Punjabi beauty tips with tomatoes – How to use tomato for skin care problems – ਘਰੇਲੂ ਨੁਸਖੇ ਟਮਾਟਰ ਨਾਲ ਕਰੋ ਆਪਣੀ ਚਿਹਰੇ ਨੂੰ ਖੂਬਸੂਰਤ – ਚਮੜੀ ਦੀ ਦੇਖ ਭਾਲ ਟਮਾਟਰ ਦੇ ਨਾਲ ਕਿਵੇਂ ਕਰੀਏ

ਟਮਾਟਰ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਲਾਈਕੋਪੀਨ (lycopene) ਹੁੰਦਾ ਹੈ ਜੋ ਕਿ ਚਮੜੀ ਨੂੰ ਬਹੁਤ ਹੀ ਜਿਆਦਾ ਫਾਇਦਾ ਕਰਦਾ ਹੈ। ਟਮਾਟਰ ਸਿਹਤ ਲਈ ਵੀ ਬਹੁਤ ਚੰਗਾ ਰਹਿੰਦਾ ਹੈ ਇਸ ਲਈ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਬਹੁਤ ਜਰੂਰੀ ਹੈ। ਟਮਾਟਰ ਦੀ ਮਦਦ ਨਾਲ ਚਮੜੀ ਨੂੰ ਜਿਆਦਾ ਆਕਸੀਜਨ (oxygen) ਪਹੁੰਚਦੀ ਹੈ ਜਿਸ ਨਾਲ ਕਿ ਚਮੜੀ ਸਮੇ ਤੋਂ ਪਹਿਲਾ ਬੁਢੀ ਨਹੀਂ (prevents  premature aging) ਹੁੰਦੀ ਅਤੇ ਝੁਰੜੀਆਂ (wrinkles) ਨਹੀਂ ਪੈਂਦੀਆਂ। ਟਮਾਟਰ ਇਕ ਬਹੁਤ ਹੀ ਗੁਣਕਾਰੀ ਫਲ ਹੈ ਜੋ ਕਿ ਚਮੜੀ ਨੂੰ ਤੰਦਰੁਸਤ ਅਤੇ ਗੋਰਾ ਬਣਾਉਂਦੀ ਹੈ। ਕਈ ਤਰ੍ਹਾਂ ਦੇ ਮਾਸਕ (masks) , ਸਕਰਬ (scrub) ਅਤੇ ਫੇਸ ਪੈਕਸ (face packs) ਵਿੱਚ ਟਮਾਟਰ ਦਾ ਜੂਸ ਅਤੇ ਟਮਾਟਰ ਦੇ ਗੁਦੇ (tomato juice and pulp) ਦਾ ਇਸਤੇਮਾਲ ਕੀਤਾ ਜਾਂਦਾ ਹੈ।

ਟਮਾਟਰ ਇਕ ਤਰ੍ਹਾਂ ਦਾ ਸਿਟਰਸ ਫਲ (citrus fruit) ਹੈ ਜਿਸ ਵਿੱਚ ਵਿਟਾਮਿਨ A (vitamin A) , ਵਿਟਾਮਿਨ ਸੀ (vitamin C)  ਅਤੇ ਐਂਟੀ ਓਕਸੀਡੈਂਟਸ (anti oxidants) ਮੌਜੂਦ ਹੁੰਦੇ ਹਨ। ਟਮਾਟਰ ਨੂੰ ਹਰ ਤਰ੍ਹਾਂ ਦੇ ਚਮੜੀ ਦੀ ਸੱਮਸਿਆ (skin treatments) ਨੂੰ ਠੀਕ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਟਮਾਟਰ ਨਾਲ ਚਮੜੀ ਤੇ ਹੋਣ ਵਾਲੇ ਮੁਹਾਸੇ ਅਤੇ ਕੀਲ (acne and pimples) ਨੂੰ ਠੀਕ ਕੀਤਾ ਜਾ ਸਕਦਾ ਹੈ। ਟਮਾਟਰ ਨਾਲ ਚਮੜੀ ਤੇ ਮੌਜੂਦ ਖੁਲੇ ਹੋਏ ਰੋਮ ਸ਼ਿਦਰ ਨੂੰ ਬੰਦ ਕਰਨ ਦੀ ਤਾਕਤ(shrinks opened skin pores) ਹੁੰਦੀ ਹੈ। ਇਸ ਨਾਲ ਚਮੜੀ ਦੀ ਪੂਰੀ ਤਰ੍ਹਾਂ ਸਫਾਈ ਹੋ ਜਾਂਦੀ ਹੈ। ਇਸ ਦੇ ਟੁਕੜੇ ਕਟ ਕੇ ਮਿਲਣ ਨਾਲ ਚਿਹਰੇ ਦਾ ਸਕਰਬ ਹੋ ਜਾਂਦਾ ਹੈ ਜਿਸ ਨਾਲ ਕਿ ਚਮੜੀ ਨਿਖਰੀ ਅਤੇ ਤਾਜ਼ੀ ਮਹਿਸੂਸ ਹੁੰਦੀ ਹੈ।

ਟਮਾਟਰ ਨੂੰ ਕਈ ਤਰੀਕੇ ਨਾਲ ਘਰੇਲੂ ਨੁਸਖੇ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ।ਚਮੜੀ ਦੇ ਰੰਗ ਵਿੱਚ ਵੀ ਨਿਖਾਰ ਆਉਂਦਾਹੈ ਅਤੇ ਸੂਰਜ ਦੀਆਂ ਤੇਜ ਕਿਰਨਾਂ ਵਿੱਚ ਮੌਜੂਦ ਯੂ.ਵੀ. (U.V.rays) ਨਾਲ ਹੋਣ ਵਾਲੇ ਚਿਹਰੇ ਦੇ ਸਨ ਟੈਨ (sun tan) ਵੀ ਨਹੀਂ ਹੁੰਦੇ। ਬਸ ਤੁਸੀਂ ਸਿਰਫ ਤਾਜ਼ਾ ਟਮਾਟਰ ਲੈ ਕੇ ਉਸ ਦੇ ਗੁਦੇ (tomato pulp) ਨੂੰ ਆਪਣੇ ਚਿਹਰੇ ਉੱਤੇ ਮਲਣਾ ਹੈ। ਇਹ ਬਹੁਤ ਹੀ ਅਸਰਦਾਰ ਅਤੇ ਆਸਾਂ ਨੁਸਖਾ ਹੈ ਅਤੇ ਇਸ ਵਿੱਚ ਕੋਈ ਖਰਚਾ ਵੀ ਨਹੀਂ ਹੈ। ਅੱਜ ਹੀ ਇਸ ਘਰੇਲੂ ਨੁਸਖੇ ਨੂੰ ਅਪਣਾਓ ਅਤੇ ਆਪਣੀ ਚਮੜੀ ਦੀ ਦੇਖ ਭਾਲ ਕਰ ਕੇ ਉਸ ਨੂੰ ਤੰਦਰੁਸਤ ਅਤੇ ਸੁੰਦਰ ਬਣਾਓ। ਟਮਾਟਰ ਨੂੰ ਕਈ ਤਰੀਕੇ ਨਾਲ ਘਰੇਲੂ ਨੁਸਖੇ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ।

ਟਮਾਟਰ ਨੂੰ ਘਰੇਲੂ ਨੁਸਖੇ ਵਾਂਗ ਵਰਤਣ ਲਈ ਕੁਝ ਨੁਸਖੇ (Home made beauty tips with tomato for natural skin treatment)

ਕੀਲ ਅਤੇ ਮੁਹਾਸੇ ਨੂੰ ਠੀਕ ਕਰਨਾ ਲਈ ਟਮਾਟਰ ਦਾ ਉਪਯੋਗ (Apply tomatoes a natural remedy to get rid of acne and pimples)

ਇਸ ਘਰੇਲੂ ਨੁਸਖੇ ਨੂੰ ਕਰਨ ਲਈ ਇਕ ਤਾਜ਼ਾ ਟਮਾਟਰ ਲੈ ਲੈਣਾ ਅਤੇ ਉਸ ਨੂੰ ਕਟ ਕੇ ਦੋ ਭਾਗ ਕਰ ਲੈਣਾ। ਫਿਰ ਇਕ ਟੁੱਕੜਾ ਲੈ ਕੇ ਗੋਲ ਗੋਲ ਦਿਸ਼ਾ (massage in circular motion)  ਵਿੱਚ ਘੁਮਾ ਕੇ ਮਲੋ । ਟਮਾਟਰ ਵਿੱਚ ਵਿਟਾਮਿਨ ਐ (vitamin A) ਅਤੇ ਵਿਟਾਮਿਨ ਸੀ (vitamin C) ਮੌਜੂਦ ਹੁੰਦੇ ਹਨ ਜਿਸ ਨਾਲ ਕਿ ਮੁਹਾਸੇ ਠੀਕ ਹੋ ਜਾਂਦੇ ਹਨ ਅਤੇ ਅਗੇ ਹੋਣ ਤੋਂ ਰੁਕ ਜਾਂਦੇ ਹਨ। ਤੁਸੀਂ ਚਾਹੋ ਤਾਂ ਤਾਂ ਟਮਾਟਰ ਨੂੰ ਪੀਸ ਕੇ ਉਸ ਦੀ ਪਯੂਰੀ (tomato puree) ਵੀ ਬਣਾ ਕੇ ਚਿਹਰੇ ਉੱਤੇ ਲਗਾ ਸਕਦੇ ਹੋ । ਇਸ ਨੂੰ ਲਗਾਉਣ ਤੋਂ ਬਾਅਦ 10 ਮਿੰਟ ਰੱਖੋ ਤਾਂ ਜੋ ਕਿ ਇਸ ਦਾ ਰਸ ਚਮੜੀ ਵਿੱਚ ਚਲਾ ਜਾਵੇ। ਬਾਅਦ ਵਿੱਚ ਧੋ ਕੇ ਚਿਹਰੇ ਨੂੰ ਸਾਫ ਕਰ ਲੈਣਾ। ਇਸ ਨੁਸਖੇ ਨੂੰ ਹਫਤੇ ਵਿੱਚ 3 ਬਾਰ ਕਰਨ ਨਾਲ ਬਹੁਤ ਜਿਆਦਾ ਫਰਕ ਪੈਂਦਾ ਹੈ।

ਟਮਾਟਰ ਨੂੰ ਸਕਰਬ ਵਾਂਗ ਲਗਾਉਣ ਨਾਲ ਕਰੋ ਚਮੜੀ ਨੂੰ ਚਮਕਦਾਰ (Use Tomato as  a scrub for exfoliating your skin)

ਇਸ ਘਰੇਲੂ ਨੁਸਖੇ ਨੂੰ ਕਰਨ ਲਈ ਇਕ ਤਾਜ਼ਾ ਟਮਾਟਰ ਲੈ ਲੈਣਾ ਅਤੇ ਉਸ ਨੂੰ ਦੋ ਹਿਸੇ ਵਿਚ ਕੱਟ ਲੈਣਾ। ਫਿਰ ਇਕ ਕਟੇ ਹੋਏ ਟਮਾਟਰ ਦੇ ਟੁਕੜੇ ਨੂੰ ਚੀਨੀ / ਖੰਡ (sugar) ਦੇ ਕਟੋਰੇ ਵਿੱਚ ਵਿੱਚ ਲਗਾਓ ਤਾਂ ਜੋ ਕਿ ਚੀਨੀ ਉਸ ਉੱਤੇ ਚੰਗੀ ਤਰ੍ਹਾਂ ਚਿਪਕ ਜਾਵੇ। ਇਸ ਨੂੰ ਚੰਗੀ ਤਰ੍ਹਾਂ ਪੂਰੇ ਚਿਹਰੇ ਉੱਤੇ ਮਲਣ ਨਾਲ ਚਮੜੀ ਦੇ ਮਰੇ ਹੋਏ ਸੇਲਸ (removes dead cells) ਉਤਰ ਜਾਂਦੇ ਹਨ ਅਤੇ ਚਮੜੀ ਉੱਤੇ ਨਿਖਾਰ ਅਤੇ ਚਮਕ ਆ ਜਾਂਦੀ ਹੈ।

ਚਮੜੀ ਦੇ ਰੋਮ ਛਿਦਰ ਖੋਲਣ ਲਈ ਲਾਭਦਾਇਕ ਹੈ ਟਮਾਟਰ (Use Tomato for opening closed pores of skin)

ਚਮੜੀ ਦੇ ਰੋਮ ਛਿਦਰ ਨੂੰ ਕੁਦਰਤੀ ਤਰੀਕੇ ਨਾਲ ਖੋਲਣ ਲਈ 2 ਚਮਚ ਟਮਾਟਰ ਦੇ ਜੂਸ ਦੇ (tomato juice) ਅਤੇ ਦੋ ਹੀ ਚਮਚ ਨਿੰਬੂ ਦੇ ਜੂਸ (lemon juice) ਦੇ ਇਕ ਕਟੋਰੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਲੈਣਾ। ਫਿਰ ਰੂੰ (cotton ball) ਲੈ ਕੇ ਉਸ ਵਿੱਚ ਡਬੋ ਲੈਣਾ। ਇਸ ਰੂੰ ਦੀ ਮੱਦਦ ਨਾਲ ਇਸ ਤਿਆਰ ਹੋਏ ਘੋਲ ਨੂੰ ਆਪਣੀ ਚਿਹਰੇ ਉੱਤੇ ਹੌਲੀ ਹੌਲੀ ਲਗਾ ਕੇ ਮਲਣਾ। ਇਸ ਨੂੰ ਲਗਾਉਣ ਤੋਂ ਬਾਅਦ ਇਸ ਨੂੰ 10 ਤੋਂ 15 ਮਿੰਟ ਤੱਕ ਰੱਖਣਾ ਅਤੇ ਬਾਅਦ ਵਿੱਚ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ। ਇਸ ਨਾਲ ਬੰਦ ਹੋਏ ਰੋਮ ਛਿਦਰ ਖੁੱਲ (opens clogged pores) ਜਾਂਦੇ ਹਨ।

ਸੂਰਜ  ਦੀ ਤੇਜ਼ ਕਿਰਨਾਂ  ਤੋਂ ਹੋਣ ਵਾਲੇ ਸਨ ਬਰਨ ਨੂੰ ਠੀਕ ਕਰਨਾ ਲਈ ਟਮਾਟਰ ਬਹੁਤ ਅਸਰਦਾਰ (Tomato  as a natural treatment to get rid of sunburns)

ਇਸ ਨੁਸਖੇ ਨੂੰ ਕਰਨ ਲਈ ਇਕ ਤਾਜ਼ਾ ਟਮਾਟਰ ਲੈ ਲੈਣਾ ਅਤੇ ਉਸ ਵਿੱਚ ਅੱਧਾ ਚਮਚ ਦਹੀਂ (yogurt) ਦਾ ਪਾ ਲੈਣਾ। ਫਿਰ ਇਨ੍ਹਾਂ ਦੋਹਾਂ ਨੂੰ ਮਿਕਸੀ ( grinder) ਵਿੱਚ ਚੰਗੀ ਤਰ੍ਹਾਂ ਪੀਸ ਲੈਣਾ ਅਤੇ ਪੇਸਟ ਤਿਆਰ ਕਰ ਲੈਣਾ। ਇਸ ਪੇਸਟ ਨੂੰ ਆਪਣੇ ਪੂਰੇ ਚਿਹਰੇ ਉੱਤੇ ਅਤੇ ਖਾਸ ਤੋਰ ਤੇ ਸਨਬਰਨ ( areas affected by sun burns) ਵਾਲੀ ਥਾਂ ਤੇ ਲਗਾਓ ਅਤੇ ਇਸ ਨੂੰ 10 – 15 ਮਿੰਟ ਲਈ ਲਗਾ ਰਹਿਣ ਦੀਓ। ਜਦ ਇਹ ਪੇਸਟ ਸੁੱਕ ਜਾਵੇ ਤਾਂ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ।

ਚਿਹਰੇ ਨੂੰ ਗੋਰਾ ਅਤੇ ਚਮਕਾਰ ਬਣਾਏ ਟਮਾਟਰ (Use Tomato for glowing natural skin)

ਇਸ ਨੂੰ ਤਿਆਰ ਕਰਨ ਲਈ 2 ਚਮਚ ਟਮਾਟਰ ਦੇ ਜੂਸ (tomato juice) ਵਿੱਚ 2 ਚਮਚ ਸ਼ਹਿਦ (honey) ਪਾ ਕੇ ਚੰਗੀ ਤਰ੍ਹਾਂ ਮਿਲਾ ਲੈਣਾ। ਫਿਰ ਇਸ ਤਿਆਰ ਕੀਤੇ ਹੋਏ ਘੋਲ ਨੂੰ ਆਪਣੇ ਪੂਰੇ ਚਿਹਰੇ ਉੱਤੇ ਲਗਾਓ ਅਤੇ 10 ਮਿੰਟ ਤੱਕ ਲਗਾ ਹੀ ਰਹਿਣ ਦੇਣਾ। ਬਾਅਦ ਵਿੱਚ ਠੰਡੇ ਪਾਣੀ ਨਾਲ ਧੋ ਕੇ ਚਿਹਰੇ ਨੂੰ ਸਾਫ ਕਰ ਲੈਣਾ।

ਤੇਲ ਯੁਕਤ ਚਮੜੀ ਦੀ ਦੇਖਭਾਲ ਕਰਨ ਵਿਚ ਬਹੁਤ ਅਸਰਦਾਰ ਹੈ ਟਮਾਟਰ (Tomato for oily skin)

ਇਸ ਘਰੇਲੂ ਨੁਸਖੇ ਨੂੰ ਕਰਨਾ ਲਈ 2 ਚਮਚ ਟਮਾਟਰ ਦੇ ਜੂਸ ਦੇ ਲੈ ਕੇ (tomato juice) ਉਸ ਵਿੱਚ 2 ਚਮਚ ਖੀਰੇ ਦੇ ਜੂਸ  (cucumber juice) ਦੇ ਮਿਲਾ ਲੈਣਾ। ਇਸ ਘੋਲ ਨੂੰ ਆਪਣੇ ਪੂਰੇ ਚਿਹਰੇ ਅਤੇ ਗਰਦਨ ਉੱਤੇ ਲਗਾਓ ਅਤੇ 10 ਮਿੰਟ ਤੱਕ ਲਗਾ ਰਹਿਣ ਦੇਣ ਤੋਂ ਬਾਅਦ ਚਿਹਰੇ ਨੂੰ ਧੋ ਕੇ ਸਾਫ ਕਰ ਲੈਣਾ। ਟਮਾਟਰ ਵਿੱਚ ਲੇਕੋਪੀਨ (lecopene) ਨਾਮ ਦਾ ਐਂਟੀ ਆਕਸੀਡੈਂਟ (anti oxidants) ਮੌਜੂਦ ਹੁੰਦਾ ਹੈ ਜੋ ਕਿ ਚਮੜੀ ਦੇ ਅੰਦਰ ਤੱਕ ਜਾ ਕੇ ਉਸ ਦੇ ਰੋਮ ਛਿਦਰਾ ਦੀ ਸਫਾਈ (cleans skin pores) ਕਰਦਾ ਹੈ।

ਟਮਾਟਰ ਦੇ ਬਣੇ ਫੇਸ ਮਾਸਕਸ ਅਤੇ ਪੈਕਸ (Packs and masks made with tomato)

  • ਓਟਸ ਅਤੇ ਟਮਾਟਰ ਦਾ ਫੇਸਪੇਕ (Prepare Oatmeal and Tomato face pack to clear skin tone) ਇਕ ਕੁਦਰਤੀ ਬਲੀਚਿੰਗ ਪੇਕ (bleaching pack) ਨੂੰ ਬਣਾਉਣ ਲਈ ਟਮਾਟਰ ਦਾ ਗੁਦਾ (tomato pulp) , ਦਹੀਂ (curd)  ਅਤੇ ਓਟਸ (oatmeal) ਨੂੰ ਚੰਗੀ ਤਰ੍ਹਾਂ ਮਿਲਾ ਲੈਣਾ। ਇਨ੍ਹਾਂ ਤਿੰਨ ਚੀਜ਼ਾਂ ਨੂੰ ਮਿਲਾ ਕੇ ਲਗਾਉਣ ਨਾਲ ਚਮੜੀ ਦੀ ਅੰਦਰ ਤੱਕ ਸਫਾਈ ਹੁੰਦੀ ਹੈ  ਅਤੇ ਇਸ ਨਾਲ ਚਮੜੀ ਦੀ ਛਾਈਆਂ (clears skin blemishes) ਸਾਫ ਹੋ ਕੇ ਚਮੜੀ ਦਾ ਰੰਗ ਸਾਫ ਅਤੇ ਨਿਖਰਿਆ ਹੋ ਜਾਂਦਾ ਹੈ।
  • ਟਮਾਟਰ ਦੇ ਗੁਦੇ  ਅਤੇ ਨਿੰਬੂ ਦੇ ਜੂਸ ਦਾ ਫੇਸ ਪੈਕ (Tomato and lemon juice for treating skin tanning) ਟਮਾਟਰ ਦਾ ਜੂਸ (tomato juice) ਅਤੇ ਨਿੰਬੂ ਦਾ ਜੂਸ (lemon juice), ਚਮੜੀ ਉੱਤੇ ਹੋਈ ਟੈਨਿੰਗ (skin tanning) ਨੂੰ ਠੀਕ ਕਰਨ ਵਿੱਚ ਬਹੁਤ ਹੀ ਜਿਆਦਾ ਮੱਦਦ ਕਰਦਾ ਹੈ । ਟਮਾਟਰ ਦੇ ਗੁਦੇ (tomato pulp) ਵਿੱਚ ਕੁਝ ਬੂੰਦਾਂ ਨਿੰਬੂ ਦੇ ਜੂਸ ਦੀ ਮਿਲਾ ਕੇ ਲਗਾਓ ਅਤੇ 10 ਮਿੰਟ ਤੱਕ ਸੁੱਕਣ ਲਈ ਛੱਡ ਦੇਣਾ। ਬਾਅਦ ਵਿੱਚ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ।
  • ਖੀਰੇ ਅਤੇ ਟਮਾਟਰ ਦਾ ਫੇਸ ਮਾਸਕ (Cucumber and Tomato Mask  as natural skin treatment) ਖੀਰੇ ਅਤੇ ਟਮਾਟਰ ਦਾ ਫੇਸ ਪੈਕ ਚਮੜੀ ਉੱਤੇ ਹੋਏ ਟੈਨਿੰਗ (tanning) ਨੂੰ ਠੀਕ ਕਰਨ ਵਿੱਚ ਬਹੁਤ ਹੀ ਜਿਆਦਾ ਅਸਰਦਾਰ ਹੈ। ਇਸ ਘਰੇਲੂ ਫੇਸ ਮਾਸਕ ਨੂੰ ਬਣਾਉਣ ਲਈ ਟਮਾਟਰ ਦੇ ਜੂਸ (tomato juice) ਵਿੱਚ ਖੀਰੇ ਦਾ ਜੂਸ (cucmber juice) ਮਿਲਾ ਕੇ ਚਿਹਰੇ ਉੱਤੇ ਲਗਾਓ ਅਤੇ ਕੁਝ ਦੇਰ ਰੱਖਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ।
  • ਜੈਤੂਨ ਦਾ ਤੇਲ ਅਤੇ ਟਮਾਟਰ ਦਾ ਫੇਸ ਮਾਸਕ (Olive oil and Tomato face pack) ਇਸ ਮਿਸ਼੍ਰਣ  ਨੂੰ ਤਿਆਰ ਕਰਨ ਲਈ ਟਮਾਟਰ ਦੇ ਜੂਸ (tomato juice) ਅਤੇ ਕੁਝ ਬੂੰਦਾਂ ਜੈਤੂਨ ਦੇ ਤੇਲ (olive oil) ਦੀ ਮਿਲਾ ਲੈਣਾ ਅਤੇ ਉਸ ਨੂੰ ਪੂਰੇ ਚਿਹਰੇ ਤੇ ਲਗਾ ਕੇ 10  ਤੋਂ 20 ਮਿੰਟ ਰੱਖੋ। ਬਾਅਦ ਵਿੱਚ ਗੁਨਗੁਨੇ ਪਾਣੀ (warm water) ਨਾਲ ਚਿਹਰੇ ਨੂੰ ਧੋ ਕੇ ਸਾਫ ਕਰ ਲੈਣਾ।
  • ਟਮਾਟਰ ਅਤੇ ਚੀਨੀ ਦਾ ਫੇਸ ਸਕਰਬ  ਕਰੇ ਚਮੜੀ ਦੀ ਕੁਦਰਤੀ ਦੇਖਭਾਲ (Tomato and Sugar Scrub) ਟਮਾਟਰ ਅਤੇ ਚੀਨੀ ਦੇ ਫੇਸ ਪੇਕ ਨੂੰ ਲਗਾਉਣ ਨਾਲ ਚਿਹਰੇ ਦੇ ਬਲੈਕ ਹੈੱਡਸ (black heads) ਅਤੇ ਕੀਲ , ਮੁਹਾਸੇ (acne and pimples) ਠੀਕ ਹੋ ਜਾਂਦੇ ਹਨ। ਟਮਾਟਰ ਨੂੰ ਇਕ ਸਕਰਬ (scrub) ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਇਕ ਟਮਾਟਰ ਲੈ ਕੇ ਉਸ ਨੂੰ ਦੋ ਹਿਸੇ ਵਿੱਚ ਕੱਟ ਲੈਣਾ। ਫਿਰ ਇਕ ਹਿਸੇ ਉੱਤੇ ਥੋੜੀ ਚੀਨੀ ਛਿਡ਼ਕ (sprinkle some sugar) ਲੈਣਾ। ਇਸ ਨੂੰ ਹੌਲੀ ਹੌਲੀ ਗੋਲ ਗੋਲ ਆਕਾਰ (rub slowly in circular motion) ਵਿੱਚ ਆਪਣੇ ਚਮੜੀ ਉੱਤੇ ਮਲੋ ਅਤੇ 10 ਮਿੰਟ ਬਾਅਦ ਚਿਹਰੇ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਲੈਣਾ।
  • ਚੰਨਣ ਅਤੇ ਟਮਾਟਰ ਦਾ ਫੇਸ ਪੈਕ (Use Sandal wood and tomato juice face pack for natural and beautiful skin) ਇਸ ਘਰੇਲੂ ਫੇਸ ਪੈਕ ਨੂੰ ਲਗਾਉਣ ਨਾਲ ਚਿਹਰੇ ਦੇ ਰੰਗ ਵਿੱਚ ਨਿਖਾਰ ਆਉਂਦਾ ਹੈ ਅਤੇ ਚਿਹਰੇ ਦੀ ਰੰਗਤ ਵੀ ਗੋਰੀ ਹੁੰਦੀ ਹੈ। ਇਸ ਘਰੇਲੂ ਫੇਸ ਪੈਕ ਨੂੰ ਤਿਆਰ ਕਰਨ ਲਈ ਚੰਨਣ ਦੇ ਪਾਊਡਰ (sandal wood powder) , ਟਮਾਟਰ (tomato) ਅਤੇ ਨਿੰਬੂ ਦੇ ਜੂਸ (lemon juice) ਨੂੰ ਚੰਗੀ ਤਰ੍ਹਾਂ ਮਿਲਾ ਕੇ  ਉਸ ਦਾ ਪੇਸਟ ਤਿਆਰ ਕਰੋ ਅਤੇ ਲਗਾਓ। ਇਸ ਨਾਲ ਚਿਹਰੇ ਨੂੰ ਠੰਡਕ ਵੀ ਮਿਲਦੀ ਹੈ।
  • ਨਿੰਬੂ ਦੇ ਜੂਸ ਅਤੇ ਟਮਾਟਰ ਦੇ ਜੂਸ ਦਾ ਫੇਸ ਮਾਸਕ (Lemon and Tomato mask as a natural treatment for tightening the skin) ਨਿੰਬੂ ਦਾ ਜੂਸ ਅਤੇ ਟਮਾਟਰ ਦਾ ਜੂਸ ਚਮੜੀ ਵਿੱਚ ਕਸਾਵ (tighteness) ਲਿਆ ਕੇ ਉਸ ਨੂੰ ਸਮੇ ਤੋਂ ਪਹਿਲਾ ਬੁਢਾ (prevents pre mature aging) ਹੋਣ ਤੋਂ ਰੋਕਦੀ ਹੈ। ਇਸ ਪੇਕ ਨੂੰ ਲਗਾਉਣ ਨਾਲ ਚਿਹਰੇ ਤੇ ਆਉਣਾ ਵਾਲਾ ਜਿਆਦਾ ਤੇਲ ਦੀ ਪਰੇਸ਼ਾਨੀ ਤੋਂ ਵੀ ਮੁਕਤੀ ਮਿਲਦੀ ਹੈ। ਇਸ ਨੂੰ ਤਿਆਰ ਕਰਨ ਲਈ ਟਮਾਟਰ ਦੇ ਗੁਦੇ ਵਿੱਚ (tomato pulp) ਕੁਝ ਬੂੰਦਾਂ ਨਿੰਬੂ ਦੇ ਜੂਸ (lemon juice) ਦੀ ਮਿਲਾ ਲੈਣਾ ਅਤੇ ਪੂਰੇ ਚਿਹਰੇ ਅਤੇ ਗਰਦਨ ਉੱਤੇ ਲਗਾਓ। ਕਿੰਝ ਦੇਰ ਤੱਕ ਲਗਾ ਰਹਿਣ ਦੇਣਾ ਅਤੇ ਬਾਅਦ ਵਿੱਚ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ।
  • ਮਲਾਈ ਦੁੱਧ ਅਤੇ ਟਮਾਟਰ ਦੇ ਜੂਸ ਦਾ ਫੇਸ ਪੈਕ (Butter milk and tomato juice face mask for treating skin from sun burn) ਜੇਕਰ ਮਲਾਈ ਵਾਲੇ ਦੁੱਧ ਵਿੱਚ ਟਮਾਟਰ (butter milk and tomato) ਨੂੰ ਮਿਲਾ ਕੇ ਚਿਹਰੇ ਉੱਤੇ ਲਗਾਇਆ ਜਾਵੇ ਤਾਂ ਇਸ ਨਾਲ ਧੁੱਪ ਕਾਰਨ ਜਲੀ ਚਮੜੀ (sun burns) ਠੀਕ ਹੋ ਜਾਂਦੀ ਹੈ। ਇਸ ਨੂੰ ਲਗਾਉਣ ਨਾਲ ਚਿਹਰੇ ਨੂੰ ਠੰਡਕ ਮਿਲਦੀ ਹੈ ਅਤੇ ਚਿਹਰੇ ਉੱਤੇ ਨਿਖਾਰ ਆਉਂਦਾ ਹੈ।
  • ਸ਼ਹਿਦ ਅਤੇ ਟਮਾਟਰ ਦੇ ਜੂਸ ਦਾ ਫੇਸ ਮਾਸਕ (Honey and Tomato juice face mask for beautiful and glowing skin) ਇਸ ਮਾਸਕ ਨੂੰ ਲਗਾਉਣ ਨਾਲ ਚਿਹਰੇ ਦੇ ਰੰਗ ਵਿੱਚ ਗੋਰਾਪਨ ਆਉਂਦਾ ਹੈ ਅਤੇ ਚਿਹਰਾ ਸੁੰਦਰ ਅਤੇ ਨਿਖਰਿਆ ਨਜ਼ਰ ਆਉਂਦਾ ਹੈ।

ਕਈ ਤਰ੍ਹਾਂ ਦੇ ਬਿਊਟੀ ਉਤਪਾਦ (beauty products) ਬਣਾਉਣ ਵਿਚ ਟਮਾਟਰ ਦਾ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ। ਤੁਸੀਂ ਇਸ ਦੇ ਫੇਸ ਪੈਕ ਅਤੇ ਫੇਸ ਮਾਸਕ (face packs and masks) ਬਣਾ ਸਕਦੇ ਹੋ। ਜੇਕਰ ਜਿਆਦਾ ਸਮਾਂ ਸੂਰਜ ਵਿਚ ਰਹਿਣ ਕਰਕੇ ਤੁਹਾਡੇ ਚਿਹਰੇ ਦੀ ਚਮੜੀ ਜਲ ਗਈ ਹੈ (sun burns) ਤਾ ਤੁਸੀਂ ਟਮਾਟਰ ਦੇ ਨਾਲ ਇਸ ਨੂੰ ਕੁਦਰਤੀ ਤਰੀਕੇ ਨਾਲ ਠੀਕ ਕਰ ਸਕਦੇ ਹੋ। ਬਸ ਤੁਹਾਨੂੰ ਇਸ ਦਾ ਤਾਜ਼ਾ ਜੂਸ ਕੱਢ ਕੇ ਚਿਹਰੇ ਤੇ ਲਗਾਉਣਾ ਹੈ। ਇਸ ਨੂੰ ਫਿਰ ਕੁਝ ਦੇਰ ਲਗਾ ਰਹਿਣ ਦੇਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਕੇ ਸਾਫ ਕਰ ਲੈਣਾ ਹੈ। ਤੁਸੀਂ ਟਮਾਟਰ ਦੇ ਨਾਲ ਹੋਰ ਵੀ ਕਈ ਘਰੇਲੂ ਸਮਗਰੀ ਮਿਲਾ ਕੇ ਆਪਣੇ ਚਿਹਰੇ ਦੀ ਦੇਖ ਭਾਲ ਲਈ ਪੈਕ ਤਿਆਰ ਕਰ ਸਕਦੇ ਹੋ। ਇਸ ਨਾਲ ਚਿਹਰੇ ਨੂੰ ਖੂਬਸੂਰਤੀ ਅਤੇ ਨਿਖਾਰ ਤਾ ਮਿਲਦਾ ਹੀ ਹੈ ਅਤੇ ਨਾਲ ਹੀ ਚਮੜੀ ਦੀ ਹੋਣ ਵਾਲੀ ਕੋਈ ਵੀ ਸਮਸਿਆ ਨੂੰ ਸ਼ੁਰੂਆਤ ਵਿਚ ਹੀ ਠੀਕ ਕਰ ਦਿੰਦਾ ਹੈ। ਹੇਠਾਂ ਕੁਝ ਹੋਰ ਘਰੇਲੂ ਤਰੀਕੇ ਹਨ ਜਿਸ ਨਾਲ ਕਿ ਤੁਸੀਂ ਟਮਾਟਰ ਨਾਲ ਆਪਣੇ ਚਿਹਰੇ ਦੀ ਦੇਖ ਭਾਲ ਕਰ ਸਕਦੇ ਹੋ।

ਚਮੜੀ ਦੇ ਨਾਲ ਜੁੜੀ ਪਰੇਸ਼ਾਨੀ ਨੂੰ ਟਮਾਟਰ ਦੇ ਠੀਕ ਦੇ ਕੁਝ ਘਰੇਲੂ ਨੁਸਖੇ   (Use of tomatoes to remove skin problems)

ਟਮਾਟਰ ਅਤੇ ਮੁਲਤਾਨੀ ਮਿਟੀ ਨਾਲ ਕਰੋ ਚਿਹਰੇ ਦੀ ਕੁਦਰਤੀ ਦੇਖਭਾਲ (Tomato and multani mitti face pack for natural glowing skin)

ਇਸ ਨੁਸਖੇ ਨੂੰ ਕਰਨ ਲਈ ਟਮਾਟਰ ਲੈ ਕੇ ਉਸ ਦਾ ਜੂਸ (tomato juice) ਕੱਢ ਲੈਣਾ ਅਤੇ ਉਸ ਵਿੱਚ 2 ਚਮਚ ਮੁਲਤਾਨੀ ਮਿਟੀ (multani miti) ਦੇ ਮਿਲਾ ਕੇ ਚੰਗੀ ਤਰਾਂ ਮਿਲਾ ਲੈਣਾ ਅਤੇ ਪੇਸਟ ਤਿਆਰ ਕਰ ਲੈਣਾ। ਇਸ ਪੈਕ ਨੂੰ ਆਪਣੇ ਪੂਰੇ ਚਿਹਰੇ ਅਤੇ ਗਰਦਨ ਉਤੇ ਲਗਾ ਕੇ ਘੱਟ ਤੋਂ ਘੱਟ 10 – 15 ਮਿੰਟ ਲਈ ਰੱਖਣਾ ਅਤੇ ਜਦੋ ਪੂਰੀ ਤਰ੍ਹਾਂ ਪੈਕ ਸੁੱਕ ਜਾਵੇ ਤਾ ਚਿਹਰੇ ਅਤੇ ਗਰਦਨ ਨੂੰ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ। ਇਸ ਫੇਸ ਪੈਕ ਨਾਲ ਚਿਹਰੇ ਉਤੇ ਨਿਖਾਰ ਅਤੇ ਗੋਰਾਪਨ ਆ ਜਾਂਦਾ ਹੈ।

ਸਿਰਕਾ ਅਤੇ ਟਮਾਟਰ ਦੇ ਨਾਲ ਕਰੋ ਚਿਹਰੇ ਨੂੰ ਗੋਰਾ ਅਤੇ ਸੁੰਦਰ (Homemade remedy using Tomato and vinegar for removing dark spots)

ਇਹ ਇਕ ਹੋਰ ਬਹੁਤ ਹੀ ਆਸਾਨ ਘਰੇਲੂ ਨੁਸਖਾ ਹੈ ਜਿਸ ਨਾਲ ਕਿ ਤੁਹਾਡਾ ਚਿਹਰੇ ਇਕ ਦਮ ਸੁੰਦਰ ਅਤੇ ਬੇਦਾਗ ਹੋ ਜਾਵੇਗਾ। ਇਸ ਨੂੰ ਬਣਾਉਣ ਲਈ ਇਕ ਚਮਚ ਸਿਰਕੇ (vinegar) ਦਾ ਲੈ ਕੇ ਇਕ ਕਟੋਰੇ ਵਿੱਚ ਪਾ ਲੈਣਾ ਅਤੇ ਉਸ ਵਿੱਚ ਇਕ ਚਮਚ ਟਮਾਟਰ ਦੇ ਗੁਦੇ (tomato pulp) ਦਾ ਵੀ ਮਿਲਾ ਲੈਣਾ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਚਿਹਰੇ ਉੱਤੇ ਲਗਾਓ। ਸਿਰਕੇ ਵਿੱਚ ਅਸੀਡੀਕ ਗੁਣ (acidic property) ਹੋਣ ਕਰਕੇ ਇਹ ਚਿਹਰੇ ਦੇ ਸਾਰੇ ਦਾਗ ਅਤੇ ਧੱਬੇ ਸਾਫ ਕਰ ਦਿੰਦਾ ਹੈ। ਟਮਾਟਰ ਦਾ ਸਵਾਦ ਖੱਟਾ (sour taste) ਹੁੰਦਾ ਹੈ ਜਿਸ ਨਾਲ ਕਿ ਚਿਹਰੇ ਤੇ ਪਾਏ ਕਲ ਧੱਬੇ (dark patches) ਸਾਫ ਹੋ ਜਾਂਦੇ ਹਨ।

ਟਮਾਟਰ ਅਤੇ ਕੇਲਾ ਕਰੇ ਚਿਹਰੇ ਦੀ ਕੁਦਰਤੀ ਦੇਖ ਭਾਲ (Use Tomato and banana face pack for healthy and beautiful skin)

ਕੇਲਾ ਇਕ ਅਜਿਹਾ ਫਲ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਖਣਿਜ (minerals) ਮੌਜੂਦ ਹੁੰਦੇ ਹਨ ਜੋ ਕਿ ਸਾਡੀ ਚਮੜੀ ਲਈ ਬਹੁਤ ਹੀ ਵਧੀਆ ਹੁੰਦੇ ਹਨ। ਟਮਾਟਰ ਇਸ ਦੇ ਨਾਲ ਸਾਡੀ ਚਮੜੀ ਨੂੰ ਜਵਾਨ ਬਣਾਉਂਦਾ ਹੈ ਅਤੇ ਨਿਖਾਰ ਲਿਆਉਂਦਾ ਹੈ। ਇਸ ਨੁਸਖੇ ਨੂੰ ਤਿਆਰ ਕਰਨ ਲਈ ਅੱਧਾ ਕੇਲਾ (half smashed bnana) ਲੈ ਕੇ ਉਸ ਨੂੰ ਮਲ (smash) ਲੈਣਾ ਅਤੇ ਫਿਰ ਉਸ ਵਿੱਚ ਥੋੜਾ ਟਮਾਟਰ ਦਾ ਜੂਸ ( tomato juice) ਮਿਲਾ ਲੈਣਾ। ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਚਿਹਰੇ ਅਤੇ ਗਰਦਨ ਉੱਤੇ ਲਗਾਓ। ਕੁਝ ਦੇਰ ਬਾਅਦ ਠੰਡੇ ਪਾਣੀ ਨਾਲ ਧੋ ਕੇ ਚਿਹਰੇ ਨੂੰ ਸਾਫ ਕਰ ਲੈਣਾ। ਇਸ ਨੂੰ ਲਗਾਤਾਰ ਲਗਾਉਣ ਨਾਲ ਚਿਹਰੇ ਉੱਤੇ ਨਿਖਾਰ ਨਜ਼ਰ ਆਉਣ ਲਗੇਗਾ।