Best natural homemade tips to get black hair – ਵਾਲਾਂ ਨੂੰ ਕੁਦਰਤੀ ਕਾਲਾ ਕਰਨ ਲਈ ਕੁਝ ਘਰੇਲੂ ਨੁਸਖੇ

ਹਰ ਔਰਤ ਇਹ ਚਾਹੁੰਦੀ ਹੈ ਕਿ ਉਸ ਦੇ ਵਾਲ ਕਾਲੇ , ਮੋਟੇ (thick) ਅਤੇ ਘਣੇ ਹੋਣ। ਇਸ ਨੂੰ ਪਾਉਣਾ ਬਹੁਤ ਆਸਾਨ ਹੈ ਜੇਕਰ ਅਸੀਂ ਘਰੇਲੂ ਨੁਸਖਿਆਂ ਨੂੰ ਅਪਣਾ ਕਿ ਉਸ ਨੂੰ ਨਿਯਮ ਅਤੇ ਸੁਝਾਓ ਅਨੁਸਾਰ ਕਰੀਏ। ਅਜਿਹੇ ਬਹੁਤ ਸਾਰੇ ਘਰੇਲੂ ਨੁਸਖੇ ਹਨ ਜਿਸ ਨਾਲ ਅਸੀਂ ਸਮੇ ਤੋਂ ਪਹਿਲਾ ਹੋਣ ਵਾਲੇ ਸਫੇਦ ਵਾਲਾਂ ਨੂੰ ਆਉਣ (pre mature greying of hairs) ਤੋਂ ਰੋਕ ਸਕਦੇ ਹਾਂ ਅਤੇ ਸੁੰਦਰ , ਕਾਲੇ ਅਤੇ ਘਣੇ ਵਾਲ ਪਾ ਸਕਦੇ ਹਾਂ। ਵਾਲਾਂ ਉਤੇ ਕੈਮੀਕਲ (chemicals) ਭਰੇ ਰੰਗ ਲਗਾਉਣ ਨਾਲ ਵਾਲ ਬਹੁਤ ਹੀ ਜਿਆਦਾ ਕਮਜ਼ੋਰ ਹੋ ਜਾਂਦੇ ਹਾਂ ਇਸ ਲਈ ਘਰ ਦੇ ਬਣੇ ਕੁਝ ਨੁਸਖੇ ਕਰਨ ਨਾਲ ਇਸ ਦਾ ਕੁਦਰਤੀ ਇਲਾਜ਼ ਹੋ ਜਾਂਦਾ ਹੈ ਅਤੇ ਵਾਲਾਂ ਨੂੰ ਤੰਦਰੁਸਤੀ ਅਤੇ ਖੂਬਸੂਰਤੀ ਮਿਲ ਜਾਂਦੀ ਹੈ।

ਅਜਕਲ ਦੇ ਤੇਜ ਰਫਤਾਰ ਵਾਲੀ ਜ਼ਿੰਦਗੀ ਵਿੱਚ ਸਮੇ ਤੋਂ ਪਹਿਲਾ ਹੀ ਵਾਲਾਂ ਦਾ ਸਫੇਦ ਹੋਣ ਬਹੁਤ ਹੀ ਆਮ ਗੱਲ ਹੋ ਗਈ ਹੈ। ਵਾਲਾਂ ਵਿੱਚ ਮੈਲਾਨਿਨ (melanin pigment) ਦੀ ਕਮੀ ਹੋਣ ਕਰਕੇ ਵਾਲ ਸਫੇਦ ਹੋ ਜਾਂਦੇ ਹਨ। ਬਾਕੀ ਹੋਰ ਵੀ ਕਈ ਕਾਰਣ ਹਨ ਜਿਸ ਨਾਲ ਵਾਲਾਂ ਦਾ ਜਲਦੀ ਸਫੇਦ ਹੋ ਜਾਣਾ ਪੱਕਾ ਹੈ ਜਿਵੇਂ ਪੁਸ਼ਤੈਨੀ ਬਿਮਾਰੀ (genetic) , ਸ਼ਰੀਰ ਵਿੱਚ ਕੁਦਰਤੀ ਕੈਮੀਕਲ ਦਾ ਬਦਲਾਵ ਆਉਣਾ (natural chemical changes in body) ,ਵਾਤਾਵਰਨ ਵਿੱਚ ਪ੍ਰਦੂਸ਼ਣ ਦਾ ਹੋਣਾ (pollution in air) ਅਤੇ ਬਹੁਤ ਜਿਆਦਾ ਚਿੰਤਾ ਅਤੇ ਤਣਾਓ ਦਾ ਹੋਣਾ (stress and worry)। ਬਾਜ਼ਾਰ ਵਿੱਚ ਬਹੁਤ ਤਰ੍ਹਾਂ ਦੇ ਸ਼ੈਮਪੂ (shampoo) ਅਤੇ ਲੋਸ਼ਨ (lotion)  ਆ ਗਏ ਹਨ ਜਿਸ ਨਾਲ ਕਿ ਸਫੇਦ ਵਾਲਾਂ ਨੂੰ ਆਸਾਨੀ ਨਾਲ ਕਾਲਾ ਕਰ ਸਕਦੇ ਹਨ। ਪਰ ਅਜਿਹੇ ਉਤਪਾਦ ਵਾਲਾਂ ਨੂੰ ਬਹੁਤ ਹੀ ਜਿਆਦਾ ਨੁਕਸਾਨ ਦਿੰਦੇ ਹਨ। ਇਸ ਲਈ ਘਰ ਦੇ ਬਣੇ ਨੁਸਖੇ ਕਰਨਾ ਹੀ ਸਭ ਤੋਂ ਵਧੀਆ ਅਤੇ ਅਸਰਦਾਰ ਹੁੰਦੇ ਹਨ ਕਿਉਂਕਿ ਇਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਕਰਦੇ ਅਤੇ ਬਹੁਤ ਹੀ ਅਸਰਦਾਰ ਹੁੰਦੇ ਹਨ।

ਜੇਕਰ  ਤੁਸੀਂ  ਕਾਲੇ ਅਤੇ ਘਣੇ ਵਾਲ ਚਾਹੁੰਦੇ ਹੋ ਪਰ ਕਿਸੇ ਵੀ ਬਾਜ਼ਾਰੂ ਕੈਮੀਕਲ ਭਰੇ ਉਤਪਾਦ (chemical products) ਨੂੰ ਨਹੀਂ ਵਰਤਣਾ ਚਾਹੁੰਦੇ ਤਾਂ ਘਰੇਲੂ ਨੁਸਖੇ ਕਰਨ ਨਾਲ ਬਹੁਤ ਫਾਇਦਾ ਮਿਲੇਗਾ। ਇਕ ਬਾਰ ਆਪਣੀ ਰਸੋਈ ਵਿੱਚ ਦੇਖੋ, ਤੁਹਾਨੂੰ ਘਰੇਲੂ ਇਲਾਜ਼ ਕਰਨ ਲਈ ਬਹੁਤ ਸਾਰਾ ਸਾਮਾਨ ਮਿਲ ਹੀ ਜਾਵੇਗਾ। ਹੇਠਾਂ ਕਿੰਝ ਜਰੂਰੀ ਸੁਝਾਓ ਹਨ ਜਿਸ ਨੂੰ ਕਰਨ ਨਾਲ ਤੁਹਾਨੂੰ ਸੁੰਦਰ ਮੋਟੇ,ਕਾਲੇ ਅਤੇ ਘਣੇ ਵਾਲ ਜ਼ਰੂਰ ਮਿਲ ਜਾਣਗੇ।

ਸਾਡੇ ਭਾਰਤ ਵਿੱਚ ਹਰ ਕਿਸੇ ਦਾ ਜਿਆਦਾ ਤਰ ਕੁਦਰਤੀ ਰੰਗ ਵਾਲਾਂ ਦਾ ਕਾਲਾ ਹੀ ਹੈ। ਪਰ ਉਮਰ ਦੇ ਨਾਲ ਅਤੇ ਸ਼ਰੀਰ ਵਿੱਚ ਬਦਲਾਵ ਜਾਂ ਬਿਮਾਰੀਆਂ ਕਰਕੇ ਵਾਲਾਂ ਦਾ ਰੰਗ ਬਦਲ ਜਾਂਦਾ ਹੈ ਅਤੇ ਸਫੇਦ (white) ਹੋਣਾ ਸ਼ੁਰੂ ਹੋ ਜਾਂਦਾ ਹੈ। ਅੱਜਕੱਲ ਵਾਲਾਂ ਦਾ ਸਫੇਦ ਹੋਣਾ ਬਹੁਤ ਹੀ ਆਮ ਗੱਲ ਹੋ ਗਈ ਹੈ ਕਿਉਂਕਿ ਹਵਾ ਵਿੱਚ  ਪ੍ਰਦੂਸ਼ਣ (air pollution) ਬਹੁਤ ਹੀ ਜਿਆਦਾ ਹੋ ਗਿਆ ਹੈ। ਹਰ ਚੀਜ਼ ਦਾ ਅਪਣਾ ਇਕ ਸਮਾਂ ਹੁੰਦਾ ਹੈ ਅਤੇ ਇਸੇ ਤਰਾਂ ਵਾਲਾਂ ਦੇ ਸਫੇਦ ਹੋਣ ਦਾ ਵੀ ਸਮਾਂ ਹੈ। ਆਮ ਤੋਰ ਤੇ 40-50 ਸਾਲ ਦੀ ਉਮਰ ਤਕ ਵਾਲ ਸਫੇਦ ਹੋਣਾ ਸ਼ੁਰੂ ਹੋ ਹੀ ਜਾਂਦੇ ਹਨ। ਪਰ ਅਜਕਲ ਇਸ ਤੋਂ ਵੀ ਪਹਿਲਾ ਹੀ ਵਾਲ ਸਫੇਦ ਹੋ ਜਾਂਦੇ ਹਨ। ਵਾਲਾਂ ਉਤੇ ਕੈਮੀਕਲ ਭਰੇ ਡਾਈ (chemical based dye) ਲਗਾਉਣ ਨਾਲ ਬਹੁਤ ਹੀ ਜਲਦੀ ਵਾਲ ਸਫੇਦ ਹੋ ਜਾਂਦੇ ਹਨ। ਇਸ ਲਈ ਘਰੇਲੂ ਨੁਸਖੇ ਕਰਨ ਨਾਲ ਬਹੁਤ ਹੀ ਜਿਆਦਾ ਫਾਇਦਾ ਹੋਵੇਗਾ।

ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਕਾਲਾ ਕਰਨ ਲਈ ਕੁਝ ਘਰੇਲੂ ਨੁਸਖੇ (Natural home remedies for black hair)

  • ਦੋ ਚਮਚ ਆਮਲਾ ਦਾ ਪਾਊਡਰ (amla powder) ਲੈ ਕਿ ਅੱਧਾ  ਲੀਟਰ ਪਾਣੀ ਵਿੱਚ ਮਿਲਾ ਲਿਓ। ਇਸ ਵਿੱਚ ਅੱਧਾ ਨਿੰਬੂ (lemon juice) ਨਿਚੋੜ ਕਿ ਮਿਲਾ ਲਿਓ। ਇਸ ਤਿਆਰ ਕੀਤੇ ਹੋਏ ਪਾਣੀ ਨਾਲ ਹਰ ਰੋਜ਼ ਆਪਣੇ ਵਾਲਾਂ ਨੂੰ ਧੋਣ ਨਾਲ ਤੁਹਾਡੇ ਵਾਲ ਥੋੜੇ ਹੋ ਸਮੇ ਵਿੱਚ ਕਾਲੇ ਹੋਣੇ ਸ਼ੁਰੂ ਹੋ ਜਾਣਗੇ।
  • 1 ਕਿਲੋ ਘਿਉ (ghee or clarified butter) ਲੈ ਲਿਓ। ਉਸ ਵਿੱਚ 250 ਗ੍ਰਾਮ ਮੁਲੱਠੀ (locorice) , ਅਤੇ 1 ਲੀਟਰ ਆਮਲਾ ਦਾ ਜੂਸ (amla juice) ਮਿਲਾ ਲਿਓ। ਇਨ੍ਹਾਂ ਸਭ ਨੂੰ ਧੀਮੀ ਅੱਗ (low flame) ਤੇ ਗਰਮ ਕਰੋ। ਜਦ ਪਾਣੀ ਦੀ ਭਾਫ਼ ਬਣ ਕਿ ਉੱਡ ਜਾਵੇ ਤਾਂ ਬਾਕੀ ਤਾਂ ਬਚਿਆ ਹੋਇਆ ਪਾਣੀ ਇਕੱਠੇ ਕਰਕੇ ਕਿ ਕੱਚ (glass container) ਦੇ ਗਿਲਾਸ ਵਿੱਚ ਰੱਖ ਲਿਓ। ਇਸ ਤਿਆਰ ਕੀਤੇ ਹੋਏ ਮਿਸ਼ਰਣ (solution) ਨੂੰ ਆਪਣੇ ਵਾਲਾਂ ਨੂੰ ਧੋਣ ਲਈ ਹਰ ਬਾਰ ਇਸਤੇਮਾਲ ਕਰੋ। ਇਸ ਨੂੰ ਕਰਨ ਨਾਲ ਵਾਲ ਬਹੁਤ ਹੀ ਘਟ ਸਮੇ ਵਿੱਚ ਕੁਦਰਤੀ ਤਰੀਕੇ ਨਾਲ ਕਾਲੇ ਹੋ ਜਾਣਗੇ।
  • ਕੁਝ ਅੰਬ ਦੇ ਪਤੇ (mango leaves) ਲੈ ਲਿਓ ਅਤੇ ਉਨ੍ਹਾਂ ਨੂੰ ਪੀਸ ਕਿ ਪੇਸਟ ਤਿਆਰ ਕਰ ਲਿਓ। ਇਸ ਪੇਸਟ ਨੂੰ ਆਪਣੇ ਵਾਲਾਂ ਉਤੇ ਲਗਾ ਕੇ ਘੱਟ  ਤੋਂ ਘੱਟ 15- 20 ਮਿੰਟ ਤੱਕ ਰੱਖੋ ਅਤੇ ਬਾਅਦ ਵਿੱਚ ਵਾਲਾਂ ਨੂੰ ਪਾਣੀ ਨਾਲ ਧੋ ਕੇ  ਚੰਗੀ ਤਰ੍ਹਾਂ ਸਾਫ ਕਿ ਲਿਓ। ਇਸ ਨੁਸਖੇ ਨਾਲ ਵਾਲਾਂ ਦਾ ਰੰਗ ਵੀ ਕਾਲੇ ਹੋਵੇਗਾ ਅਤੇ ਨਵੇਂ ਵਾਲ ਵੀ ਉਗਣੇ ਸ਼ੁਰੂ ਹੋ ਜਾਣਗੇ।
  • ਕੁਝ ਅੰਬ ਦੇ ਪਤੇ (mango leaves) ਲੈ ਲਿਓ ਅਤੇ ਉਸ ਦੇ ਨਾਲ ਕਚੇ ਹਰੇ ਅੰਬ (green unripe mangoes) ਲੈ ਲਿਓ। ਇਨ੍ਹਾ ਅੰਬਾ ਨੂੰ ਚੰਗੀ ਤਰ੍ਹਾਂ ਛਿੱਲ ਲਿਓ। ਫਿਰ ਇਨ੍ਹਾ ਨੂੰ ਮਿਲਾ ਕਿ ਚੰਗੀ ਤਰ੍ਹਾਂ ਪੀਸ ਲਿਓ ਅਤੇ ਤੇਲ ਮਿਲਾ ਕਿ ਰੱਖੋ। ਇਸ ਤਿਆਰ ਕੀਤੇ ਹੋਏ ਮਿਸ਼ਰਣ ਨੂੰ ਕੁਝ ਦੀਨਾ ਲਈ ਧੁੱਪ ਵਿੱਚ ਰੱਖੋ ਅਤੇ ਇਸ ਨੂੰ ਲਗਾਓ। ਇਸ ਤਿਆਰ ਹੋਏ ਤੇਲ ਨਾਲ ਵਾਲਾਂ ਦਾ ਟੁਟਣਾ ਅਤੇ ਝੜਨਾ (hair loss) ਬੰਦ ਹੋ ਜਾਵੇਗਾ ਅਤੇ ਨਵੇਂ, ਕਾਲੇ ਵਾਲ ਉਗਣੇ ਸ਼ੁਰੂ ਹੋ ਜਾਣਗੇ।
  • ਅੰਬ ਦੀਆਂ ਗਿਟਿਆਂ (mango stone oil) ਦਾ ਤੇਲ ਸਫੇਦ ਵਾਲਾਂ ਤੇ ਲਗਾਉਣ ਨਾਲ ਵਾਲ ਕਾਲੇ ਹੋ ਜਾਂਦੇ ਹਨ ਅਤੇ ਉਮਰ ਤੋਂ ਪਹਿਲਾ ਸਫੇਦ (premature greying of hairs) ਵਾਲ ਆਉਣ ਤੋਂ ਰੋਕ ਦਿੰਦਾ ਹੈ। ਇਸ ਨਾਲ ਵਾਲਾਂ ਦੀ ਰੂਸੀ (dandruff) ਅਤੇ ਉਨ੍ਹਾਂ ਦਾ ਟੁਟਣਾ ਅਤੇ ਝੜਨਾ (hair loss) ਵੀ ਬਿਲਕੁਲ ਬੰਦ ਹੋ ਜਾਂਦਾ ਹੈ।

ਸਫੇਦ ਵਾਲਾਂ ਨੂੰ ਕਾਲੇ ਕਰਨ ਲਈ ਕੁਝ ਕੁਦਰਤੀ ਤਰੀਕੇ (Natural methods to dye grey hair)

ਆਂਵਲਾ ਅਤੇ ਹਿਨਾ ਦਾ ਪੇਕ ਕਰੇ ਵਾਲਾਂ ਨੂੰ ਕਾਲਾ ਅਤੇ ਘਣਾ (Indian gooseberry / amla and henna pack as a natural home made remedy to cure premature greying of hairs)

ਇਸ ਘਰੇਲੂ ਨੁਸਖੇ ਨੂੰ ਅਪਨਾਉਣ ਲਈ ਹਿਨਾ (henna) , 3 ਚਮਚ ਆਂਵਲਾ ਦਾ ਪਾਊਡਰ (amla / indian gooseberry powder) ਅਤੇ ਇਕ ਚਮਚ ਕੋਫੀ ਦੇ ਪਾਊਡਰ (coffee powder) ਦਾ ਲੈ ਕੇ ਚੰਗੀ ਤਰ੍ਹਾਂ ਮਿਲਾ ਲਿਓ। ਇਸ ਵਿਚ ਥੋੜਾ ਜਿਹਾ ਪਾਣੀ ਮਿਲਾ ਲਿਓ ਜੋ ਕਿ ਪੇਸਟ ਤਿਆਰ ਹੋ ਸਕੇ। ਇਸ ਪੇਸਟ ਨੂੰ ਅਪਣੇ ਵਾਲਾਂ ਵਿਚ ਚੰਗੀ ਤਰ੍ਹਾਂ ਲਗਾ ਲਿਓ ਅਤੇ ਦੋ ਘੰਟੇ ਤਕ ਲਗਾ ਰਹਿਣ ਦੀਓ ਤਾ ਕਿ ਇਹ ਸੁੱਕ ਜਾਵੇ। ਬਾਅਦ ਵਿਚ ਵਾਲਾਂ ਨੂੰ ਸ਼ੈਮਪੂ (shampoo) ਕਰਕੇ ਸਾਫ਼ ਕਰ ਲੈਣਾ। ਇਹ ਬਹੁਤ ਹੀ ਅਸਰਦਾਰ  ਘਰੇਲੂ ਨੁਸਖਾ ਹੈ ਜਿਸ ਨਾਲ ਸਫੇਦ ਵਾਲ ਹੋਣੇ ਬੰਦ ਹੋ ਜਾਂਦੇ ਹਨ।

ਕਾਲੀ ਚਾਹ ਦੇ ਨਾਲ ਕਰੋ ਸਫੇਦ ਵਾਲਾਂ ਨੂੰ ਕਾਲੇ ਕਰਨ ਦਾ ਕੁਦਰਤੀ ਇਲਾਜ਼ (Black tea remedy to cure premature ageing of hairs)

ਸਮੇਂ ਤੋਂ ਪਹਿਲਾ ਸਫੇਦ ਵਾਲਾਂ ਨੂੰ ਆਉਣ ਤੋਂ ਰੋਕਣ ਲਈ ਅਤੇ ਵਾਲਾਂ ਨੂੰ ਕੁਦਰਤੀ ਕਾਲਾ ਕਰਨ ਲਈ ਸਭ ਤੋਂ ਵਧੀਆ ਨੁਸਖਾ ਹੈ ਕਾਲੀ ਚਾਹ (black tea)। ਵਾਲਾਂ ਉੱਤੇ  ਕਾਲੀ ਚਾਹ ਦਾ ਪਾਣੀ ਬਣਾ ਕੇ ਲਗਾਓ ਅਤੇ ਅੱਧਾ ਘੰਟਾ ਲਗਾ ਰਹਿਣ ਦੀਓ। ਬਾਅਦ ਵਿੱਚ ਸਿਰਫ ਪਾਣੀ ਦੇ ਨਾਲ ਵਾਲਾਂ ਨੂੰ ਧੋ ਲਿਓ। ਇਸ ਨੁਸਖੇ ਨੂੰ ਕਰਨ ਤੋਂ ਬਾਅਦ ਵਾਲਾਂ ਉੱਤੇ ਸ਼ੈਮਪੂ (shampoo) ਨਾ ਲਗਾਓ।

ਲੌਕੀ ਦੇ ਟੁੱਕੜੇ ਦੇ ਨਾਲ ਕਰੋ ਵਾਲਾਂ ਨੂੰ ਕਾਲਾ ਅਤੇ ਸੋਹਣਾ (Apply ribbed gourd as a natural remedy to get black hairs)

ਇਸ ਨੁਸਖੇ ਨੂੰ ਕਰਨ ਨਾਲ ਵਾਲਾਂ ਦਾ ਮੈਲਾਨਿਨ (melanin) ਬਣਦਾ ਰਹਿੰਦਾ ਹੈ। ਇਸ ਨੁਸਖੇ ਨੂੰ ਕਰਨ ਲਈ ਨਾਰੀਅਲ ਦੇ ਤੇਲ (coconut oil) ਵਿੱਚ ਲੌਕੀ ਦੇ ਟੁੱਕੜੇ ਕੱਟ ਕੇ (ribbed gourd) 3 ਦਿਨਾਂ ਲਈ ਭਿਓ ਕੇ ਰੱਖੋ। ਬਾਅਦ ਵਿੱਚ ਇਸ ਨੂੰ ਉਬਾਲ ਲਿਓ। ਇਹ ਜਦ ਕਾਲਾ ਮਿਸ਼ਰਣ (solution) ਬਣ ਕੇ ਤਿਆਰ ਹੋ ਜਾਵੇ ਤਾ ਇਸ ਨੂੰ ਬੰਦ ਕਰਕੇ ਠੰਡਾ ਕਰ ਲਿਓ। ਇਸ ਨੂੰ ਅਪਣੇ ਸਿਰ ਦੀ ਚਮੜੀ  (scalp) ਤੇ ਲਗਾ ਕੇ ਘੱਟ ਤੋਂ ਘੱਟ ਇਕ ਘੰਟਾ ਰੱਖੋ ਅਤੇ ਬਾਅਦ ਵਿੱਚ ਵਾਲਾਂ ਨੂੰ ਧੋ ਕੇ ਸਾਫ ਕਰ ਲਿਓ।

ਵਾਲਾਂ ਨੂੰ ਕਾਲੇ ਕਰਨ ਲਈ ਕੁਝ ਘਰੇਲੂ ਨੁਸਖੇ (Homemade tips for black hair)

ਗਰਮ ਤੇਲ ਦੀ ਮਾਲਿਸ਼ ਨਾਲ ਕਰੋ ਕਾਲੇ ਵਾਲ ਕੁਦਰਤੀ (Hot oil massages induces black hair growth naturally)

ਗਰਮ ਤੇਲ ਦੀ ਵਾਲਾਂ ਤੇ ਮਾਲਿਸ਼ ਕਰਨ ਨਾਲ ਵਾਲ ਕਾਲੇ ਰਹਿੰਦੇ ਹਨ। ਤੁਸੀਂ ਆਪਣੀ ਪਸੰਦ ਦਾ ਕੋਈ ਵੀ ਤੇਲ ਲੈ ਲਿਓ ਜਿਵੇਂ ਨਾਰੀਅਲ ਦਾ ਤੇਲ (cooconut oil), ਬਦਾਮ ਦਾ ਤੇਲ (almond oil) ਜਾਂ ਫਿਰ ਆਂਵਲਾ ਦਾ ਤੇਲ (amla/ indian gooseberry oil)। ਇਸ ਨੂੰ ਥੋੜਾ ਗਰਮ ਕਰ ਲਿਓ ਅਤੇ ਸਿਰ ਦੀ ਚਮੜੀ (scalp) ਅਤੇ ਵਾਲਾਂ ਤੇ ਲਗਾ ਕੇ ਹੌਲੀ ਹੌਲੀ ਮਾਲਿਸ਼ (massage) ਕਰਿਓ। ਇਹ ਬਹੁਤ ਹੀ ਅਸਰਦਾਰ ਨੁਸਖਾ ਹੈ ਵਾਲਾਂ ਨੂੰ ਕਾਲੇ ਕਰਨ ਦਾ।

ਕਾਲੇ ਵਾਲਾਂ ਦੀ ਦੇਖਭਾਲ ਲਈ ਵਰਤੋਂ ਪੈਕ (Black hair maintenance pack to prevent whitening of hairs)

ਇਸ ਪੈਕ ਨੂੰ ਲਗਾ ਕੇ ਤੁਸੀਂ ਆਪਣੇ ਵਾਲਾਂ ਦੇ ਕਾਲੇਪਨ ਅਤੇ ਚਮਕ ਨੂੰ ਲੰਬੇ ਸਮੇਂ ਤਕ ਰੱਖ ਸਕਦੇ ਹੋ। ਇਸ ਪੈਕ ਨੂੰ ਬਣਾਉਣ ਲਈ ਹਿਨਾ ਦਾ ਪਾਊਡਰ (henna powder) ਅਤੇ ਆਂਵਲਾ ਦਾ ਪਾਊਡਰ (amla powder/ indian gooseberry powder) ਲੈ ਕੇ ਉਸ ਵਿਚ ਤੇਜ਼ ਚਾਹ ਪਤੀ ਦਾ ਪਾਣੀ (strong tea water) ਪਾ ਕੇ ਉਸ ਨੂੰ ਪੈਕ ਦੀ ਤਰ੍ਹਾਂ ਤਿਆਰ ਕਰ ਲਿਓ। ਇਸ ਪੈਕ ਨੂੰ ਰਾਤ ਭਰ ਇਵੇਂ ਹੀ ਰੱਖੋ। ਅਗਲੇ ਦਿਨ ਉਸ ਵਿਚ ਬ੍ਰਹਮੀ ਦਾ ਪਾਊਡਰ (brahami powder) , ਭਰਿਗਰਾਜ ਦਾ ਪਾਊਡਰ (bhrigraj powder) , 1 ਆਂਡਾ (beaten egg), ਦਹੀਂ (curd) ਅਤੇ ਕੁੱਝ ਬੂੰਦਾਂ ਨਿੰਬੂ ਦੇ ਜੂਸ (lemon juice) ਦੀਆਂ ਮਿਲਾ ਲਵੋ। ਇਸ ਤਿਆਰ ਕੀਤੇ ਹੋਏ ਪੈਕ ਨੂੰ ਆਪਣੇ ਸਿਰ ਦੀ ਚਮੜੀ (hair scalp) ਅਤੇ ਪੂਰੇ ਵਾਲਾਂ ਉਤੇ ਚੰਗੀ ਤਰ੍ਹਾਂ ਲੱਗਾ ਲਿਓ। ਇਸ ਨੂੰ ਘੱਟ ਤੋਂ ਘੱਟ 30 ਮਿੰਟ ਲੱਗਾ ਰਹਿਣ ਦਵੋ ਅਤੇ ਬਾਅਦ ਵਿੱਚ ਸਿਰ ਧੋ ਕੇ ਸਾਫ਼ ਕਰ ਲਿਓ। ਇਸ ਘਰੇਲੂ ਪੈਕ ਨੂੰ ਲਗਾਉਣ ਨਾਲ ਵਾਲਾਂ ਦਾ ਉਗਣਾ ਸ਼ੁਰੂ ਹੁੰਦਾ ਹੈ ਅਤੇ ਮਜਬੂਤ ਕਾਲੇ ਵਾਲ ਆਉਂਦੇ ਹਨ। ਇਸ ਨਾਲ ਵਾਲਾਂ ਦੀ ਰੂਸੀ (dandruff) ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਅਤੇ ਚਮਕ ਆ ਜਾਂਦੀ ਹੈ।

ਵਾਲਾਂ ਨੂੰ ਕੰਘੀ ਕਰਨ ਦਾ ਸਹੀ ਤਰੀਕਾ (The correct combing technique helps hair growth)

ਸੋਹਣੇ ਅਤੇ ਖੂਬਸੂਰਤ ਵਾਲਾਂ ਨੂੰ ਜਿਆਦਾ ਜ਼ੋਰ ਨਾਲ ਕੰਘੀ (comb) ਨਹੀਂ ਕਰਨੀ ਚਾਹੀਦੀ। ਚੋੜੇ ਦੰਦਾਂ (broad brush) ਵਾਲੇ ਕੰਘੇ ਦੇ ਨਾਲ ਵਾਲਾਂ ਨੂੰ ਕੰਘੀ ਕਰਨੀ ਚਾਹੀਦੀ ਹੈ।

ਵਾਲਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਗਰਮ ਚੀਜ਼ ਦੀ ਵਰਤੋਂ ਨਾ ਕਰੋ (Say no to heat and other hair tools tp prevent hair fall)

ਗਰਮ ਪ੍ਰੈਸ (hot iron) ਵਰਗੇ ਗਰਮ ਉਤਪਾਦ ਜੋ ਕਿ ਵਾਲਾਂ ਦੇ ਸਟਾਈਲ ਬਣਾਉਣ ਲਈ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਬਿਲਕੁਲ ਹੀ ਬੰਦ ਕਰਨਾ ਚਾਹੀਦਾ ਹੈ। ਇਸ ਦਾ ਜਿਆਦਾ ਉਪਯੋਗ ਕਰਨ ਨਾਲ ਵਾਲ ਰੁੱਖੇ  ਅਤੇ ਕਮਜ਼ੋਰ ਹੋ ਜਾਂਦੇ ਹਨ।

ਵਾਲਾਂ ਨੂੰ ਕਰੋ ਲੰਬਾ (Growing hair long prevents hair fall)

ਵਾਲਾਂ ਨੂੰ ਕਟਾਉਣ ਨਾਲ ਵਾਲ ਜਿਆਦਾ ਜਲਦੀ ਨਹੀਂ ਉਗਦੇ। ਬਲਕਿ ਵਾਲਾਂ ਨੂੰ ਸਿਰਫ ਟ੍ਰਿਮ (trim) ਕਰਾਉਣ ਨਾਲ ਨੀਚੇ ਦੇ ਦੋ ਮੂੰਹੇ (split ends) ਵਾਲ ਠੀਕ ਹੋ ਜਾਂਦੇ ਹਨ।

ਕੈਰਾਟਿਨ ਉਪਚਾਰ (Keratin treatment for better hair growth and black hairs)

ਕੈਰਾਟਿਨ ਨੂੰ ਵਾਲਾਂ ਵਿੱਚ ਬਣਾਏ ਰੱਖਣ (keratin restoration treatment) ਲਈ ਇਸ ਦਾ ਇਲਾਜ਼ ਕੀਤਾ ਜਾਂਦਾ ਹੈ ਜਿਸ ਨਾਲ ਵਾਲਾਂ ਵਿੱਚੋ ਕੈਰਾਟਿਨ (keratin) ਨਹੀਂ ਘੱਟਦਾ ਅਤੇ ਇਸ ਨਾਲ ਵਾਲ ਕੁਦਰਤੀ ਕਾਲੇ ਰਹਿੰਦੇ ਹਨ।

ਵਾਲਾਂ ਨੂੰ ਕਾਲੇ ਅਤੇ ਲੰਬੇ ਕਰਨ ਲਈ ਘਰੇਲੂ ਨੁਸਖੇ (Homemade recipes for thick and long black hair)

ਵਾਲਾਂ ਨੂੰ ਕਾਲੇ ਕਰਨ  ਲਈ ਕੜੀ ਪਤੇ ਨਾਲ ਇਲਾਜ਼ (Currying hairs as a home treatment for black hair growth)

ਇਸ ਘਰੇਲੂ ਨੁਸਖੇ ਨੂੰ ਕਰਨ ਲਈ ਕੜੀ ਪਤੇ (curry leaves) ਸਭ ਤੋਂ ਜਿਆਦਾ ਜ਼ਰੂਰੀ ਹਨ। ਇਸ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਅਜਿਹੇ ਬਾਇਓ ਕੈਮੀਕਲ (bio chemicals) ਪਾਏ ਜਾਂਦੇ ਹਨ ਜੋ ਕਿ ਵਾਲਾਂ ਦੀਆਂ ਜੜਾਂ (hair roots) ਨੂੰ ਮਜਬੂਤ ਬਣਾਉਂਦਾ ਹੈ। ਇਸ ਐਂਟੀ ਗਰੇਇੰਗ ਟੌਨਿਕ (anti greying tonic) ਨੂੰ ਬਣਾਉਣ ਲਈ ਕੜੀ ਪਤੇ ਨੂੰ ਚੰਗੀ ਤਰ੍ਹਾਂ ਪੀਸ ਕੇ ਨਾਰੀਅਲ ਦੇ ਤੇਲ (coconut oil) ਵਿੱਚ ਮਿਲਾ ਲਵੋ ਅਤੇ ਆਪਣੇ ਸਿਰ ਦੀ ਚਮੜੀ ਤੇ ਲੱਗਾ ਕੇ ਮਾਲਿਸ਼ ਕਰੋ।

ਮੱਖਣ ਲੱਗਾ ਕੇ ਕਰੋ ਵਾਲਾਂ ਨੂੰ ਕੁਦਰਤੀ ਕਾਲਾ ਅਤੇ ਸੁੰਦਰ (Buttering for black hair)

ਇਹ ਬਹੁਤ ਹੀ ਅਸਰਦਾਰ ਅਤੇ ਅਸਾਂ ਘਰੇਲੂ ਨੁਸਖਾ ਹੈ ਜਿਸ ਨਾਲ ਕਿ ਕੁਦਰਤੀ ਕਾਲੇ ਵਾਲ ਪਾਏ ਜਾ ਸਕਦੇ ਹਨ। ਇਸ ਨੂੰ ਕਰਨ ਲਈ ਗਾਂ ਦੇ ਦੂਧ (cow milk butter) ਦਾ ਮੱਖਣ ਕਢ ਕੇ ਲਗਾਉਣ ਨਾਲ ਸਮੇਂ ਤੋਂ ਪਹਿਲਾ ਆਉਣ ਵਾਲੇ ਸਫੇਦ ਵਾਲਾਂ ਨੂੰ  (prevents pre mature grey hairs) ਰੋਕਿਆ ਜਾ ਸਕਦਾ ਹੈ।

ਕਾਲੇ ਚਾਹ ਦੇ ਨਾਲ ਪਾਓ ਕੁਦਰਤੀ ਕਾਲੇ ਅਤੇ ਮਜਬੂਤ ਵਾਲ (Pot of black tea as a natural treatment to get black hairs)

ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਇਕ ਪਤੀਲਾ ਕਾਲੀ ਚਾਹ (pot of black tea) ਦਾ ਬਣਾ ਕੇ ਉਸ ਨੂੰ ਠੰਡਾ ਕਰ ਲਵੋ। ਫਿਰ ਇਸ ਕਾਲੀ ਚਾਹ ਦੇ ਪਾਣੀ ਵਿਚ ਆਪਣੇ ਵਾਲਾਂ ਨੂੰ ਭਿਓ (soak) ਕੇ ਰੱਖੋ। 15 ਮਿੰਟ ਤੱਕ ਰੱਖਣ ਤੋਂ ਬਾਅਦ ਵਾਲਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਿਓ। ਇਸ ਨੁਸਖੇ ਨੂੰ ਹਰ ਰੋਜ਼ ਕਰੋ ਅਤੇ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਇਸ ਨੁਸਖੇ ਨੂੰ ਕਰਨ ਲਈ ਤੁਸੀਂ ਕਾਲੀ ਕੋਫੀ (brewed black coffee) ਦਾ ਪਾਣੀ ਦਾ ਇਸਤੇਮਾਲ ਵੀ ਕਰ ਸਕਦੇ ਹੋ।

ਘਿਉ ਅਤੇ ਮੁਲੇਠੀ ਨਾਲ ਕਰੋ ਘਰੇਲੂ ਇਲਾਜ਼ (Use home remedy to get black and strong hairs using ghee with mullethi)

ਇਸ ਘਰੇਲੂ ਵਾਲਾਂ ਦੇ ਮਾਸਕ ਨੂੰ ਬਣਾਉਣ ਲਈ 1 ਕਿਲੋ ਘਿਉ (ghee) ਦੇ ਵਿੱਚ 1 ਕਿਲੋ ਆਂਵਲਾ ਦਾ ਜੂਸ (amla juice) ਅਤੇ 250 ਗ੍ਰਾਮ ਮੁਲੱਠੀ (mullethi) ਨੂੰ ਹੌਲੀ ਅੱਗ ਉਤੇ ਚੰਗੀ ਤਰ੍ਹਾਂ ਉਬਾਲ ਲਵੋ। ਇਸ ਨੂੰ ਉਦੋਂ  ਤੱਕ ਉਬਾਲੋ ਜਦ ਤੱਕ ਕਿ ਸਾਰਾ ਪਾਣੀ ਸੁੱਕ (water totally evaporates) ਨਾ ਜਾਵੇ। ਫਿਰ ਇਸ ਤਿਆਰ ਹੋਏ ਮਿਸ਼ਰਣ ਨੂੰ ਕਿਸੇ ਕੱਚ ਦੇ ਬਰਤਨ (glass container) ਵਿੱਚ ਪਾ ਕੇ ਰੱਖ ਲਿਓ। ਇਸ ਮਾਸਕ ਨੂੰ ਹਰ ਰੋਜ਼ ਸਿਰ ਧੋਣ ਤੋਂ ਪਹਿਲਾਂ ਲੱਗਾ ਕੇ ਰੱਖੋ। ਇਹ ਬਹੁਤ ਹੀ ਅਸਰਦਾਰ ਮਾਸਕ ਹੈ ਜਿਸ ਨਾਲ ਵੱਲ ਕੁਦਰਤੀ ਤਰੀਕੇ ਨਾਲ ਕਾਲੇ ਅਤੇ ਮਜਬੂਤ  ਹੋ ਜਾਂਦੇ ਹਨ।

ਸੰਤਰੇ ਦੇ ਜੂਸ ਨਾਲ ਕਰੋ ਸਫੇਦ ਵਾਲਾਂ ਨੂੰ ਕਾਲੇ (Orange juice as a natural remedy to get black hairs)

ਕਾਲੇ ਅਤੇ ਮਜਬੂਤ ਵਾਲ ਪਾਉਣ ਲਈ ਸੰਤਰੇ ਦਾ ਜੂਸ (orange juice) ਬਹੁਤ ਹੀ ਜਿਆਦਾ ਅਸਰਦਾਰ ਹੈ। ਆਂਵਲੇ ਦਾ ਜੂਸ ਮਿਲਾਉਣ ਨਾਲ ਵਾਲਾਂ ਦਾ ਰੰਗ ਕਾਲਾ ਹੁੰਦਾ ਹੈ ਅਤੇ ਭਾਰੀ ਹੋ ਜਾਂਦੇ ਹਨ। ਇਸ ਨੂੰ ਬਣਾਉਣ ਲਈ ਸੰਤਰੇ ਨੂੰ ਮਸਲ ਕੇ (smash)  ਉਸ ਦਾ ਗੁਦਾ (pulp) ਕੱਢ ਲਿਓ ਅਤੇ ਉਸ ਵਿੱਚ ਥੋੜਾ ਆਂਵਲਾ ਪਾਊਡਰ (amla powder) ਮਿਲਾ ਲਿਓ। ਇਸ ਨੂੰ  ਲਗਾਉਣ ਨਾਲ ਫਰਕ ਤੁਹਾਨੂੰ ਨਜ਼ਰ ਆਵੇਗਾ।

ਵਾਲਾਂ ਨੂੰ ਕੁਦਰਤੀ ਕਾਲਾ ਕਰਨ ਦੇ ਲਈ ਕੁਝ ਘਰੇਲੂ ਸੁਝਾਓ ਅਤੇ ਨੁਸਖੇ  (Best natural homemade tips to get black hair)

ਬਹੁਤੀ ਮਾਤਰਾ ਵਿੱਚ ਪਾਣੀ ਦਾ ਸੇਵਨ ਕਰਨਾ ਜ਼ਰੂਰੀ (Lots of Water to drink enhances blackening of hairs)

ਵਾਲਾਂ ਨੂੰ ਕੁਦਰਤੀ ਕਾਲਾ ਕਰਨ ਦਾ ਮੱਤਲੱਬ ਇਹ ਨਹੀਂ ਹੈ ਕਿ ਤੁਸੀਂ ਵਾਲਾਂ ਉਤੇ ਪੈਕ ਹੀ ਲਗਾਓ। ਸ਼ਰੀਰ ਦੀ ਸਹੀ ਦੇਖ ਭਾਲ ਕਰਨਾ ਵੀ ਬਹੁਤ ਜਿਆਦਾ ਜ਼ਰੂਰੀ ਹੁੰਦਾ ਹੈ। ਪਾਣੀ ਘੱਟ ਪੀਣ ਨਾਲ ਵੱਲ ਰੁੱਖੇ ਅਤੇ ਬੇਜਾਨ ਨਜ਼ਰ (dull and dry) ਆਉਂਦੇ ਹਨ। ਅਤੇ ਇਸ ਨਾਲ ਵਾਲ ਵੀ ਸਮੇਂ ਤੋਂ ਪਹਿਲਾਂ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਹਨ। ਵਾਲਾਂ ਦੀਆਂ ਜੜਾਂ ਨੂੰ ਸਹੀ ਮਾਤਰਾ ਵਿੱਚ ਪਾਣੀ (hydration) ਅਤੇ ਨਮੀ (moisture) ਚਾਹੀਦੀ ਹੁੰਦੀ ਹੈ ਜਿਸ ਨਾਲ ਕਿ ਵਾਲਾਂ ਦਾ ਵਿਕਾਸ ਦਰ ਸਹੀ ਬਣਿਆ ਰਹੇ। ਪਾਣੀ ਜਿਆਦਾ ਪੀਣ ਨਾਲ ਵਾਲਾ ਨੂੰ ਸਹੀ ਮਾਤਰਾ ਵਿੱਚ ਆਕਸੀਜਨ (oxygen) ਮਿਲਦੀ ਹੈ ਜਿਸ ਨਾਲ ਕਿ ਖੂਨ ਦਾ ਦੌਰਾ (blood circulation) ਵੀ ਸਹੀ ਹੁੰਦਾ ਹੈ। ਇਸ ਨਾਲ ਵਾਲ ਸੋਹਣੇ ਕਾਲੇ ਅਤੇ ਮਜਬੂਤ ਹੁੰਦੇ ਹਨ।

ਵਾਲਾਂ ਉਤੇ ਕਿਸੇ ਵੀ ਤਰ੍ਹਾਂ ਦੇ ਗਰਮ ਉਤਪਾਦਾਂ  ਦਾ ਉਪਯੋਗ ਬਿਲਕੁਲ ਨਾ ਕਰੋ (Avoid using heat)

ਕਿਸੇ ਵੀ ਗਰਮ ਉਤਪਾਦ (hot tools) ਦਾ ਵਾਲਾਂ ਉੱਤੇ ਇਸਤੇਮਾਲ ਕਰਨ ਨਾਲ ਵਾਲਾਂ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਦਾ ਹੈ। ਅੱਜਕੱਲ ਵਾਲਾਂ ਦੇ ਸਟਾਈਲ ਬਣਾਉਣ ਲਈ ਔਰਤਾਂ ਇਨ੍ਹਾਂ ਦਾ ਬਹੁਤ ਹੀ ਜਿਆਦਾ ਇਸਤੇਮਾਲ ਕਰਨ ਲੱਗ ਗਈਆਂ ਹਨ। ਸ਼ੁਰੂ ਸ਼ੁਰੂ ਵਿੱਚ ਇਸ ਦਾ ਕੋਈ ਨੁਕਸਾਨ ਤੁਹਾਨੂੰ ਨਜ਼ਰ ਨਹੀਂ ਆਵੇਗਾ ਪਰ ਕੁਝ ਸਮੇਂ ਬਾਅਦ ਤੁਹਾਡੇ ਵਾਲ ਸਫੇਦ ਹੋਣੇ ਸ਼ੁਰੂ ਹੋ ਜਾਣਗੇ। ਇਸ ਨਾਲ ਵਾਲ  ਟੂਟਨੇ ਅਤੇ ਝੜਨੇ (hair fall) ਵੀ ਸ਼ੁਰੂ ਹੋ ਜਾਂਦੇ ਹਨ। ਇਸ ਲਈ ਇਹ ਜ਼ਰੂਰ ਧਿਆਨ ਵਿੱਚ ਰੱਖੋ ਕਿ ਵਾਲਾਂ ਦੇ ਸਟਾਈਲ ਬਣਾਉਣ ਲਈ ਇਨ੍ਹਾਂ ਸਭ ਚੀਜ਼ਾਂ ਦੀ ਵਰਤੋਂ ਬੰਦ ਕੀਤੀ ਜਾਵੇ।

ਵਾਲਾਂ ਦੀ ਕਰੋ ਕੁਦਰਤੀ ਤੇਲ ਦੀ ਮਾਲਿਸ਼ (Natural oil for massage for strong and black hairs)

ਅੱਜਕੱਲ ਲੋਕੀ ਆਪਣੇ ਬੁਜ਼ੁਰਗਾਂ ਦੀਆਂ ਕਹੀਆਂ ਹੋਇਆ ਗੱਲਾਂ ਬਿਲਕੁਲ ਭੁੱਲ ਹੀ ਗਏ ਹਨ। ਊਨਾ ਦੇ ਮੁਤਾਬਿਕ ਸਿਰ ਦੀ ਮਾਲਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਵਾਲਾਂ ਦੀਆਂ ਜੜਾਂ ਮਜਬੂਤ (strong roots) ਹੁੰਦੀਆਂ ਹਨ ਜਿਸ ਨਾਲ ਵਾਲ ਸੋਹਣੇ , ਕਾਲੇ ਅਤੇ ਤੰਦਰੁਸਤ ਹੁੰਦੇ ਹਨ। ਤੁਸੀਂ ਆਪਣੇ ਵਾਲਾਂ ਦੀ ਮਾਲਿਸ਼ ਕਰਨ ਲਈ ਕੋਈ ਵੀ ਤੇਲ ਵਰਤ ਸਕਦੇ ਹੋ ਜਿਵੇਂ ਨਾਰੀਅਲ ਦਾ ਤੇਲ (coconut oil), ਜੈਤੂਨ ਦਾ ਤੇਲ (olive oil) ਆਦਿ। ਵਾਲਾਂ ਦੀਆਂ ਜੜਾਂ ਉੱਤੇ ਤੇਲ ਲੱਗਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰੋ। ਤੇਲ ਚੰਗੀ ਤਰ੍ਹਾਂ ਵਾਲਾਂ ਵਿੱਚ ਰਚਨ (absorb) ਦੀਓ। ਇਸ ਨਾਲ ਵਾਲ ਕਾਲੇ ਅਤੇ ਮਜਬੂਤ ਹੁੰਦੇ ਹਨ।