ (Vinegar used as a remedy to remove dandruff)

ਬਰਾਬਰ ਮਾਤਰਾ ਵਿਚ ਸਿਰਕਾ (vinegar) ਅਤੇ ਪਾਣੀ ਲੈ ਲਿਓ ਅਤੇ ਇਸ ਨੂੰ ਚੰਗੀ ਤਰ੍ਹਾਂ ਘੋਲ ਕੇ ਰੂੰ (cotton) ਨਾਲ ਆਪਣੇ ਸਿਰ ਸੀ ਚਮੜੀ ਤੇ ਲਗਾਓ। ਇਸ ਨੂੰ ਪੂਰੀ ਰਾਤ (overnight) ਲਗਾ ਰਹਿਣ ਦੀਓ ਅਤੇ ਅਗਲੇ ਦਿਨ ਧੋ ਕੇ ਸਾਫ ਕਰ ਲਿਓ। ਸਿਰਕੇ ਵਿਚ ਅਸੀਡੀਕ ਗੁਣ (acidic property) ਹੁੰਦੇ ਹਨ ਜਿਸ ਨਾਲ ਚਮੜੀ ਤੋਂ ਸਾਰੀ ਗੰਦਗੀ ਸਾਫ ਹੁੰਦੀ ਹੈ ਅਤੇ ਰੂਸੀ ਵੀ ਠੀਕ ਹੋ ਜਾਂਦੀ ਹੈ।

ਰੂਸੀ ਨੂੰ ਠੀਕ ਕਰਨ ਦਾ ਘਰੇਲੂ ਨੁਸਖਾ ਜੈਤੂਨ ਦਾ ਤੇਲ (Apply Olive oil for dandruff treatment)

ਜੈਤੂਨ ਦਾ ਤੇਲ ਸਿਰ ਦੀ ਸੁਕੀ ਅਤੇ ਰੁਖੀ ਚਮੜੀ (dry scalp)skin) ਨੂੰ ਠੀਕ ਕਰਨ ਵਿਚ ਬਹੁਤ ਅਸਰਦਾਰ ਹੁੰਦਾ ਹੈ। ਆਪਣੇ ਸਿਰ ਦੀ ਚਮੜੀ ਦੇ ਤੇਲ ਨਾਲ ਮਾਲਿਸ਼ ਕਰੋ ਅਤੇ ਉਸ ਉਤੇ ਗੁਣਗੁਣਾ ਤੋਲਿਆ (warm towel) ਬੰਨ ਲਿਓ। ਇਸ ਨੂੰ ਤਕਰੀਬਨ 30 ਮਿੰਟ ਰੱਖੋ ਅਤੇ ਬਾਅਦ ਵਿਚ ਵਾਲਾਂ ਨੂੰ ਧੋ ਲਿਓ। ਵਾਲਾਂ ਦੀ ਮਾਲਿਸ਼ (massage) ਹੌਲੀ ਹੌਲੀ ਕਰਨੀ ਚਾਹੀਦੀ ਹੈ ਤਾਂ ਕਿ ਵਾਲਾਂ ਨੂੰ ਕੋਈ ਨੁਕਸਾਨ ਨਾ ਹੋਵੇ।  ਜੇਕਰ ਤੁਸੀਂ ਬਹੁਤ ਜੋਰ ਨਾਲ ਵਾਲਾਂ ਦੀ ਮਾਲਿਸ਼ ਕਰੂਂਗੇ ਤਾਂ ਵੱਲ ਰੁੱਖੇ (rough) ਹੋ ਜਾਣਗੇ ਅਤੇ ਟੂਟਨੇ , ਝੜਨੇ  (hair fall) ਸ਼ੁਰੂ ਹੋ ਜਾਣਗੇ।

ਨਾਰੀਅਲ ਦਾ ਤੇਲ ਦੂਰ ਕਰੇ ਵਾਲਾਂ ਦੀ ਰੂਸੀ ਨੂੰ ਕੁਦਰਤੀ (Coconut oil to treat dandruff and make hair strong and healthy)

ਵਾਲਾਂ ਦੀ ਰੂਸੀ ਨੂੰ ਠੀਕ ਕਰਨ ਲਈ ਨਾਰੀਅਲ ਦਾ ਤੇਲ (coconut oil) ਬਹੁਤ ਹੀ ਅਸਰਦਾਰ ਸਾਬਿਤ ਹੁੰਦਾ ਹੈ। ਇਸ ਦੇ ਵਿਚ ਐਂਟੀ ਫੰਗਲ (anti fungal property) ਗੁਣ ਹੁੰਦੇ ਹਨ ਜਿਸ ਨਾਲ ਸਿਰ ਦੀ ਰੂਸੀ ਇਕ ਦਮ ਠੀਕ ਹੋ ਜਾਂਦੀ ਹੈ ਅਤੇ ਵਾਲਾਂ ਨੂੰ ਅਤੇ ਚਮੜੀ ਨੂੰ ਨਮੀ (moisturise) ਦਿੰਦਾ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ  ਨਾਰੀਅਲ ਦਾ ਤੇਲ ਲੈ ਕੇ ਸਿਰ ਦੀ ਮਾਲਿਸ਼ (massage)  ਕਰੋ। ਇਸ ਨੂੰ ਆਪਣੀ ਉਂਗਲੀਆਂ ਨਾਲ ਹੌਲੀ ਹੌਲੀ ਮਾਲਿਸ਼ ਕਰੋ ਜਿਸ ਨਾਲ ਰੂਸੀ ਠੀਕ ਹੋ ਜਾਵੇਗੀ।

ਸਿਰ ਦੀ ਰੂਸੀ ਅਤੇ ਖੁਜਲੀ ਨੂੰ ਠੀਕ ਕਰੋ ਦਹੀਂ ਨਾਲ (Treat dandruff & itchy scalp with curd as a natural treatment)

ਇਸ ਨੁਸਖੇ ਨੂੰ ਕਰਨ ਲਈ 2-4 ਦਿਨ ਪੁਰਾਨਾ ਦਹੀਂ (curd) ਲੈ ਲਿਓ ਅਤੇ ਇਸ ਨੂੰ ਪੂਰੇ ਵਾਲਾਂ ਤੇ ਅਤੇ ਸਿਰ ਦੀ ਚਮੜੀ ਉਤੇ ਲਗਾ ਲਿਓ। 20 ਮਿੰਟ ਤਕ ਦਹੀਂ ਨੂੰ ਲਗਾ ਰਹਿਣ ਦੇਣ ਤੋਂ ਬਾਅਦ ਇਸ ਨੂੰ ਧੋ ਕੇ ਸਾਫ਼ ਕਰ ਲਿਓ।

ਰੂਸੀ (dandruff) ਵਾਲਾਂ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਰੂਸੀ ਹੋਣ ਨਾਲ ਸਿਰ ਤੇ ਚਮੜੀ ਸੁੱਕ ਜਾਂਦੀ ਹੈ ਅਤੇ ਉਸ ਤੇ ਖੁਜਲੀ ਵੀ ਬਹੁਤ ਹੁੰਦੀ ਹੈ। ਰੂਸੀ ਨਾਲ ਕਈ ਸਮਸਿਆ ਹੋ ਜਾਂਦੀ ਹੈ ਜਿਵੇਂ ਖੁਜਲੀ ( itchy scalp) , ਵਾਲਾਂ ਦਾ ਝੜਨਾ (hair loss) ਅਤੇ ਵੱਲ ਪਤਲੇ ਹੋ ਜਾਣਾ (thin hair) ਆਦਿ।

ਵਾਲਾਂ ਨੂੰ ਸ਼ੈਮਪੂ (shampoo) ਕਰਨ ਨਾਲ ਵੀ ਰੂਸੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ। ਇਸ ਨਾਲ ਸਿਰਫ 4-5 ਦਿਨ ਲਈ ਸਿਰ ਸਾਫ਼ ਹੁੰਦਾ ਹੈ ਅਤੇ ਬਾਅਦ ਵਿਚ ਫਿਰ ਰੂਸੀ ਹੋ ਜਾਂਦੀ ਹੈ। ਬਾਜ਼ਾਰ ਵਿਚ ਕਈ ਮੇਡੀਕੇਟਡ (medicated shampoo) ਸ਼ੰਪੂ ਵੀ ਮੌਜੂਦ ਹਨ ਜਿਸ ਨੂੰ ਵਰਤ ਕੇ ਰੂਸੀ ਨੂੰ ਕੁਝ ਹੱਦ ਤਕ ਠੀਕ ਕੀਤਾ ਜਾ ਸਕਦਾ ਹੈ।

ਬੇਕਿੰਗ ਸੋਡਾ ਨਾਲ ਕਿਵੇਂ ਕਰੀਏ ਸਿਰ ਦੀ ਰੂਸੀ ਨੂੰ ਪੂਰੀ ਤਰ੍ਹਾਂ ਠੀਕ (How to remove dandruff with baking soda)

ਇਸ ਘਰੇਲੂ ਨੁਸਖੇ ਨੂੰ ਕਰਨ ਲਈ 1 ਚਮਚ ਬੇਕਿੰਗ ਸੋਡਾ (baking soda) ਦਾ ਲੈ ਲਿਓ ਅਤੇ ਉਸ ਨੂੰ ਆਪਣੇ ਸਿਰ ਦੀ ਚਮੜੀ ਤੇ ਲਗਾ ਕੇ ਹੌਲੀ ਹੌਲੀ ਮਾਲਿਸ਼ ਕਰੋ ਤਾਂਕਿ ਮਰੀ (dead skin) ਅਤੇ ਸੁਕੀ ਚਮੜੀ ਉਤਰ ਜਾਵੇ। ਜੇਕਰ ਤੁਸੀਂ ਪੇਸਟ ਬਣਾ ਕੇ ਲਗਾਉਣਾ ਚਾਹੁੰਦੇ ਹੋ ਤਾਂ ਬੇਕਿੰਗ ਸੋਡਾ ਵਿਚ ਕੁਝ ਬੂੰਦਾਂ ਪਾਣੀ ਦੀ ਮਿਲਾ ਲਿਓ। ਇਸ ਤਿਆਰ ਹੋਏ ਪੇਸਟ ਨੂੰ ਸਿਰ ਤੇ ਲਗਾ ਕੇ ਰੱਖੋ ਅਤੇ ਕੁਝ ਦੇਰ ਬਾਦ ਸਿਰ ਧੋ ਕੇ ਸਾਫ਼ ਕਰ ਲਿਓ। ਬੇਕਿੰਗ ਸੋਡਾ, ਸਿਰ ਤੇ ਰੂਸੀ ਬਣਾਉਣ ਵਾਲੀ ਫੰਗਸ (dandruff fungus) ਨੂੰ ਠੀਕ ਕਰਨ ਵਿਚ ਮਦਦ ਕਰਦੀ ਹੈ। ਇਸ ਵਿਚ ਕੀਟਾਣੂ (fights germs) ਨਾਲ ਲੜਨੇ ਦੀ ਤਾਕਤ ਹੁੰਦੀ ਹੈ ਅਤੇ ਇਸ ਵਿਚ ਐਂਟੀ ਫੰਗਲ (anti fungal) ਗੁਣ ਮੌਜੂਦ ਹੁੰਦੇ ਹਨ। ਇਹ ਵਾਲਾਂ ਦੇ ਕੁਦਰਤੀ ਤੇਲ ਨੂੰ ਬਣਾ ਕੇ ਰੱਖਦੀ ਹੈ ਜਿਸ ਨਾਲ ਚਮੜੀ ਅਤੇ ਵਾਲਾਂ ਨੂੰ ਨਮੀ ਮਿਲਦੀ ਹੈ। ਇਹ ਚਮੜੀ ਨੂੰ ਰੁਖੀ (dry) , ਬੇਜਾਨ (rough) ਅਤੇ ਖਰਾਬ (harsh) ਹੋਣ ਤੋਂ ਬਚਾਉਂਦੀ ਹੈ।

ਨੀਮ ਜਾਂ ਭਾਰਤੀਯ ਬਕਾਈਂਨ ਨਾਲ ਪਾਓ ਰੂਸੀ ਤੋਂ ਜਲਦੀ ਛੁਟਕਾਰਾ (Indian lilac / neem as a home remedy  to get rid of dandruff fast)

ਨੀਮ ਇਕ ਬਹੁਤ ਹੀ ਅਸਰਦਾਰ ਐਂਟੀਸੈਪਟਿਕ (anti septic) ਅਤੇ ਐਂਟੀ ਫੰਗਲ (anti fungal property) ਗੁਣਾਂ ਵਾਲਾ ਪੇੜ ਹੈ। ਇਹ ਬਹੁਤ ਹੀ ਫਾਇਦੇ ਕਰਦਾ ਹੈ ਅਤੇ ਇਕ ਕਿਸਮ ਦੀ ਦਵਾਈ ਦਾ ਕੰਮ ਕਰਦਾ ਹੈ ਜੋ ਕਿ ਕਈ ਬਿਮਾਰੀਆਂ ਨੂੰ ਠੀਕ ਕਰਨ ਦੀ ਸ਼ਕਤੀ ਰੱਖਦਾ ਹੈ। ਇਹ ਸਿਰ ਦੀ ਚਮੜੀ ਤੇ ਹੋਈ ਫੰਗਲ ਇਨਫੈਕਸ਼ਨ (scalp fungal infection) ਨੂੰ ਠੀਕ ਕਰਦਾ ਹੈ ਅਤੇ ਉਸ ਨਾਲ ਹੋਣ ਵਾਲੀ ਖਾਜ ਅਤੇ ਖੁਜਲੀ (itching) ਨੂੰ ਰੋਕਦਾ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਕੁਝ ਨੀਮ ਦੇ ਪਤੇ (neem leaves) ਲੈ ਲਿਓ ਅਤੇ ਉਸ ਨੂੰ 4 ਕੱਪ ਪਾਣੀ ਦੇ ਵਿਚ ਚੰਗੀ ਤਰ੍ਹਾਂ ਉਬਾਲ ਲਿਓ। ਉਬਲਣ ਤੋਂ ਬਾਅਦ ਇਸ ਨੂੰ ਛਾਣ ਕੇ ਠੰਡਾ ਕਰ ਲਿਓ। ਇਸ ਪਾਣੀ ਨਾਲ ਆਪਣੇ ਸਿਰ ਅਤੇ ਵਾਲਾਂ ਨੂੰ ਧੋ ਲਿਓ। ਜਲਦੀ ਅਸਰ ਦੇਖਣ ਲਈ ਇਸ ਨੁਸਖੇ ਨੂੰ ਹਫਤੇ ਵਿਚ ਘਟ ਤੋਂ ਘਟ 3 ਬਾਰ ਜਰੂਰ ਕਰਨਾ ਚਾਹੀਦਾ ਹੈ। ਇਹ ਬਹੁਤ ਹੀ ਅਸਰਦਾਰ ਨੁਸਖਾ ਹੈ ਜਿਸ ਨਾਲ ਰੂਸੀ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ।

ਵਾਲਾਂ ਵਿਚ ਰੂਸੀ ਹੋਣ ਦੇ ਕਾਰਣ (Various Causes for dandruff in hair)

ਵਾਲਾਂ ਵਿਚ ਬਹੁਤ ਜਿਆਦਾ ਤੇਲ ਆਉਣਾ (Oily hair as a main reason for dandruff in hairs)

ਵਾਲਾਂ ਵਿਚ ਰੂਸੀ ਹੋਣ ਦਾ ਸਭ ਤੋਂ ਪਹਿਲਾ ਕਾਰਣ ਹੋ ਸਕਦਾ ਹੈ ਵਾਲਾਂ ਵਿਚ ਜਿਆਦਾ ਤੇਲ ਦਾ ਹੋਣਾ। ਸਿਰ ਦੀ ਚਮੜੀ ਤੇ ਮੌਜੂਦ ਸੇਬਾਸਿਉੱਸ ਗ੍ਰੰਥ (sebacceous glands) ਸਿਰ ਤੇ ਤੇਲ ਬਣਾਉਣ ਵਿਚ ਮਦਦ ਕਰਦੀ ਹੈ। ਜਿਆਦਾ ਮਾਤਰਾ ਵਿਚ ਤੇਲ ਬਣਨ ਕਰਕੇ ਉਹ ਤੇਲ ਸਿਰ ਦੀ ਚਮੜੀ ਤੇ ਲਗਾ ਰਹਿੰਦਾ ਹੈ ਜਿਸ ਨਾਲ ਕਿ ਖੁਜਲੀ (itchy scalp) ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇਲ ਉਤੇ ਬਹੁਤ ਹੀ ਆਸਾਨੀ ਨਾਲ ਧੂਲ, ਮਿੱਟੀ ਅਤੇ ਗੰਦਗੀ(dust and dirt) ਚਿਪਕ ਜਾਂਦੀ ਹੈ। ਇਹ ਗੰਦਗੀ ਇਕ ਮੁਖ ਕਾਰਣ ਹੈ ਸਿਰ ਦੀ ਰੂਸੀ ਬਣਨ ਵਿਚ। ਇਸ ਲਈ ਅਜਿਹੇ ਵਾਲਾਂ ਲਈ ਤੇਲ ਦੀ ਵਰਤੋਂ ਘਟ ਕਰ ਦੇਣੀ ਚਾਹੀਦੀ ਹੈ ਅਤੇ ਵਾਲਾਂ ਨੂੰ ਸ਼ੰਪੂ ਕਰ ਕੇ ਉਸ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ।

ਹਮੇਸ਼ਾ ਸ਼ੈਮਪੂ ਨਾ ਕਰਨ ਨਾਲ ਹੁੰਦੀ ਹੈ ਰੂਸੀ (Not shampooing regularly is the reason for dandruff)

ਵਾਲਾਂ ਨੂੰ ਹਮੇਸ਼ਾ ਸ਼ੰਪੂ ਕਰਕੇ ਸਾਫ ਰੱਖਣਾ ਚਾਹੀਦਾ ਹੈ। ਕਈ ਲੋਕ 10-15 ਦਿਨਾਂ ਬਾਅਦ ਵਾਲਾਂ ਨੂੰ ਸ਼ੰਪੂ ਕਰਦੇ ਹਨ। ਇਹ ਵਾਲਾਂ ਲਈ ਬਿਲਕੁਲ ਠੀਕ ਨਹੀਂ ਹੁੰਦਾ। ਜੋ ਲੋਕੀ ਹਰ ਰੋਜ਼ ਘਰ ਤੋਂ ਬਾਹਰ ਜਾਂਦੇ ਹਨ ਉਨ੍ਹਾਂ ਨੂੰ ਘਟ ਤੋਂ ਘਟ 3-4 ਦਿਨਾਂ ਬਾਅਦ ਸ਼ੈਮਪੂ (shampoo) ਜਰੂਰ ਕਰਨਾ ਚਾਹੀਦਾ ਹੈ। ਅਤੇ ਜੋ ਘਰ ਹੀ ਰਹਿੰਦੇ ਹਨ 5-6 ਦਿਨਾਂ ਬਾਅਦ ਵਾਲਾਂ ਨੂੰ ਸ਼ੰਪੂ ਕਰਨ। ਵਾਲਾਂ ਦੀ ਸਫਾਈ ਹੋਣਾ ਬਹੁਤ ਜਰੂਰੀ ਹੁੰਦਾ ਹੈ ਅਤੇ ਇਸ ਲਈ ਹਫਤੇ ਵਿਸ਼ 2-3 ਬਾਰ ਸਿਰ ਨੂੰ ਸ਼ੰਪੂ ਨਾਲ ਧੋ ਲੈਣਾ ਚਾਹੀਦਾ ਹੈ। ਜੇਕਰ ਵਾਲਾਂ ਸਾਫ ਨਹੀਂ ਹੋਣਗੇ ਤਾਂ ਰੂਸੀ ਅਤੇ ਹੋਰ ਬਿਮਾਰੀ ਹੋ ਜਾਣ ਦਾ ਡਰ ਰਹਿੰਦਾ ਹੈ।

ਚਮੜੀ ਨਾਲ ਜੁੜੀ ਬਿਮਾਰੀਆਂ (Skin disorders as a cause of dandruff in hairs)

ਕਈ ਬਾਰ ਚਮੜੀ ਦੀ ਬਿਮਾਰੀ ਹੋਣ ਨਾਲ ਵੀ ਰੂਸੀ ਹੋ ਜਾਂਦੀ ਹੈ। ਸੋਰੀਅਸਿਸ (psoriasis) ਇਕ ਅਜਿਹੀ ਚਮੜੀ ਦਾ ਰੋਗ ਹੈ ਜਿਸ ਨਾਲ ਵਾਲਾਂ ਵਿਚ ਰੂਸੀ ਹੋ ਜਾਂਦੀ ਹੈ। ਇਸ ਨੂੰ ਜਲਦੀ ਹੀ ਡਾਕਟਰ ਨੂੰ ਦਿਖਾ ਕੇ ਇਲਾਜ਼ ਕਰਵਾ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਬਹੁਤ ਜਿਆਦਾ ਵੱਧ ਸਕਦੀ ਹੈ। ਜੇਕਰ ਖਾਨਦਾਨ ਵਿਚ ਹੀ ਚਮੜੀ ਦੇ ਰੋਗ (heredity skin problem) ਹਨ ਤਾਂ ਇਸ ਨੂੰ ਜਲਦੀ ਦਿਖਾਵਾ ਲੈਣ ਚਾਹੀਦਾ ਹੈ।

ਪੋਸ਼ਟਿਕ ਆਹਾਰ ਨਾ ਖਾਣ ਕਾਰਣ ਪੋਸ਼ਣ ਦੀ ਕਮੀ ਹੋਣਾ (Poor diet as a root cause of dandruff)

ਸਹੀ ਪੋਸ਼ਟਿਕ ਖਾਣ ਪਾਨ ਨਾ ਹੋਣਾ ਵੀ ਰੂਸੀ ਕਰ ਸਕਦਾ ਹੈ। ਇਸ ਲਈ ਪੋਸ਼ਣ ਭਰਿਆ ਖਾਣਾ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਖਾਣੇ ਵਿਚ ਹਰੀ ਸਬਜ਼ੀਆਂ, ਮੇਵੇ (nuts) ਅਤੇ ਬੀਜ (seeds) ਜਰੂਰ ਖਾਓ। ਜੇਕਰ ਤੁਹਾਡੇ ਖਾਣੇ ਵਿਚ ਜਰੂਰੀ ਪੋਸ਼ਣ ਕਿਵੇਂ ਵਿਟਾਮਿਨ (vitamins) ਅਤੇ ਖਣਿਜ (minerals) ਮੌਜੂਦ ਨਹੀਂ ਹਨ ਤਾਂ ਇਹ ਤੁਹਾਡੇ ਵਿਚ ਚਮੜੀ ਦੇ ਰੋਗ ਪੈਦਾ ਕਰ ਸਕਦੇ ਹਨ। ਇਹ ਸਭ ਸ਼ਰੀਰ ਅਤੇ ਵਾਲਾਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਸ ਲਈ ਕਹਨੇ ਵਿਚ ਸਾਰੇ ਸੰਤੁਲਨ ਪੋਸ਼ਣ (balanced diet)  ਹੋਣੇ ਬਹੁਤ ਜਰੂਰੀ ਹਨ ਜਿਵੇਂ ਪ੍ਰੋਟੀਨ (protiens) , ਕਾਰਬੋਹਾਈਡਰੇਟਸ (carbohydrates) , ਵਿਟਾਮਿਨ (vitamins) ਅਤੇ ਖਣਿਜ (minerals)। ਇਸ ਨੂੰ ਖਾਣ ਨਾਲ ਰੂਸੀ ਵੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ।

ਚਮੜੀ ਤੇ ਫੰਗਸ ਅਤੇ ਐਕਜ਼ਿਮਾਂ ਹੋਣਾ (Skin eczema & fungus can cause dandruff in hairs)

ਸਿਰ ਦੀ ਚਮੜੀ ਤੇ ਫੰਗਸ (scalp fungus) ਅਤੇ ਐਕਜ਼ਿਮਾਂ (eczema) ਦਾ ਹੋਣਾ ਵੀ ਰੂਸੀ ਦਾ ਕਾਰਣ ਹੋ ਸਕਦੇ ਹਨ। ਸਿਰ ਤੇ ਹੋਣ ਵਾਲੀ ਫੰਗਸ ਨਾਲ ਰੂਸੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਫੰਗਸ ਅਤੇ ਐਕਜ਼ਿਮ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ਜੇਕਰ ਚਮੜੀ ਅਤੇ ਵਾਲਾਂ ਦਾ ਖਾਸ ਧਿਆਨ ਰੱਖਿਆ ਜਾਵੇ। ਸ਼ਰੀਰ ਅਤੇ ਸਿਰ ਦੀ ਸਹੀ ਸਫਾਈ ਨਾ ਹੋਣ ਕਰਕੇ ਫੰਗਸ ਅਤੇ ਐਕਜ਼ਿਮਾਂ ਹੋ ਜਾਂਦਾ ਹੈ। ਇਸ ਲਈ ਹਮੇਸ਼ਾ ਸ਼ੰਪੂ ਕਰਕੇ ਵਾਲਾਂ ਨੂੰ ਸਾਫ ਰੱਖੋ ਅਤੇ ਐਕਜ਼ਿਮਾਂ ਨੂੰ ਦੂਰ ਕਰੋ।

ਵਾਲਾਂ ਦੀ ਰੂਸੀ ਨੂੰ ਕੁਦਰਤੀ ਤਰੀਕੇ ਨਾਲ ਦੂਰ ਕਰਨ ਦੇ ਕੁਝ ਘਰੇਲੂ ਨੁਸਖੇ  (Home remedies to remove dandruff)

ਨੀਮ ਦੇ ਨਾਲ ਕਰੋ ਵਾਲਾਂ ਦੀ ਰੂਸੀ ਦਾ ਜਲਦੀ ਇਲਾਜ਼ ( Neem As A treatment to remove dandruff)

ਨੀਮ (neem) ਇਕ ਅਜਿਹਾ ਪੇੜ ਹੈ ਜਿਸ ਦੇ ਪਤੇ ਵਿਚ ਬਹੁਤ ਜਿਆਦਾ ਮਾਤਰਾ ਵਿਚ ਐਂਟੀ ਫੰਗਲ (anti fungal) ਅਤੇ ਐਂਟੀ ਬੈਤੇਰੀਅਲ (anti bacterial) ਗੁਣ ਮੌਜੂਦ  ਹੁੰਦੇ ਹਨ ਜਿਸ ਨਾਲ ਕਿ ਰੂਸੀ  ਬਹੁਤ ਹੀ ਜਲਦੀ ਠੀਕ ਕੀਤਾ ਜਾ ਸਕਦਾ ਹੈ। ਇਹ ਬਹੁਤ ਹੀ ਫਾਇਦੇ ਕਰਦਾ ਹੈ ਅਤੇ ਇਕ ਕਿਸਮ ਦੀ ਦਵਾਈ ਦਾ ਕੰਮ ਕਰਦਾ ਹੈ ਜੋ ਕਿ ਕਈ ਬਿਮਾਰੀਆਂ ਨੂੰ ਠੀਕ ਕਰਨ ਦੀ ਸ਼ਕਤੀ ਰੱਖਦਾ ਹੈ।  ਇਹ ਸਿਰ ਦੀ ਚਮੜੀ ਤੇ ਹੋਈ ਫੰਗਲ ਇਨਫੈਕਸ਼ਨ (scalp fungal infection) ਨੂੰ ਠੀਕ ਕਰਦਾ ਹੈ ਅਤੇ ਉਸ ਨਾਲ ਹੋਣ ਵਾਲੀ ਖਾਜ ਅਤੇ ਖੁਜਲੀ (itching) ਨੂੰ ਰੋਕਦਾ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਕੁਝ ਨੀਮ ਦੇ ਪਤੇ (neem leaves) ਲੈ ਲਿਓ ਅਤੇ ਉਸ ਨੂੰ  ਪਾਣੀ ਦੇ ਵਿਚ ਚੰਗੀ ਤਰ੍ਹਾਂ ਉਬਾਲ ਲਿਓ। ਉਬਲਣ ਤੋਂ ਬਾਅਦ ਇਸ ਨੂੰ ਛਾਣ ਕੇ ਠੰਡਾ ਕਰ ਲਿਓ। ਇਸ ਪਾਣੀ ਨਾਲ ਆਪਣੇ ਸਿਰ ਅਤੇ ਵਾਲਾਂ ਨੂੰ ਧੋ ਲਿਓ। ਜਲਦੀ ਅਸਰ ਦੇਖਣ ਲਈ ਇਸ ਨੁਸਖੇ ਨੂੰ ਹਫਤੇ ਵਿਚ ਘਟ ਤੋਂ ਘਟ 3 ਬਾਰ ਜਰੂਰ ਕਰਨਾ ਚਾਹੀਦਾ ਹੈ।  ਇਹ ਬਹੁਤ ਹੀ ਅਸਰਦਾਰ ਨੁਸਖਾ ਹੈ ਜਿਸ ਨਾਲ ਰੂਸੀ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ।

ਸਿਰ ਦੀ ਖੁਜਲੀ ਅਤੇ ਰੂਸੀ ਨੂੰ ਦੂਰ ਕਰਦਾ ਹੈ ਲਾਵੇਂਡਰ ਦਾ ਤੇਲ (Lavender oil to treat itchy scalp & dandruff quickly)

ਲਾਵੇਂਡਰ ਦੇ ਤੇਲ ਨਾਲ ਜਾਂ ਫਿਰ ਕਿਸੇ ਹੋ ਤੇਲ ਨਾਲ ਜਿਵੇਂ ਬਦਾਮ ਦਾ ਤੇਲ (almond oil)  ਜਾਂ ਜੈਤੂਨ ਦੇ ਤੇਲ (olive oil) ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਰੂਸੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਅਤੇ ਸਿਰ ਦੀ ਖੁਜਲੀ ਵੀ ਬੰਦ ਹੋ ਜਾਂਦੀ ਹੈ। ਤੇਲ ਨਾਲ ਸਿਰ ਦੀ ਚਮੜੀ ਨੂੰ ਨਮੀ ਮਿਲਦੀ ਹੈ ਜਿਸ ਨਾਲ ਕਿ ਰੂਸੀ ਦੇ ਹੋਣ ਕਰਕੇ ਖਾਜ ਅਤੇ ਖੁਜਲੀ ਠੀਕ ਹੋ ਜਾਂਦੀ ਹੈ। ਜੇਕਰ ਤੁਸੀਂ ਸਿਰਫ ਲਾਵੇਂਡਰ (lavender oil) ਦਾ ਹੀ ਤੇਲ ਲਗਾਉਣਾ ਚਾਹੁੰਦੇ ਹੋ ਤਾਂ ਉਸ ਦਾ ਨੁਸਖਾ ਹੈ ਕਿ ਇਸ ਤੇਲ ਦਾ 1 ਚਮਚ ਲੈ ਲਿਓ ਅਤੇ ਆਪਣੇ ਹੱਥਾਂ ਤੇ ਮੱਲੋ। ਫਿਰ ਇਸ ਨਾਲ ਆਪਣੇ ਸਿਰ ਦੀ ਚਮੜੀ ਅਤੇ ਵਾਲਾਂ ਦੀ ਮਾਲਿਸ਼ ਕਰੋ। ਇਸ ਘਰੇਲੂ ਨੁਸਖੇ ਨਾਲ ਰੂਸੀ ਠੀਕ ਹੋ ਜਾਂਦੀ ਹੈ।

ਟਮਾਟਰ ਦਾ ਜੂਸ ਰੱਖੇ ਪੀ. ਐਚ. ਨੂੰ ਸੰਤੁਲਨ ਵਿਚ ਅਤੇ ਕਰੇ ਰੂਸੀ ਦੂਰ (Tomato juice for ph balance and treatment of dandruff)

ਵਾਲਾਂ ਵਿਚ ਰੂਸੀ ਹੋਣ ਦਾ ਇਕ ਮੁਖ ਕਾਰਣ ਇਹ ਵੀ ਹੈ ਕਿ ਸਿਰ ਦੀ ਚਮੜੀ ਦਾ ਪੀ ਐਚ ਸੰਤੁਲਨ (ph balance) ਵਿਚ ਨਾ ਹੋਵੇ।   ਇਸ ਲਈ ਟਮਾਟਰ ਦਾ ਜੂਸ (tomato juice) ਇਸ ਨੂੰ ਸੰਤੁਲਨ ਵਿਚ ਰੱਖਦਾ ਹੈ ਅਤੇ ਇਸ ਵਿਚ ਮੌਜੂਦ ਐਸਿਡ (acid) ਰੂਸੀ ਨੂੰ ਠੀਕ ਕਰਦਾ ਹੈ। ਟਮਾਟਰ ਦਾ ਜੂਸ ਨੂੰ ਨਾਰੀਅਲ ਦੇ ਤੇਲ (coconut oil) ਵਿਚ ਮਿਲਾ ਕੇ ਸਿਰ ਦੀ ਮਾਲਿਸ਼ ਕਰੋ। ਮਾਲਿਸ਼ ਕਰਕੇ ਤਕਰੀਬਨ ਇਕ ਘੰਟਾ ਲਗਾ ਰਹਿਣ ਦੀਓ ਅਤੇ ਬਾਅਦ ਵਿਚ ਸਿਰ ਧੋ ਕੇ ਸਾਫ ਕਰ ਲਿਓ। ਰੂਸੀ ਨੂੰ ਦੂਰ ਕਰਨ ਲਈ ਟਮਾਟਰ ਦਾ ਤਾਜ਼ਾ ਜੂਸ ਕਢ ਕੇ ਵਰਤੋਂ।

ਦਹੀਂ ਨਾਲ ਕਰੋ ਰੂਸੀ ਦਾ ਘਰੇਲੂ ਇਲਾਜ਼ (Curd with anti bacterial properties treats dandruff)

ਰੂਸੀ ਨੂੰ ਘਰ ਦੇ ਨੁਸਖੇ ਦੇ ਨਾਲ ਜਲਦੀ ਕਿਵੇਂ ਠੀਕ ਕੀਤਾ ਜਾ ਸਕਦਾ ਹੈ? ਇਸ ਦਾ ਜਵਾਬ ਹੈ ਕਿ ਦਹੀਂ ਨੂੰ ਲਗਾਓ ਕਿਉਂਕਿ ਇਸ ਵਿਚ ਐਂਟੀ ਬੇਕਤੇਰੀਅਲ ਗੁਣ (anti bacterial) ਹਨ। ਇਸ ਵਿਚ ਕੁਦਰਤੀ ਗੁਣ ਹੁੰਦੇ ਹਨ ਜਿਸ ਨਾਲ ਸਿਰ ਦੀ ਚਮੜੀ ਤੇ ਹੋਣ ਵਾਲੇ ਬੇਕਟੇਰੀਅਲ (bacterial) ਅਤੇ ਫੰਗਲ ਇਨਫੈਕਸ਼ਨ (fungal infection) ਠੀਕ ਹੋ ਜਾਂਦੇ ਹਨ। ਇਸ ਨਾਲ ਮਰੀ ਹੋਈ ਚਮੜੀ ਅਤੇ ਸੈੱਲਜ਼ (dead cells and skin) ਵੀ ਉਤਰ ਜਾਂਦੇ ਹਨ। ਇਹ ਰੂਸੀ ਨੂੰ ਦੂਰ ਕਰਨ ਦਾ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਹੈ।  ਤਾਜ਼ਾ ਦਹੀਂ (fresh curd) ਜੋ ਕਿ ਘਰ ਵਿਚ ਬਣਾਇਆ ਹੋਵੇ ਉਸ ਨੂੰ ਆਪਣੇ ਸਿਰ ਦੀ ਚਮੜੀ ਤੇ ਲਗਾ ਕੇ 15 ਮਿੰਟ ਲਈ ਰੱਖੋ।  ਬਾਅਦ ਵਿਚ ਹਲਕਾ ਸ਼ੈਮਪੂ (mild shampoo) ਕਰਕੇ ਸਿਰ ਨੂੰ ਧੋ ਕੇ ਸਾਫ ਕਰ ਲਿਓ।

ਸੇਬ ਨਾਲ ਕਰੋ ਰੂਸੀ ਦੂਰ (Apple for hair growth and remedy to remove dandruff)

ਸੇਬ ਹਰ ਕਿਸੇ ਦਾ ਪਸੰਦੀਦਾ ਫਲ ਹੈ ਅਤੇ ਬਹੁਤ ਹੀ ਆਸਾਨੀ ਨਾਲ ਹਰ ਘਰ ਵਿਚ ਮਿਲ ਜਾਂਦਾ ਹੈ। ਪਰ ਕਿ ਤੁਸੀਂ ਇਹ ਜਾਣਦੇ ਹੋ ਕਿ ਇਸ ਨਾਲ ਰੂਸੀ ਨੂੰ ਠੀਕ ਕਰਨ ਦਾ ਇਲਾਜ਼ ਵੀ ਕੀਤਾ ਜਾਂਦਾ ਹੈ। ਇਸ ਵਿਚ ਮੌਜੂਦ ਪ੍ਰੋ ਸਾਂਈਡਿੰਨ ਬੀ 12 (procyanidin B 12) ਵਾਲਾਂ ਨੂੰ ਉਗਣ ਵਿਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਵਾਲਾਂ ਨੂੰ ਟੁੱਟਣ ਅਤੇ ਝੜਨ (hair fall) ਤੋਂ ਰੋਕਦਾ ਹੈ ਅਤੇ ਰੂਸੀ ਨੂੰ ਠੀਕ ਕਰਦਾ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਸੇਬ ਨੂੰ ਪਾਣੀ ਨਾਲ ਮਿਲਾ ਕੇ ਪੇਸਟ ਤਿਆਰ ਕਰ ਲਿਓ ਅਤੇ ਆਪਣੇ ਸਿਰ ਦੀ ਚਮੜੀ ਉਤੇ ਲਗਾ ਕੇ 15 ਮਿੰਟ ਤਕ ਰੱਖੋ। ਬਾਅਦ ਵਿਚ ਸ਼ੈਮਪੂ ਨਾਲ ਸਿਰ ਧੋ ਕੇ ਸਾਫ਼ ਕਰ ਲਿਓ। ਇਸ ਦਾ ਪੇਸਟ ਬਣਾਉਣ ਲਈ ਸੇਬ ਨੂੰ ਉਬਲਣਾ ਨਹੀਂ ਹੈ। ਕੱਚੇ ਸੇਬ (raw apple) ਨੂੰ ਵਰਤ ਕੇ ਆਸਾਨੀ ਨਾਲ ਰੂਸੀ ਨੂੰ ਠੀਕ ਕੀਤਾ ਜਾ ਸਕਦਾ ਹੈ।

ਰੂਸੀ ਨੂੰ ਦੂਰ ਕਰਨ ਲਈ ਅਦਰਕ ਹੈ ਅਸਰਦਾਰ (Properties of ginger for remedy of dandruff)

ਅਦਰਕ ਨੂੰ ਤਿਲ ਦੇ ਤੇਲ ਨਾਲ ਮਿਲਾ ਕੇ ਲਗਾਉਣ ਨਾਲ ਰੂਸੀ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਦੇ ਐਂਟੀ ਇੰਫਲਾਮੈਟ੍ਰੀ (anti inflammatory) ਗੁਣ ਨਾਲ ਸਿਰ ਦੇ ਖੂਨ ਦੇ ਦੌਰੇ (blood circulation) ਨੂੰ ਠੀਕ ਕਰਦਾ ਹੈ ਅਤੇ ਵਾਲਾਂ ਨੂੰ ਉਗਣ ਦੇ ਵਿਕਾਸ (hair growth) ਦਰ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਨੁਸਖੇ ਨੂੰ ਕਰਨ ਲਈ ਅਦਰਕ ਨੂੰ ਕਦੂਕਸ ਕਰ ਕੇ ਉਸ ਦਾ ਰਸ ਨਿਚੋੜ ਲਿਓ ਅਤੇ ਉਸ ਵਿਚ ਤਿਲ ਦਾ ਤੇਲ (sesame oil) ਮਿਲਾ ਕੇ ਚੰਗੀ ਤਰ੍ਹਾਂ ਘੋਲ ਲਿਓ। ਇਸ ਤੇਲ ਨਾਲ ਆਪਣੇ ਸਿਰ ਦੀ ਚਮੜੀ ਦੀ ਮਾਲਿਸ਼ ਕਰੋ ਅਤੇ 15 ਮਿੰਟ ਲਗਾ ਰਹਿਣ ਦੀਓ। ਜੋ ਲੋਕੀ ਰੂਸੀ ਦੀ ਪਰੇਸ਼ਾਨੀ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦਾ ਹੈ ਤਾਂ ਅਦਰਕ ਨਾਲ ਇਲਾਜ਼ ਕਰਨਾ ਸਭ ਤੋਂ ਵਧੀਆ ਤਰੀਕਾ ਹੈ। ਇਹ ਵਾਲਾਂ ਦੀ ਰੂਸੀ ਦੂਰ ਕਰਨ ਲਈ ਅਤੇ ਫੰਗਲ ਇਨਫੈਕਸ਼ਨ (fungal infection) ਠੀਕ ਕਰਨ ਦਾ ਅਚੂਕ ਇਲਾਜ਼ ਹੈ।

ਟੀ ਟ੍ਰੀ ਤੇਲ ਨਾਲ ਕਰੋ ਰੂਸੀ ਦਾ ਘਰੇਲੂ ਇਲਾਜ਼ (Tea tree oil to cure dandruff)

ਟੀ ਟ੍ਰੀ ਤੇਲ ਇਕ ਕੁਦਰਤੀ ਇਲਾਜ਼ ਹੈ ਜੋ ਕਿ ਕਈ ਸਦੀਆਂ ਤੋਂ ਵਾਲਾਂ ਅਤੇ ਚਮੜੀ ਦੀ ਬਿਮਾਰੀਆਂ ਨੂੰ ਠੀਕ ਕਰਨ ਵਿਚ ਵਰਤਿਆ ਜਾ ਰਿਹਾ ਹੈ। ਜੇਕਰ ਤੁਸੀਂ ਬਾਜ਼ਾਰ ਵਿਚ ਮਿਲਣ ਵਾਲੇ ਉਤਪਾਦ (cosmetic products) ਵਰਤ ਕੇ ਥੱਕ ਗਏ ਹੋ ਤਾਂ ਇਸ ਤੇਲ ਨੂੰ ਲਗਾ ਕੇ ਰੂਸੀ ਨੂੰ ਠੀਕ ਕੀਤਾ ਜਾ ਸਕਦਾ ਹੈ। ਹਰ ਬਾਰ ਟੀ ਟ੍ਰੀ ਤੇਲ (Tea Tree oil) ਲਗਾਉਣ ਨਾਲ ਬਹੁਤ ਫਾਇਦੇ ਹੁੰਦੇ ਹਨ। ਇਹ ਇਕ ਐਂਟੀ ਸੇਪਟਿਕ (anti septic) ਦਾ ਕੰਮ ਕਰਦਾ ਹੈ ਜਿਸ ਨਾਲ ਫੰਗਲ (fungal) ਅਤੇ ਬੈਕਟੀਰੀਆ (bacteria) ਦਾ ਬਣਨਾ ਬੰਦ ਹੋ ਜਾਂਦਾ ਹੈ। ਇਸ ਤੇਲ ਨੂੰ ਆਪਣੇ ਸਿਰ ਦੀ ਚਮੜੀ ਤੇ ਲਗਾ ਕੇ ਉਸ ਦੀ ਮਾਲਿਸ਼ ਕਰੋ ਅਤੇ ਬਾਅਦ ਵਿਚ ਸਿਰ ਧੋ ਕੇ ਸਾਫ ਕਰ ਲਿਓ।  ਇਸ ਤੇਲ ਨੂੰ ਹਰ ਦੂਜੇ ਦਿਨ (alernate days) ਲਗਾਉਣ ਨਾਲ ਰੂਸੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ।

ਮਹਿੰਦੀ ਦੇ ਨਾਲ ਕਰੋ ਖੁਜਲੀ ਦੂਰ ਅਤੇ ਖੁਜਲੀ ਕਰੇ ਦੂਰ (Henna to remove itchy scalp & clear dandruff)

ਹਿਨਾ ਮਹਿੰਦੀ (henna) ਆਮ ਤੋਰ ਤੇ ਹਰ ਕੋਈ ਲਗਾਉਂਦਾ ਹੈ। ਇਸ ਨਾਲ ਵਾਲਾਂ ਦੀ ਰੂਸੀ (dandruff) ਅਤੇ ਹੋਰ ਕਈ ਸਮਸਿਆ ਜਿਵੇਂ ਖੁਜਲੀ (itching) ਅਤੇ ਤੇਲ ਦਾ ਜਿਆਦਾ ਬਣਨਾ ਠੀਕ ਹੁੰਦੀ ਹੈ। ਇਸ ਨਾਲ ਵਾਲਾਂ ਨੂੰ ਤੰਦਰੁਸਤੀ ਮਿਲਦੀ ਹੈ, ਰੂਸੀ ਠੀਕ ਹੁੰਦੀ ਹੈ ਅਤੇ ਵਾਲਾਂ ਨੂੰ ਕੰਡੀਸ਼ਨਰ (conditioner) ਵੀ ਮਿਲਦਾ ਹੈ। ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਬਰਾਬਰ ਮਾਤਰਾ ਵਿਚ ਹਿਨਾ ਪਾਊਡਰ (henna powder) ਅਤੇ ਆਮਲਾ ਦੇ ਪਾਊਡਰ (amla powder) ਨੂੰ ਮਿਲਾ ਲਿਓ ਅਤੇ ਉਸ ਵਿਚ ਕੁਝ ਬੂੰਦਾਂ ਨਿੰਬੂ ਦੇ ਜੂਸ (lemon juice) ਅਤੇ ਜੈਤੂਨ ਦੇ ਤੇਲ (olive oil) ਦੀ ਮਿਲਾ ਲਿਓ। ਫਿਰ ਥੋੜਾ ਪਾਣੀ ਮਿਲਾ ਕੇ ਪਤਲਾ ਘੋਲ ਤਿਆਰ ਕਰ ਲਿਓ। ਇਸ ਨੂੰ ਆਪਣੇ ਸਿਰ ਅਤੇ ਵਾਲਾਂ ਉਤੇ ਲਗਾ ਕੇ ਇਕ ਘੰਟੇ ਲਈ ਰੱਖੋ ਅਤੇ ਬਾਅਦ ਵਿਚ ਪਾਣੀ ਨਾਲ ਧੋ ਲਿਓ। ਇਹ ਬਹੁਤ ਹੀ ਜਿਆਦਾ ਜਲਦੀ ਰੂਸੀ ਨੂੰ ਠੀਕ ਕਰਦਾ ਹੈ ਅਤੇ ਵਾਲਾਂ ਨੂੰ ਤਾਕਤ ਦਿੰਦਾ ਹੈ।

ਤੁਲਸੀ ਦੇ ਪਤੇ ਕਰੇ ਵਾਲਾਂ ਦੀ ਰੂਸੀ ਦਾ ਕੁਦਰਤੀ ਇਲਾਜ਼ (Basil leaves as a natural remedy to remove dandruff)

ਤੁਲਸੀ ਦੇ ਪਤੇ ਬਹੁਤ ਹੀ ਗੁਣਕਾਰੀ ਹੁੰਦੇ ਹਨ ਅਤੇ ਇਸ ਨੂੰ ਵਾਲਾਂ ਦੀ ਰੂਸੀ ਦੂਰ ਕਰਨ ਲਈ ਵਰਤਿਆ ਜਾਂਦਾ ਹੈ ਕਿਉਂਕਿ ਇਸ ਵਿਚ ਬਹੁਤ ਜਿਆਦਾ ਮਾਤਰਾ ਵਿਚ ਐਂਟੀ ਬੇਕਟੇਰੀਅਲ (anti bacterial) ਅਤੇ ਐਂਟੀ ਫੰਗਲ (anti fungal) ਤੱਤਵ ਮੌਜੂਦ ਹੁੰਦੇ ਹਨ।  ਇਸ ਨੁਸਖੇ ਦਾ ਅਸਰ ਜਿਆਦਾ ਕਰਨ ਲਈ ਤੁਸੀਂ 1 ਚਮਚ ਆਂਵਲਾ ਦੇ ਪਾਊਡਰ (amla powder) , ਥੋੜਾ ਤੁਲਸੀ ਦੇ ਪਤੇ (basil leaves) ਉਸ ਵਿਚ ਮਿਲਾ ਲਿਓ। ਇਹ ਜਰੂਰ ਧਿਆਨ ਵਿਚ ਰਖਿਓ ਕੇ ਤੁਲਸੀ ਦੇ ਪਤੇ ਚੰਗੀ ਤਰ੍ਹਾਂ ਪੇਸਟ ਬਣ ਕੇ ਘੁਲ ਜਾਣ।  ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਿਓ ਅਤੇ ਆਪਣੇ ਸਿਰ ਦੀ ਚਮੜੀ ਤੇ ਲਗਾ ਕੇ 30 ਮਿੰਟ ਲਈ ਰੱਖੋ। ਬਾਅਦ ਵਿਚ ਸਿਰ ਅਤੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਿਓ। ਇਹ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਹੈ ਜਿਸ ਨਾਲ ਵਾਲਾਂ ਦੀ ਰੂਸੀ (dandruff) ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ।

ਦਹੀਂ ਅਤੇ ਕਾਲੀ ਮਿਰਚ ਨਾਲ ਕਰੋ ਸਿਰ ਦੀ ਖੁਜਲੀ ਅਤੇ ਰੂਸੀ ਦਾ ਪੱਕਾ ਇਲਾਜ਼ (Yogurt & pepper for itch free scalp and dandruff free hairs)

ਦਹੀਂ ਅਤੇ ਕਾਲੀ ਮਿਰਚ ਅਜਿਹੇ ਦੋ ਸਮਗਰੀ ਹਨ ਜੋ ਕਿ ਰੂਸੀ ਦੀ ਪਰੇਸ਼ਾਨੀ ਨੂੰ ਜਲਦੀ ਹੀ ਠੀਕ ਕਰ ਦਿੰਦੀ ਹੈ। ਦਹੀਂ ਵਿਚ ਮੌਜੂਦ ਬੈਕਟੀਰੀਆ (bacteria) ,ਵਾਲਾਂ ਦੀ ਰੂਸੀ ਨੂੰ ਠੀਕ ਕਰਦੇ ਹਨ ਜੋ ਕਿ ਸਿਰ ਵਿਚ ਪੈਦਾ ਹੋਏ ਕੀਟਾਣੂ (germs) ਕਰਕੇ ਹੋ ਜਾਂਦੀ ਹੈ।  ਕਾਲੀ ਮਿਰਚ (pepper) ਵਿਚ ਐਂਟੀ ਫੰਗਲ (anti fungal) ਗੁਣ ਹਨ ਜਿਸ ਨਾਲ ਫੰਗਸ ਨਹੀਂ ਪੈਦਾ ਹੁੰਦੀ। ਦਹੀਂ ਅਤੇ ਕਾਲੀ ਮਿਰਚ ਨੂੰ ਮਿਲਾ ਕੇ ਘਰੇਲੂ ਇਲਾਜ਼ ਕਰਨ ਨਾਲ ਰੂਸੀ ਘਟਦੀ ਹੈ ਅਤੇ ਹੌਲੀ ਹੌਲੀ (slowly slowly) ਬਿਲਕੁਲ ਠੀਕ ਹੋ ਜਾਂਦੀ ਹੈ।  ਇਸ ਨੂੰ ਲਗਾਤਾਰ ਲਗਾਉਣ ਨਾਲ ਰੂਸੀ ਹਮੇਸ਼ਾ ਲਈ ਠੀਕ ਹੋ ਜਾਂਦੀ ਹੈ। ਇਸ ਨੁਸਖੇ ਨੂੰ ਤਿਆਰ ਕਰਨ ਲਈ ਪੀਸੀ (finely grounded) ਹੋਈ ਕਾਲੀ ਮਿਰਚ ਲੈ ਲਿਓ ਅਤੇ ਇਕ ਕੱਪ ਦਹੀਂ (yogurt) ਦੇ ਵਿਚ ਮਿਲਾ ਲਿਓ। ਇਸ ਮਿਸ਼ਰਣ ਨੂੰ ਆਪਣੇ ਸਿਰ ਦੀ ਚਮੜੀ ਉਤੇ ਲਗਾ ਲਿਓ ਪਰ ਧਿਆਨ ਰਖਿਓ ਕੇ ਇਹ ਵਾਲਾਂ ਤੇ ਨਾ ਲਗੇ। ਇਕ ਘੰਟੇ ਤਕ ਲਗਾ ਰਹਿਣ ਦੀਓ ਅਤੇ ਬਾਅਦ ਵਿਚ ਸ਼ੰਪੂ ਅਤੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ।

ਨਿੰਬੂ ਦੇ ਜੂਸ ਨਾਲ ਕਰੋ ਰੂਸੀ ਦੂਰ (Simple lemon wash to remove dandruff )

ਇਹ ਬਹੁਤ ਹੀ ਆਸਾਨ ਘਰੇਲੂ ਨੁਸਖਾ ਹੈ ਜਿਸ ਨੂੰ ਕਰਨ ਲਈ ਤੁਸੀਂ ਇਕ ਤਾਜ਼ਾ ਨਿੰਬੂ (fresh lemon) ਲੈ ਲਿਓ। ਉਸ ਨੂੰ ਕਟ ਕੇ ਚੰਗੀ ਤਰ੍ਹਾਂ ਨਿਚੋੜ ਲਿਓ ਅਤੇ ਉਸ ਦਾ ਜੂਸ ਕੱਢ ਲਿਓ। ਇਸ ਜੂਸ ਨੂੰ ਆਪਣੇ ਸਿਰ ਦੀ ਚਮੜੀ ਉਤੇ ਲਗਾਓ। ਤੁਸੀਂ ਇਸ ਨੂੰ ਆਪਣੀ ਉਂਗਲੀਆਂ ਨਾਲ ਲਗਾ ਸਕਦੇ ਹੋ ਜਾਂ ਫਿਰ ਨਿੰਬੂ ਦੇ ਟੁਕੜੇ ਕਟ ਕੇ ਉਸ ਨੂੰ ਚਮੜੀ ਤੇ ਹੌਲੀ ਹੌਲੀ ਰਗੜੋ। ਨਿੰਬੂ ਵਿਚ ਸਿਟਰਿਕ ਐਸਿਡ (citric acid) ਹੁੰਦਾ ਹੈ ਜੋ ਕਿ ਰੂਸੀ ਦੀ ਪਰਤ ਨੂੰ ਸਿਰ ਦੀ ਚਮੜੀ ਤੋਂ ਉਤਾਰ ਦਿੰਦਾ ਹੈ। ਤੁਸੀਂ ਚਾਹੋ ਤਾ ਪਾਣੀ ਦੇ ਮਗ (mug) ਵਿਚ ਨਿੰਬੂ ਨਿਚੋੜ ਕੇ ਉਸ ਨਾਲ ਆਪਣੇ ਵਾਲਾਂ ਨੂੰ ਧੋ ਸਕਦੇ ਹੋ।

ਅੰਡੇ ਦੇ ਨਾਲ ਕਰੋ ਰੂਸੀ ਦਾ ਇਲਾਜ਼ ਕੁਦਰਤੀ (Egg treatment for dandruff free hair)

ਕੱਚਾ ਅੰਡਾ ਬਹੁਤ ਹੀ ਸੇਹਤਮੰਦ ਅਤੇ ਪੋਸ਼ਟਿਕ (nutritious) ਆਹਾਰ ਹੈ ਜਿਸ ਨਾਲ ਸ਼ਰੀਰ ਅਤੇ ਵਾਲਾਂ ਦੀ ਸਿਹਤ ਠੀਕ ਰਹਿੰਦੀ ਹੈ।  ਤੁਸੀਂ ਇਸ ਦਾ ਕੰਡੀਸ਼ਨਰ (conditioner) ਬਣਾ ਸਕਦੇ ਹੋ ਜਿਸ ਨਾਲ ਰੂਸੀ ਨੂੰ ਜੜੋਂ (roots) ਦੀ ਠੀਕ ਕੀਤਾ ਜਾਂ ਸਕਦਾ ਹੈ। ਇਸ ਨੁਸਖੇ ਨੂੰ ਕਰਨ ਲਈ ਇਕ ਅੰਡਾ (raw egg) ਲੈ ਲਿਓ ਅਤੇ ਉਸ ਨੂੰ ਇਕ ਕਟੋਰੇ ਵਿਚ ਤੋੜ ਲਿਓ।  ਚੰਗੀ ਤਰ੍ਹਾਂ ਫੇੰਟ ਲੈਣ ਤਾਕਿ ਇਹ ਚੰਗੀ ਤਰ੍ਹਾਂ ਘੁਲ ਜਾਵੇ।  ਇਸ ਨੂੰ ਆਪਣੇ ਸਿਰ ਦੀ ਚਮੜੀ (scalp) ਤੇ ਲਗਾਓ ਅਤੇ ਇਕ ਘੰਟਾ ਲਗਾ ਰਹਿਣ ਦੀਓ। ਬਾਅਦ ਵਿਚ ਸ਼ੰਪੂ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਿਓ। ਇਸ ਘਰੇਲੂ ਨੁਸਖੇ ਨੂੰ ਹਾਫ਼ ਵਿਚ ਘਟ ਤੋਂ ਘਟ 2 ਬਾਰ ਜਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਰੂਸੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ।

ਤੁਲਸੀ ਦੇ ਪੇਕ ਨਾਲ ਕਰੋ ਰੂਸੀ ਦੂਰ (Tulsi pack to get rid of dandruff quickly)

ਤੁਲਸੀ ਇਕ ਔਸ਼ਧੀ (herb) ਦਾ ਕੰਮ ਕਰਦੀ ਹੈ ਅਤੇ ਇਸ ਵਿਚ ਐਂਟੀਸੈਪਟਿਕ ਗੁਣ (antiseptic property) ਮੌਜੂਦ ਹੋਣ ਕਰਕੇ ਇਹ ਸ਼ਰੀਰ ਦੇ ਕਿਸੇ ਵੀ ਹਿਸੇ ਤੇ ਹੋਈ ਇਨਫੈਕਸ਼ਨ (infection) ਨੂੰ ਠੀਕ ਕਰ ਦਿੰਦੀ ਹੈ। ਤੁਲਸੀ ਦਾ ਪੌਦਾ ਹਰ ਕਿਸੇ ਦੇ ਘਰ ਲਗਾ ਹੋਇਆ ਮਿਲ ਜਾਂਦਾ ਹੈ ਅਤੇ ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ। ਤੁਸੀਂ ਇਸ ਦਾ ਪੈਕ ਵੀ ਬਣਾ ਸਕਦੇ ਹੋ ਜਿਸ ਨਾਲ ਰੂਸੀ ਦੀ ਪਰੇਸ਼ਾਨੀ  ਦੂਰ ਹੋ ਜਾਂਦੀ ਹੈ।  ਇਸ ਨੂੰ ਬਣਾਉਣ ਲਈ ਥੋੜੇ ਤੁਲਸੀ ਦੇ ਪਤੇ (tulsi leaves) ਲੈ ਲਿਓ ਅਤੇ ਇਸ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲਿਓ। ਇਸ ਤਿਆਰ ਕੀਤੇ ਹੋਏ ਪੇਸਟ ਨੂੰ ਆਪਣੇ ਸਿਰ ਦੀ ਚਮੜੀ (scalp) ਉਤੇ ਲਗਾ ਕੇ ਇਕ ਘੰਟਾ ਰੱਖੋ ਅਤੇ ਬਾਅਦ ਵਿਚ ਸਿਰਫ ਪਾਣੀ ਨਾਲ ਸਿਰ ਧੋ ਲੈਣਾ।

ਰੂਸੀ ਨੂੰ ਦੂਰ ਕਰੋ ਐਸਪ੍ਰੀਨ ਦੇ ਨਾਲ (Aspirin treatment for dandruff free hairs)

ਐਸਪ੍ਰੀਨ ਇਕ ਬਹੁਤ ਹੀ ਆਮ ਮਿਲਣ ਵਾਲੀ ਦਵਾਈ ਹੈ ਜੋ ਕਿ ਹਰ ਘਰ ਵਿਚ ਵਰਤੀ ਜਾਂਦੀ ਹੈ।  ਇਸ ਨੂੰ  ਇਕ ਹੋਰ ਘਰੇਲੂ ਉਪਚਾਰ ਲਈ ਵਰਤਿਆ ਜਾਂਦਾ  ਹੈ ਜਿਸ ਨਾਲ ਵਾਲਾਂ ਦੀ ਰੂਸੀ ਨੂੰ ਠੀਕ ਕੀਤਾ ਜਾਂਦਾ ਹੈ।   ਇਸ ਨੂੰ ਕਰਨ ਲਈ 2 ਗੋਲੀਆਂ ਐਸਪ੍ਰੀਨ (aspirin tablets) ਦੀਆਂ ਲੈ ਕੇ  ਦੋ ਹਿਸੇ ਵਿਚ ਤੋੜ ਲਿਓ ਅਤੇ ਰੁਮਾਲ ਵਿਚ ਪਾ ਕੇ ਬੰਨ ਲਿਓ।  ਇਸ ਨੂੰ ਕਿਸੇ ਚੀਜ਼ ਨਾਲ ਤੋਲ ਕੇ ਪਾਊਡਰ ਬਣਾ ਲੈਣਾ।  ਹੁਣ ਇਸ ਤਿਆਰ ਹੋਏ ਪਾਊਡਰ ਨੂੰ ਆਪਣੇ ਸ਼ੰਪੂ ਦੇ ਨਾਲ ਮਿਲਾ ਲਿਓ ਅਤੇ ਆਪਣੇ ਵਾਲਾਂ ਨੂੰ 2 ਮਿੰਟ ਲਈ ਇਸ ਸ਼ੰਪੂ ਵਿਚ ਰੱਖੋ।  ਇਸ ਨੁਸਖੇ ਨੂੰ ਕਰਨ ਨਾਲ ਰੂਸੀ ਠੀਕ ਹੋ ਜਾਂਦੀ ਹੈ।

ਬੇਬੀ ਤੇਲ ਨਾਲ ਕਰੋ ਰੂਸੀ ਦਾ ਇਲਾਜ਼ (Massage with Baby oil for dandruff treatment)

ਬੇਬੀ ਤੇਲ ਵਿਚ ਖਾਸ ਤਰ੍ਹਾਂ ਦੇ ਐਂਟੀ ਫੰਗਲ (anti fungal) ਅਤੇ ਐਂਟੀ ਬੇਕਟੇਰੀਅਲ (anti bacterial) ਗੁਣ ਹੁੰਦੇ ਹਨ ਜੋ ਕਿ ਬੱਚੇ  ਸਿਰ ਦੀ ਚਮੜੀ ਨੂੰ ਰੂਸੀ ਹੋਣ ਤੋਂ ਬਚਾਉਂਦੇ ਹਨ। ਜੇਕਰ ਤੁਹਾਡੇ ਵੀ ਵਾਲਾਂ ਵਿਚ ਰੂਸੀ ਹੋ ਰਹੀ ਹੈ ਤਾਂ ਆਪਣੇ ਸਿਰ ਦੀ ਚਮੜੀ ਤੇ ਥੋੜਾ ਜਿਹਾ ਬੇਬੀ ਤੇਲ (baby oil)  ਲਗਾ ਕੇ ਮਾਲਿਸ਼ ਕਰੋ। ਇਸ ਨਾਲ ਚਮੜੀ ਤੰਦਰੁਸਤ ਵੀ ਹੁੰਦੀ ਹੈ ਅਤੇ ਵੱਲ ਵੀ ਮਜਬੂਤ ਹੁੰਦੇ ਹਨ। ਬਸ ਆਪਣੇ ਹੱਥਾਂ ਨਾਲ ਹੌਲੀ ਹੌਲੀ ਮਾਲਿਸ਼ ਕਰੋ। ਫਿਰ ਆਪਣੇ ਸਿਰ ਅਤੇ ਵਾਲਾਂ ਨੂੰ ਤੋਲੀਏ ਨਾਲ ਢੱਕ (cover with towel) ਕੇ ਰਾਤ ਭਰ ਤੇਲ ਨੂੰ ਲਗਾ ਰਹਿਣ ਦੀਓ। ਅਗਲੇ ਦਿਨ ਸਿਰਫ ਪਾਣੀ ਨਾਲ ਸਿਰ ਧੋ ਲੈਣਾ।

ਸ਼ਹਿਦ ਅਤੇ ਨਾਰੀਅਲ ਦੇ ਤੇਲ ਕਰੇ ਵਾਲਾਂ ਤੋਂ ਰੂਸੀ ਨੂੰ ਦੂਰ (Honey and coconut oil to treat dandruff and make hairs healthy)

ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ 2 ਚਮਚ ਨਾਰੀਅਲ ਦੇ ਤੇਲ (coconut oil) ਦੇ ਲੈ ਕੇ ਇਕ ਕਟੋਰੇ ਵਿਚ ਪਾ ਲਿਓ ਅਤੇ ਉਸ ਵਿਚ 1 ਚਮਚ ਸ਼ਹਿਦ (honey) ਦਾ ਮਿਲਾ ਲਿਓ। ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਸਿਰ ਅਤੇ ਵਾਲਾਂ ਉਤੇ ਲਗਾ ਕੇ ਮਾਲਿਸ਼ ਕਰੋ।  ਤੁਸੀਂ ਇਸ ਵਿਚ ਦਹੀਂ (yogurt) ਵੀ ਮਿਲਾ ਕੇ ਲਗਾ ਸਕਦੇ ਹੋ ਜਿਸ ਨਾਲ ਇਹ ਥੋੜਾ ਗਾੜ੍ਹਾ (thick) ਵੀ ਹੋ ਜਾਂਦਾ ਹੈ।  ਇਸ ਨੂੰ ਆਪਣੇ ਵਾਲਾਂ ਦੀ ਜੜਾਂ (hair roots), ਸਿਰ ਦੀ ਚਮੜੀ (scalp)  ਉਤੇ ਚੰਗੀ ਤਰ੍ਹਾਂ ਲਗਾ ਕੇ 10 ਮਿੰਟ ਲਈ ਰੱਖੋ ਅਤੇ ਬਾਅਦ ਵਿਚ ਧੋ ਲਿਓ।