How to remove pimples at home with remedies – ਘਰੇਲੂ ਨੁਸਖੇ ਨਾਲ ਕਰੋ ਮੁਹਾਸੇ ਨੂੰ ਦੂਰ ਕਰਨ ਦਾ ਕੁਦਰਤੀ ਇਲਾਜ਼

ਮੁਹਾਸੇ ਹੋਣਾ ਹਰ ਉਮਰ ਦੇ ਲੋਕਾਂ ਵਿਚ ਬਹੁਤ ਹੀ ਆਮ ਸੱਮਸਿਆ ਹੈ। ਚਮੜੀ ਦੇ ਉਤੇ ਮੌਜੂਦ ਤੇਲ ਦੀਆਂ ਗ੍ਰੰਥੀਆਂ (oil glands) ਦਾ ਜਿਆਦਾ ਮਾਤਰਾ ਵਿਚ ਤੇਲ ਬਣਾਉਣਾ  ਇਕ ਮੁਖ ਕਾਰਨ ਹੈ ਜਿਸ ਨਾਲ ਮੁਹਾਸੇ ਹੋਣਾ ਸ਼ੁਰੂ ਹੁੰਦੇ ਹਨ। ਜਦ ਚਮੜੀ ਦੇ ਰੋਮ ਛਿਦਰ (skin pores)  ਗੰਦਗੀ ਅਤੇ ਮਰੇ ਹੋਏ ਸੇਲਸ (dead cells)  ਕਰਕੇ ਬੰਦ  ਹੋ ਜਾਂਦੇ ਹਨ ਅਤੇ ਉਸ ਉਤੇ ਤੇਲ ਜਮ੍ਹਾਂ ਹੁੰਦਾ ਹੈ ਉਸ ਨਾਲ ਇਨ੍ਹਾਂ ਤੇਲ ਗ੍ਰੰਥੀਆਂ ਤੇ ਬੈਕਟੀਰੀਆ ਦਾ ਇਨਫੈਕਸ਼ਨ (bacterial infection)  ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮੁਹਾਸੇ ਹੋਣੇ ਸ਼ੁਰੂ ਹੋ ਜਾਂਦੇ ਹਨ।

ਕੀਲ (acne) ਅਤੇ ਮੁਹਾਸੇ (pimples) ਵਿਚ ਥੋੜਾ ਜਿਹਾ ਫਰਕ ਹੁੰਦਾ ਹੈ। ਮੁਹਾਸੇ ਹੋਣੇ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਹਾਰਮੋਨਜ਼ ਦੀ ਗੜਬੜੀ (hormonal changes) ਅਤੇ ਹੋਰ ਬਾਹਰਲੇ ਕਾਰਣ (environmental pollution)। ਪਰ ਜਿਆਦਾ ਕਰਕੇ ਮੁਹਾਸੇ ਚਮੜੀ ਦੀ ਚੰਗੀ ਤਰ੍ਹਾਂ ਸਫਾਈ ਨਾ ਰੱਖਣ ਨਾਲ ਅਤੇ ਚਿਹਰੇ ਉਤੇ ਅਜਿਹੇ ਉਤਪਾਦ (cosmetic products) ਲਗਾਉਣ ਨਾਲ ਜੋ ਕਿ ਤੁਹਾਡੀ ਚਮੜੀ ਤੇ ਠੀਕ ਨਾ ਬੈਠੇ , ਉਸ ਨਾਲ ਮੁਹਾਸੇ ਬਹੁਤ ਜਿਆਦਾ ਹੋ ਜਾਂਦੇ ਹਨ। ਜੇਕਰ ਮੁਹਾਸੇ ਦੀ ਸੱਮਸਿਆ ਪਰਿਵਾਰ ਵਿਚ ਪੁਸ਼ਤੈਨੀ (heredity) ਹੈ ਤਾ ਉਸ ਦਾ ਕੋਈ ਖਾਸ ਇਲਾਜ਼ ਨਹੀਂ ਹੈ।

ਕਈ ਲੋਕਾਂ ਨੂੰ ਅਜਿਹਾ ਲਗਦਾ ਹੈ ਕਿ ਮੁਹਾਸੇ ਸਿਰਫ ਚਿਹਰੇ ਉਤੇ ਹੀ ਹੁੰਦੇ ਹਨ, ਪਰ ਇਹ ਬਿਲਕੁਲ ਸਹੀ ਨਹੀਂ ਹੈ। ਮੁਹਾਸੇ ਤੁਹਾਡੇ ਸ਼ਰੀਰ ਦੇ ਕਿਸੇ ਵੀ ਹਿਸੇ ਤੇ ਹੋ ਸਕਦੇ ਹਨ ਜਿਵੇਂ ਕਿ ਮੋਢੇ (shoulders) , ਪਿੱਠ (back) , ਹੱਥ (hands) ਅਤੇ ਲੱਤਾਂ (legs)। ਮੁਹਾਸੇ ਹੋਣ ਨਾਲ ਸਿਹਤ ਤੇ ਕੁਝ ਬੁਰਾ ਅਸਰ ਨਹੀਂ ਹੁੰਦਾ ਪਰ ਇਸ ਨਾਲ ਦੂਸਰੇ ਬੰਦੇ ਉਤੇ ਗ਼ਲਤ ਪ੍ਰਭਾਵ (wrong impression) ਪੈਂਦਾ ਹੈ ਅਤੇ ਇਸ ਨਾਲ ਆਪਣੇ ਆਪ ਤੇ ਭਰੋਸਾ ਘੱਟ (low self esteem)  ਜਾਂਦਾ ਹੈ।

ਵਾਤਾਵਰਣ ਦਾ ਪ੍ਰਦੂਸ਼ਣ , ਧੁੱਪ ਦੀ ਕਿਰਨਾਂ , ਕੌਸਮੈਟਿਕ ਉਤਪਾਦਾਂ ਦੀ ਵਰਤੋਂ (cosmetic products) , ਤਣਾਓ (stress), ਬਾਹਰਲਾ ਖਾਣਾ (junk foods) ਅਤੇ ਜਿਆਦਾ ਮਾਤਰਾ ਵਿਚ ਪਾਣੀ ਨਾ ਪੀਣਾ (inadequate amount of water intake) ਵੀ ਕੁਝ ਕਾਰਣ ਹਨ ਜੋ ਕਿ ਮੁਹਾਸੇ ਨੂੰ ਪੈਦਾ ਕਰਦਾ ਹੈ। ਪਰ ਮੁਹਾਸੇ ਹੋਣ ਤੇ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਹੇਠਾਂ ਕੁਝ ਘਰੇਲੂ ਨੁਸਖੇ ਹਨ ਜਿਸ ਨੂੰ ਵਰਤ ਕੇ ਤੁਸੀਂ ਇਸ ਪਰੇਸ਼ਾਨੀ ਨੂੰ ਬਹੁਤ ਹੀ ਆਸਾਨੀ ਅਤੇ ਸਸਤੇ ਵਿਚ ਠੀਕ ਕਰ ਸਕਦੇ ਹੋ।

 ਮੁਹਾਸੇ ਦੂਰ ਕਰਨ ਲਈ ਕੁਝ ਘਰੇਲੂ ਨੁਸਖੇ (Natural home remedies to get rid of pimples)

ਕਈ ਚੀਜ਼ਾਂ ਹਨ ਜੋ ਕਿ ਹਰ ਵੇਲੇ ਤੁਹਾਡੀ ਰਸੋਈ ਵਿਚ ਮੌਜੂਦ ਰਹਿੰਦੀ ਹੈ ਅਤੇ ਇਹ ਮੁਹਾਸੇ ਨੂੰ ਠੀਕ ਕਰਨ ਵਿਚ ਬਹੁਤ ਜਿਆਦਾ ਅਸਰਦਾਰ ਹੁੰਦੇ ਹਨ। ਕਿਉਂਕਿ ਇਨ੍ਹਾਂ ਵਿਚ ਕੁਝ ਰਸਾਇਣ (chemicals) ਦੀ ਮਿਲਾਵਟ ਨਹੀਂ ਹੁੰਦੇ ਹਨ ਇਸ ਲਈ ਇਹ ਬਾਜ਼ਾਰ ਵਿਚ ਮਿਲਣ ਵਾਲੇ ਉਤਪਾਦਾਂ ਤੋਂ ਜਿਆਦਾ ਵਧੀਆ ਹੁੰਦੇ ਹਨ।

ਐਲੋਵੇਰਾ ਜੈਲ ਨਾਲ ਰੋਕੋ ਮੁਹਾਸੇ (Aloe vera gel as a natural remedy to stop pimples)

ਐਲੋ ਵੇਰਾ ਮੁਹਾਸੇ ਨੂੰ ਠੀਕ ਕਰਨ ਵਿਚ ਬੁਹਤ ਹੀ ਜਿਆਦਾ ਅਸਰਦਾਰ ਹੈ। ਇਹ ਚਮੜੀ ਨੂੰ ਠੰਡਕ ਦਿੰਦਾ ਹੈ ਅਤੇ ਸਫਾਈ ਰੱਖਦਾ ਹੈ ਜਿਸ ਨਾਲ ਕਿ ਮੁਹਾਸੇ ਬਹੁਤ ਜਲਦੀ ਠੀਕ ਹੋ ਜਾਂਦੇ ਹਨ। ਇਸ ਨੁਸਖੇ ਨੂੰ ਕਰਨ ਲਈ ਐਲੋ ਵੇਰਾ ਦਾ ਤਾਜ਼ਾ ਪੱਤਾ (fresh leaf) ਲੈ ਕੇ ਉਸ ਵਿਚੋਂ ਉਸ ਦਾ ਗੁਦਾ (pulp) ਕਢ ਲਿਓ। ਇਸ ਨੂੰ ਆਪਣੇ ਮੁਹਾਸੇ ਉਤੇ ਲਗਾ ਕੇ ਕੁਝ ਦੇਰ ਤਕ ਲਗਾ ਰਹਿਣ ਦੀਓ ਤਾਂਕਿ ਚੰਗੀ ਤਰ੍ਹਾਂ ਸੁੱਕ ਜਾਵੇ। ਬਾਅਦ ਵਿਚ ਠੰਡੇ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ।

ਮੁਹਾਸੇ ਘਟਾਉਣ ਲਈ ਬੇਕਿੰਗ ਸੋਡਾ ਦੀ ਵਰਤੋਂ (Baking Soda for curing pimples)

ਮੁਹਾਸੇ ਨੂੰ ਘਟਾਉਣ ਲਈ ਬੇਕਿੰਗ ਸੋਡਾ (baking soda) ਵੀ ਬਹੁਤ ਹੀ ਫਾਇਦੇਮੰਦ ਹੈ ਅਤੇ ਇਸ ਨੂੰ ਵਰਤਣਾ ਬਹੁਤ ਹੀ ਆਸਾਨ ਹੈ। ਥੋੜਾ ਜਿਹਾ ਪਾਣੀ ਲੈ ਕੇ ਉਸ ਨੂੰ 1 ਚਮਚ ਬੇਕਿੰਗ ਸੋਡਾ ਦੇ ਨਾਲ ਮਿਲਾ ਲੋ ਅਤੇ ਇਸ ਪੇਸਟ ਨੂੰ ਮੁਹਾਸੇ ਦੇ ਨਿਸ਼ਾਨਾ ਤੇ ਲਗਾ ਲੋ। ਇਸ ਨੂੰ 5 ਮਿੰਟ ਤੋਂ ਜਿਆਦਾ ਲਗਾ ਕੇ ਨਾ ਰੱਖੋ ਅਤੇ ਬਾਅਦ ਦੇ ਵਿਚ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਸਾਫ਼ ਕਰ ਲੈਣਾ। ਬੇਕਿੰਗ ਸੋਡਾ ਮੁਹਾਸੇ ਨੂੰ ਜੜੋਂ  (roots) ਠੀਕ ਕਰਦਾ ਹੈ ਤੇ ਨਾਲ ਹੀ ਕੋਈ ਨਿਸ਼ਾਨ ਵੀ ਨਹੀਂ ਰਹਿਣ ਦਿੰਦਾ।

ਟੀ ਟਰੀ / ਚਾਹ ਦੇ ਰੁੱਖ ਨਾਲ ਪਾਓ ਮੁਹਾਸੇ ਦੇ ਨਿਸ਼ਾਨ ਤੋਂ ਛੁੱਟਕਾਰਾ (Tea tree oil to get rid of pimple and their scars)

ਟੀ ਟਰੀ ਦਾ ਤੇਲ ਮੁਹਾਸੇ  ਖ਼ਤਮ ਕਰਨ ਦਾ ਇਕ ਅਚੂਕ ਉਪਾਯ ਹੈ ਜੋ ਕਿ ਨਾ ਤਾਂ ਸਿਰਫ ਨਿਸ਼ਾਨ ਹੀ ਮਿਟਾਉਂਦਾ ਹੈ ਬਲਕਿ ਮੁਹਾਸੇ ਦੋਬਾਰਾ ਹੋਣ ਵੀ ਨਹੀਂ ਦਿੰਦਾ। ਇਸ ਟੀ ਟਰੀ ਤੇਲ (tea tree oil) ਦੀਆਂ 2-3 ਬੂੰਦਾਂ ਕਿਸੇ ਵੀ ਤੇਲ ਵਿੱਚ ਮਿਲਾ ਕੇ ਨਿਸ਼ਾਨਾ ਵਾਲੀ ਥਾਂ ਤੇ ਲਗਾ ਲੋ। ਇਸ ਨੂੰ ਥੋੜੇ ਘੰਟੇ ਲਈ ਲਗਾ ਛੱਡ ਦਿਓ  ਤੇ ਫਿਰ ਰੂੰ (cotton ball) ਨਾਲ ਇਸ ਨੂੰ ਸਾਫ਼ ਕਰ ਲੋ।

ਚੰਦਨ ਦੀ ਲੱਕੜ (sandal wood) ਦੇ ਨਾਲ ਮੁਹਾਸੇ ਕਰ ਦੂਰ (Home remedy – Use Sandal wood face pack for pimple free skin)

ਚੰਦਨ ਦੀ ਲੱਕੜ ਬਹੁਤ ਹੀ ਗੁਣਾਂ ਨਾਲ ਭਰੀ ਹੋਈ ਹੈ ਜੋ ਕਿ ਚਮੜੀ ਲਈ ਬਹੁਤ ਫ਼ਾਇਦਾ ਦਿਖਾਉਂਦੀ ਹੈ। ਇਸ ਚੰਦਣ ਦੀ ਲੱਕੜ ਜਾਂ  ਪਾਊਡਰ (sandal wood powder) ਲੈ ਕੇ ਉਸ ਵਿੱਚ ਥੋੜੀ ਬੂੰਦਾਂ ਗੁਲਾਬ ਜਲ (rose water) ਦੀਆਂ ਮਿਲਾ ਕੇ ਪੇਸਟ ਬਣਾ ਲੋ। ਪੇਸਟ ਨੂੰ ਥੋੜਾ ਪਤਲਾ ਜਿਹਾ ਬਣਾਉਣਾ ਤੇ ਇਸ ਪੈਕ ਨੂੰ ਪੂਰੇ ਚਿਹਰੇ ਤੇ ਲਗਾ ਲੋ। ਜਦ ਇਹ ਪੈਕ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਹੀ ਸਾਫ਼ ਪਾਣੀ ਨਾਲ ਇਸ ਨੂੰ ਧੋ ਲੋ। ਇਸ ਪੈਕ ਨੂੰ ਦਿਨ ਵਿੱਚ 2 ਬਾਰ ਲਗਾਉਂਗੇ  ਤਾਂ 1 ਹਫ਼ਤੇ ਦੇ ਵਿੱਚ ਹੀ ਮੁਹਾਸੇ ਘੱਟ ਹੋਣੇ ਸ਼ੁਰੂ ਹੋ ਜਾਣਗੇ ਤੇ ਕਾਫ਼ੀ ਫ਼ਰਕ ਨਜ਼ਰ ਆਉਣ ਲਗ ਜਾਵੇਗਾ।

ਦੰਦਾਂ ਦੇ ਪੇਸਟ ਨਾਲ ਕਰੋ ਮੁਹਾਸੇ ਦਾ ਇਲਾਜ਼ (Use toothpaste to remove pimples and pimple marks)

ਦੰਦਾਂ ਦਾ ਪੇਸਟ (tooth paste) ਇਕ ਬਹੁਤ ਹੀ ਫਾਇਦੇ ਵਾਲੇ ਨੁਸਖਾ ਹੈ ਜਿਸ ਨਾਲ ਕਿ ਆਸਾਨੀ ਨਾਲ ਮੁਹਾਸੇ ਅਤੇ ਉਨ੍ਹਾਂ ਦੇ ਨਿਸ਼ਾਨਾ ਤੋਂ ਛੁਟਕਾਰਾ ਮਿਲ ਸਕਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾ  ਆਪਣੇ ਮੁਹਾਸੇ ਉਤੇ ਇਕ ਬੂੰਦ ਪੇਸਟ ਦੀ ਲਗਾ ਕੇ ਸੋਂ ਜਾਓ  ਅਤੇ ਅਗਲੇ ਦਿਨ ਸਵੇਰ ਨੂੰ ਠੰਡੇ ਪਾਣੀ ਨਾਲ ਧੋ ਕੇ ਸਾਫ਼ ਕਰ ਲਿਓ। ਨਤੀਜਾ ਦੇਖੋ । ਇਹ ਮੁਹਾਸੇ ਨੂੰ ਤਬਹੁਤ ਹੀ ਜਲਦੀ ਠੀਕ ਕਰਦਾ ਹੈ। ਇਸ ਨੁਸਖੇ ਨੂੰ ਕਰਨ ਲਈ ਜੈਲ (gel) ਵਾਲਾ ਪੇਸਟ ਨਾ ਵਰਤੋਂ । ਤੁਸੀਂ ਸਫੇਦ (white) ਦੰਦਾਂ ਦਾ ਪੇਸਟ ਲਗਾ ਸਕਦੇ ਹੋ।

ਮੁਹਾਸੇ ਨੂੰ ਲਸਣ ਦੇ ਪੇਸਟ ਨਾਲ ਕਰੋ ਠੀਕ (Get rid of pimples with garlic paste)

ਕਿ ਤੁਸੀਂ ਆਪਣੇ  ਮੁਹਾਸੇ ਨੂੰ ਜਲਦੀ ਤੋਂ ਜਲਦੀ ਠੀਕ ਕਰਨਾ ਚਾਹੁੰਦੇ  ਹੋ? ਤਾ ਇਸ ਦਾ ਇਲਾਜ਼ ਹੈ ਲਸਣ ਦਾ ਪੇਸਟ (garlic paste) ਲਗਾਣਾ। ਲਸਣ ਵਿਚ ਕੁਦਰਤੀ ਐਂਟੀ ਓਕਸੀਡੈਂਟਸ (anti oxidants) ਹੁੰਦੇ ਹਨ ਅਤੇ ਐਂਟੀ ਬੇਕਟੀਰੀਅਲ (anti bacterial agent) ਦਾ ਕੰਮ ਕਰਦਾ ਹੈ। ਲਸਣ ਦੇ ਪੇਸਟ ਨੂੰ ਲਗਾਉਣ ਨਾਲ ਮੁਹਾਸੇ ਬਹੁਤ ਜਲਦੀ ਠੀਕ ਹੋ ਜਾਂਦੇ ਹਨ। ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਕੁਝ ਲਸਣ ਦੇ ਟੁਕੜੇ ਲੈ ਕੇ ਉਸ ਨੂੰ ਪੀਸ ਕੇ ਪੇਸਟ ਬਣਾ ਲਿਓ। ਇਸ ਤਿਆਰ ਹੋਏ ਪੇਸਟ ਨੂੰ ਆਪਣੇ ਮੁਹਾਸੇ ਤੇ ਲਗਾ ਕੇ 10 ਮਿੰਟ ਲਈ ਰੱਖੋ ਅਤੇ ਬਾਅਦ ਵਿਚ ਠੰਡੇ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਓ।

ਮੇਥੀ ਦੇ ਬੀਜਾਂ ਨਾਲ ਕਰੋ ਮੁਹਾਸੇ ਦਾ ਘਰੇਲੂ ਇਲਾਜ਼ (Home remedy to cure pimples  with fenugreek seeds)

ਮੇਥੀ ਦੇ ਬੀਜਾਂ (fenugreek seeds/ methi seeds) ਦਾ ਤਿਆਰ ਕੀਤਾ ਹੋਇਆ ਪਾਊਡਰ ਮੁਹਾਸੇ ਉਤੇ ਲਗਾਉਣ ਨਾਲ ਮੁਹਾਸੇ ਠੀਕ ਹੋ ਜਾਂਦੇ ਹਨ। ਮੇਥੀ  ਦੇ ਬੀਜਾਂ ਦਾ ਪਾਊਡਰ ਬਣਾ ਕੇ ਉਸ ਨੂੰ ਥੋੜੇ ਪਾਣੀ ਨਾਲ ਮਿਲਾ ਕੇ ਪੇਸਟ ਬਣਾ ਲਿਓ ਅਤੇ ਇਸ ਨੂੰ ਆਪਣੇ ਮੁਹਾਸੇ ਤੇ ਲਗਾ ਲਿਓ। ਇਹ ਨੁਸਖਾ ਮੁਹਾਸੇ ਅਤੇ ਉਸ ਦੇ ਨਿਸ਼ਾਨ ਨੂੰ ਜਲਦੀ ਠੀਕ ਕਰਨ ਵਿਚ ਬਹੁਤ ਅਸਰਦਾਰ ਹੈ।

ਮੁਹਾਸੇ ਤੋਂ ਜਲਦੀ ਛੁਟਕਾਰਾ ਪਾਉਣ ਦਾ ਘਰੇਲੂ ਨੁਸਖਾ ਹੈ ਪੁਦੀਨਾ (Quick remedy for getting rid of pimples with mint)

ਪੁਦੀਨੇ  ਦੇ ਪਤੇ ਵਿਚ ਐਂਟੀ ਬੇਕਟੀਰੀਅਲ ਗੁਣ (anti bacterial properties) ਮੌਜੂਦ ਹੁੰਦੇ ਹਨ ਜੋ ਕਿ ਮੁਹਾਸੇ ਦੇ ਹੋਣ ਕਾਰਣ ਆਈ ਸੋਜਿਸ਼ (inflammation) ਨੂੰ ਘਟਾਉਂਦਾ ਹੈ ਅਤੇ ਠੰਡਕ ਦਿੰਦਾ ਹੈ। ਇਸ ਨੁਸਖੇ ਨੂੰ ਕਰਨ ਲਈ ਤਾਜ਼ਾ ਪੁਦੀਨੇ ਦੇ ਪਤੇ (fresh mint leaves) ਲੈ ਕੇ ਸਾਫ਼ ਪਾਣੀ ਵਿਚ ਚੰਗੀ ਤਰ੍ਹਾਂ ਧੋ ਲਿਓ ਅਤੇ ਉਸ ਦਾ ਪੇਸਟ ਬਣਾ ਲਿਓ। ਇਸ ਤਿਆਰ ਹੋਏ ਪੇਸਟ ਨੂੰ ਮੁਹਾਸੇ ਉਤੇ ਲਗਾ ਕੇ 20-30 ਮਿੰਟ ਤਕ ਲਗਾ ਰਹਿਣ ਦੀਓ। ਬਾਅਦ ਵਿਚ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਲਿਓ।

ਮੁਹਾਸੇ ਨੂੰ ਠੀਕ ਕਰੋ ਹਲਦੀ ਅਤੇ ਸ਼ਹਿਦ ਦੇ ਨਾਲ (Heal pimples naturally with honey & turmeric paste)

ਹਲਦੀ  ਅਤੇ ਸ਼ਹਿਦ ਦੋਨਾਂ ਵਿਚ ਹੀ ਐਂਟੀ ਬੇਕਟੀਰੀਅਲ ਗੁਣ (anti bacterial properties) ਹਨ ਅਤੇ ਚਮੜੀ ਨੂੰ ਠੰਡਕ ਦੇ ਕੇ ਆਰਾਮ (soothing) ਦਵਾਉਂਦੇ ਹਨ। ਇਨ੍ਹਾਂ ਦੋਨਾਂ ਨੂੰ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਆਪਣੇ ਮੁਹਾਸੇ ਉਤੇ ਲਗਾਉਣ ਨਾਲ ਬਹੁਤ ਅਸਰ ਹੁੰਦਾ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਤਾਜ਼ੀ ਹਲਦੀ ਦੀ ਜੜ੍ਹ ( fresh turmeric root) ਲੈ ਕੇ ਉਸ ਦਾ ਪੇਸਟ ਤਿਆਰ ਕਰ ਲਿਓ ਅਤੇ ਉਸ ਵਿਚ 5-6 ਬੂੰਦਾਂ ਸ਼ਹਿਦ (honey) ਦੀ ਮਿਲਾ ਲਿਓ। ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਲਾ ਕੇ ਮੁਹਾਸੇ ਉਤੇ ਲਗਾ ਲਿਓ ਅਤੇ 30 ਮਿੰਟ ਤਕ ਲਗਾ ਹੀ ਰਹਿਣ ਦੀਓ। ਬਾਅਦ ਵਿਚ ਪਾਣੀ ਨਾਲ ਧੋ ਕੇ ਸਾਫ ਕਰ ਲਿਓ।

ਮੁਹਾਸੇ ਦਾ ਘਰੇਲੂ ਇਲਾਜ਼ ਕਰੋ ਨੀਮ ਦੇ ਪਤੇ ਅਤੇ ਤੁਲਸੀ ਦੇ ਪਤੇ  ਦੇ ਨਾਲ (Get rid of pimples fast with neem leaves & basil leaves)

ਦੋਵੇਂ ਤੁਲਸੀ ਦੇ ਪਤੇ ਅਤੇ ਨੀਮ ਦੇ ਪਤੇ ਮੁਹਾਸੇ ਅਤੇ ਹੋਰ ਚਮੜੀ ਦੀ ਪਰੇਸ਼ਾਨੀਆਂ ਨੂੰ ਠੀਕ ਕਰਨ ਵਿਚ ਬਹੁਤ ਮਦਦ ਕਰਦੇ ਹਨ। ਤੁਲਸੀ ਅਤੇ ਨੀਮ ਬਹੁਤ ਹੀ ਵਧੀਆ ਐਂਟੀ ਬੇਕਟੀਰੀਅਲ (anti bacterial) ਗੁਣਾਂ ਨਾਲ ਭਰੇ ਹਨ ਅਤੇ ਚਮੜੀ ਨੂੰ ਆਰਾਮ ਦਿੰਦੇ ਹਨ। ਇਨ੍ਹਾਂ ਦੋਨਾਂ ਨੂੰ ਮਿਲਾ ਕੇ ਪੇਸਟ ਬਣਾ ਕੇ ਮੁਹਾਸੇ ਤੇ ਲਗਾਉਣ ਨਾਲ ਮੁਹਾਸੇ ਤੋਂ ਜਲਦੀ ਆਰਾਮ ਮਿਲਦਾ ਹੈ। ਇਸ ਨੁਸਖੇ ਨੂੰ ਤੁਸੀਂ ਦੂਸਰੇ ਤਰ੍ਹਾਂ ਵੀ ਲਗਾ ਸਕਦੇ ਹੋ। ਇਸ ਲਈ ਤੁਸੀਂ 10-15 ਨੀਮ ਦੇ ਪਤੇ (neem leaves) ਅਤੇ  8-10 ਤੁਲਸੀ ਦੇ ਪਤੇ (basil leaves) ਲੈ ਕੇ ਪਾਣੀ ਵਿਚ 15 ਮਿੰਟ ਲਈ ਚੰਗੀ ਤਰ੍ਹਾਂ ਉਬਾਲ ਲਿਓ ਅਤੇ ਬਾਅਦ ਵਿਚ ਉਸ ਪਾਣੀ ਨੂੰ ਇਕੱਠਾ ਕਰ ਲਿਓ। ਇਸ ਤਿਆਰ ਹੋਏ ਪਾਣੀ ਨੂੰ ਠੰਡਾ ਕਰ ਕੇ ਆਪਣੇ ਚਿਹਰੇ ਨੂੰ ਧੋਵੋ। ਇਸ ਨਾਲ ਮੁਹਾਸੇ ਦੂਰ ਹੋ ਜਾਣਗੇ ਅਤੇ ਚਿਹਰੇ ਇਕ ਦਮ ਸਾਫ ਹੋ ਜਾਵੇਗਾ।

ਮੁਹਾਸੇ ਅਤੇ ਉਨ੍ਹਾਂ ਦੇ ਨਿਸ਼ਾਨ ਠੀਕ ਕਰਦਾ ਹੈ ਪਪੀਤੇ ਦਾ ਫੇਸ ਪੈਕ (Use Papaya pack as a natural home remedy  to reduce pimples and pimple marks)

ਸਭ ਤੋਂ ਆਸਾਨ ਅਤੇ ਅਸਰਦਾਰ ਘਰੇਲੂ ਨੁਸਖਾ ਜੋ ਕਿ ਮੁਹਾਸੇ ਅਤੇ ਉਸ ਦੇ ਨਿਸ਼ਾਨ ਨੂੰ ਠੀਕ ਕਰਨ ਲਈ ਵਰਤਿਆ ਜਾ ਸਕਦਾ ਹੈ ,ਉਹ ਹੈ ਪਪੀਤੇ ਦਾ ਪੈਕ। ਪਪੀਤਾ (papaya) ਬਹੁਤ ਹੀ ਗੁਣਕਾਰੀ ਫਲ ਹੈ ਅਤੇ ਇਸ ਵਿਚ ਐਂਟੀ ਓਕਸੀਡੈਂਟਸ (anti oxidants) ਅਤੇ ਐਨਜ਼ਾਈਮਜ਼ (enzymes) ਬਹੁਤ ਜਿਆਦਾ ਹੁੰਦੇ ਹਨ ਜੋ ਕਿ ਮੁਹਾਸੇ ਨੂੰ ਪੈਦਾ ਕਰਨ ਵਾਲੇ ਬੈਕਟੀਰੀਆ (bacteria) ਨੂੰ ਮਾਰ ਦਿੰਦਾ ਹੈ। ਇਸ ਨੁਸਖੇ ਨੂੰ ਕਰਨ ਲਈ ਤਾਜ਼ਾਂ ਪਪੀਤਾ ਲੈ ਕੇ ਉਸ ਦਾ ਪੇਸਟ ਤਿਆਰ ਕਰ ਲਿਓ ਅਤੇ ਉਸ ਨੂੰ ਮੁਹਾਸੇ ਉਤੇ ਲਗਾ ਕੇ ਰੱਖੋ। ਬਾਅਦ ਵਿਚ ਪਾਣੀ ਨਾਲ ਚਿਹਰੇ ਨੂੰ ਧੋ ਕੇ ਸਾਫ ਕਰ ਲਿਓ। ਇਹ ਨੁਸਖਾ ਲਗਾਤਾਰ ਕਰਨ ਨਾਲ ਮੁਹਾਸੇ ਹੋਣਾ ਬੰਦ ਹੋ ਜਾਣਗੇ ਅਤੇ ਉਨ੍ਹਾਂ ਦੇ ਨਿਸ਼ਾਨ ਵੀ ਦੂਰ ਹੋ ਜਾਂਦੇ ਹਨ।

ਖੀਰਾ ਕਰੇ ਮੁਹਾਸੇ ਦੂਰ ਕਰਨ ਦਾ ਘਰੇਲੂ ਇਲਾਜ਼ (Cucumber to reduce pimples and their marks)

ਖੀਰਾ ਚਮੜੀ ਨੂੰ ਠੰਡਕ ਦਿੰਦਾ ਹੈ ਅਤੇ ਇਸ ਵਿਚ ਮੌਜੂਦ ਐਨਜ਼ਇਮਜ਼ (enzymes) ਚਮੜੀ ਦੇ ਬੰਦ ਰੋਮ ਛਿਦਰ (clogged skin pores) ਵਿਚ ਪੈਦਾ ਹੋਣ ਵਾਲੇ ਬੈਕਟੀਰੀਆ (bacteria) ਨੂੰ ਮਾਰਨ ਵਿਚ ਮਦਦ ਕਰਦੇ ਹਨ। ਇਸ ਨੂੰ ਕਰਨ ਲਈ ਖੀਰੇ ਦਾ ਪੇਸਟ (cucumber paste) ਬਣਾ ਲਿਓ ਅਤੇ ਉਸ ਨੂੰ ਆਪਣੇ ਚਿਹਰੇ ਉਤੇ ਲਗਾ ਕੇ 30 ਮਿੰਟ ਲਈ ਛੱਡ ਦੀਓ। ਬਾਅਦ ਵਿਚ ਪਾਣੀ ਨਾਲ ਧੋ ਕੇ ਚਿਹਰੇ ਸਾਫ ਕਰ ਲਿਓ।

ਪਾਣੀ ਦੀ ਭਾਫ਼ ਨਾਲ ਕਰੋ ਮੁਹਾਸੇ ਠੀਕ ਕਰਨ ਦਾ ਇਲਾਜ਼ (Reduce pimples with steaming of water)

ਇਕ ਹੋਰ ਆਸਾਨ ਘਰੇਲੂ ਨੁਸਖਾ ਜੋ ਕਿ ਮੁਹਾਸੇ ਠੀਕ ਕਰਨ ਵਿਚ ਬਹੁਤ ਹੀ ਅਸਰਦਾਰ ਹੈ, ਉਹ ਹੈ ਪਾਣੀ ਦੀ ਭਾਫ਼ (steam) ਦੇਣਾ। ਜੇਕਰ ਤੁਹਾਡੇ ਚਿਹਰੇ ਉਤੇ ਮੁਹਾਸੇ ਹਨ, ਤਾਂ ਆਪਣੇ ਚਿਹਰੇ ਨੂੰ ਪਾਣੀ ਦੀ ਭਾਫ਼ ਦੇਣਾ । ਇਸ ਨਾਲ ਚਮੜੀ ਦੇ ਰੋਮ ਛਿਦਰ ਖੁਲ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਾਹ ਲੈਣ ਨੂੰ ਮਿਲਦਾ ਹੈ। ਬੈਕਟੀਰੀਆ (bacteria), ਗੰਦਗੀ (dirt) ਅਤੇ ਤੇਲ (oil) ਜੋ ਕਿ ਚਮੜੀ ਦੇ ਰੋਮ ਛਿਦਰ ਵਿਚ ਫਸ ਜਾਂਦੇ ਹਨ ਅਤੇ ਇਨਫੈਕਸ਼ਨ (infection) ਕਰਦੇ ਹਨ, ਉਹ ਸਾਫ ਹੋ ਜਾਂਦੇ ਹਨ। ਇਹ ਬਹੁਤ ਹੀ ਅਸਰਦਾਰ ਨੁਸਖਾ ਹੈ ਜਿਸ ਨਾਲ ਮੁਹਾਸੇ ਠੀਕ ਕੀਤੇ ਜਾ ਸਕਦੇ ਹਨ।

ਮੁਹਾਸੇ ਹੋਣ ਤੋਂ ਰੋਕਣ ਲਈ ਕੁਝ ਜ਼ਰੂਰੀ ਸੁਝਾਓ (Tips for preventing pimple break outs)

ਇਹ ਹਮੇਸ਼ਾ ਕਿਹਾ ਗਿਆ ਹੈ ਕਿ ਇਲਾਜ਼ ਤੋਂ ਵੱਡਾ ਹੈ ਕਿ ਬਿਮਾਰੀ ਹੋਣ ਤੋਂ ਪਹਿਲਾ ਹੀ ਉਸ ਨੂੰ ਰੋਕ ਲਿਆ ਜਾਵੇ। ਇਸ ਲਈ ਮੁਹਾਸੇ ਹੋਣ ਤੋਂ ਪਹਿਲਾ ਹੀ ਜੇਕਰ ਉਨ੍ਹਾਂ ਨੂੰ ਨਾ ਹੋਣ ਦਿੱਤੋ ਜਾਵੇ ਤਾਂ ਜਿਆਦਾ ਵਧੀਆ ਹੈ। ਇਹ ਜ਼ਰੂਰੀ ਨਹੀਂ ਕਿ ਮੁਹਾਸੇ ਸਿਰਫ ਹਾਰਮੋਨਜ਼ (hormones) ਕਰਕੇ ਹੁੰਦੇ ਹਨ। ਏਨਾ ਦੇ ਕਈ ਹੋਰ ਕਾਰਣ ਵੀ ਹਨ। ਇਸ ਲਈ ਚਿਹਰੇ ਦਾ ਖਾਸ ਧਿਆਨ ਰੱਖਣਾ ਬਹੁਤ ਜਿਆਦਾ ਜ਼ਰੂਰੀ ਹੈ।

ਚਿਹਰੇ ਦਾ ਖਾਸ ਧਿਆਨ ਰੱਖੋ (Take up a regular skin care regime to prevent pimple outburst)

ਆਪਣੇ ਚਿਹਰੇ ਨੂੰ ਦਿਨ ਵਿਚ 2 ਬਾਰ ਜਰੂਰ ਸਾਫ ਕਰੋ ਅਤੇ ਉਸ ਨੂੰ ਟੋਨਿੰਗ (tonning) , ਮੋਇਸਚਰਰਾਏਜ਼ (moisturise) ਕਰੋ। ਚਮੜੀ ਦੀ ਸਫਾਈ ਲਈ ਤੁਸੀਂ ਕੋਈ ਵੀ ਘਰ ਦਾ ਬਣਿਆ ਕਲੀਨਜ਼ਰ (cleanser) ਵਰਤ ਸਕਦੇ ਹੋ। ਟੋਨਿੰਗ  ਲਈ ਤੁਸੀਂ ਸਿਰਫ ਗੁਲਾਬ ਜਲ (rose water) ਜਾਂ ਫਿਰ ਨੀਮ ਅਤੇ ਤੁਲਸੀ ਦੇ ਪਾਣੀ (neem and basil) ਨਾਲ ਚਿਹਰੇ ਨੂੰ ਸਾਫ ਕਰ ਸਕਦੇ ਹੋ।  ਮੋਇਸਚਰਰਾਏਜ਼ ਕਰਨ ਲਈ ਕੋਈ ਵੀ ਆਯੁਰਵੈਦਿਕ ਉਤਪਾਦ ਵਰਤ ਸਕਦੇ ਹੋ ਜੋ ਕਿ ਆਸਾਨੀ ਨਾਲ ਚਮੜੀ ਵਿਚ ਰੱਚ ਜਾਵੇ ਅਤੇ ਚਿਪਚਿਪਾ ਨਾ ਕਰੇ । ਆਪਣੇ ਚਮੜੀ ਤੋਂ ਮਰੇ ਹੋਏ ਸੇਲਸ ਸਾਫ (dead cells) ਕਰਨ ਲਈ ਘਰ ਦਾ ਤਿਆਰ ਕੀਤਾ ਹੋਇਆ ਕੋਈ ਵੀ ਸਕਰਬ (scrub)  ਲਗਾ ਸਕਦੇ ਹੋ ਜਿਵੇਂ ਕੋਫੀ -ਸ਼ਹਿਦ (coffee nad honey scrub) ਦਾ ਸਕਰਬ ਹਫਤੇ ਵਿਚ ਦੋ ਬਾਰ ਲਗਾਉਣ ਨਾਲ ਮਰੇ ਸੇਲਸ ਵੀ ਸਾਫ ਹੋ ਜਾਂਦੇ ਹਨ ਅਤੇ ਬੰਦ ਹੋਏ ਰੋਮ ਛਿਦਰ (clogged skin pore) ਵੀ ਖੁਲ ਜਾਂਦੇ ਹਨ।

ਰਸਾਇਣਿਕ ਪਦਾਰਥਾਂ ਤੋਂ ਦੂਰ ਰਹੋ (Stay away from chemicals to protect skin from pimples)

ਅੱਜਕੱਲ ਤੁਸੀਂ ਕੋਈ ਵੀ ਉਤਪਾਦ ਬਾਜ਼ਾਰ ਤੋਂ ਖਰੀਦ ਦੇ ਹੋ ਭਾਵੇਂ ਉਹ ਕਲੀਨਸਿੰਗ ਲੋਸ਼ਨ (cleansing lotion) ਹੋਵੇ, ਮੋਇਸਚਰਰਾਏਜ਼ਰ (moisturiser) , ਰਾਤ ਨੂੰ ਲਗਾਉਣ ਵਾਲੀ ਕਰੀਮ ( night cream), ਮੈਕਅਪ ਦਾ ਸਮਾਨ ( makeup products)), ਸਨਸਕ੍ਰੀਨ ਲੋਸ਼ਨ (sunscreen lotion) ਹੋਵੇ। ਹਰ ਕੋਈ ਉਤਪਾਦ ਜੋ ਕਿ ਅਸੀਂ ਆਪਣੇ ਚਿਹਰੇ ਨੂੰ ਸਾਫ ਰੱਖਣ ਲਾਇ ਹਰ ਰੋਜ਼ ਵਰਤਦੇ ਹਾਂ ਉਨ੍ਹਾਂ ਸਭ ਵਿਚ ਹੀ ਕੇਮਿਕਲਸ (chemicals) ਮੌਜੂਦ ਹਾਂ। ਇਹ ਲੰਬੇ ਸਮੇਂ ਵਿਚ ਜਾ ਕੇ ਚਮੜੀ ਨੂੰ ਬਹੁਤ ਜਿਆਦਾ ਨੁਕਸਾਨ ਦੇ ਸਕਦੇ ਹਨ। ਇਸ ਲਈ ਅਜਿਹੇ ਉਤਪਾਦਾਂ ਨਾਲੋਂ ਘਰ ਦੇ ਤਿਆਰ ਕੀਤੇ ਹੋਏ ਟੋਨਰ (toner) , ਕਲਿੰਜ਼ਰ (cleanser) ਆਦਿ ਵਰਤਣੇ ਚਾਹੀਦੇ  ਹਨ। ਜੇਕਰ ਤੁਹਾਨੂੰ ਬਾਰ ਬਾਰ ਮੁਹਾਸੇ ਦੀ ਸੱਮਸਿਆ ਹੈ ਤਾ ਇਸ ਦਾ ਕਾਰਣ ਤੁਹਾਡੇ ਮੇਕਅਪ ਹੋ ਸਕਦਾ ਹੈ। ਇਸ ਲਈ ਖਣਿਜ (mineral based) ਵਾਲਾ ਮੇਕਅਪ ਲਗਾਉਣਾ ਸਭ ਤੋਂ ਵਧੀਆ ਹੈ।

ਗੰਦੇ ਹੱਥਾਂ ਨੂੰ ਬਾਰ ਬਾਰ ਚਿਹਰੇ ਤੇ ਨਾ ਲਗਾਓ (Do not touch face with dirty hands to avoid pimples outbreaks)

ਜਿਆਦਾ ਤਰ ਸਾਡੇ ਮੁਹਾਸੇ ਦਾ ਕਾਰਣ ਹੁੰਦੇ ਹਨ ਸਾਡੇ ਗੰਦੇ ਹੱਥਾਂ ਨਾਲ ਬਾਰ ਬਾਰ ਮੂੰਹ ਤੇ ਲਗਣਾ। ਇਸ ਨਾਲ ਬੈਕਟੀਰੀਆ (bacteria) ਚਿਹਰੇ ਉਤੇ ਲਗ ਕੇ ਪੈਦਾ ਹੁੰਦੇ ਰਹਿੰਦੇ ਹਨ ਜਿਸ ਨਾਲ ਕਿ ਮੁਹਾਸੇ ਹੋਣਾ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਇਹ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਗੰਦੇ ਹੇਠ ਚਿਹਰੇ ਤੇ ਨਾ ਲਗੇ। ਇਸ ਨਾਲ ਪਹਿਲਾ ਤਾਂ  ਇੰਫੇਕਸ਼ਨ (infection) ਹੁੰਦਾ ਹੈ ਅਤੇ ਬਾਅਦ ਵਿਚ ਜਿਆਦਾ ਵੱਧ ਸਕਦਾ ਹੈ।

ਬਹੁਤ ਹੀ ਆਸਾਂ ਤਰੀਕੇ ਨਾਲ ਚਿਹਰੇ ਦੀ ਦੇਖ ਭਾਲ ਕਰੋ (Maintain a simple skin care routine to make skin healthy and pimple free)

ਜੇਕਰ ਤੁਹਾਨੂੰ ਆਪਣੇ ਚਿਹਰੇ ਦਾ ਧਿਆਨ ਰੱਖਣਾ ਬਹੁਤ ਪਸੰਦ ਹੈ ਅਤੇ ਹਰ ਰੋਜ਼ ਬਹੁਤ ਜਿਆਦਾ ਉਤਪਾਦ ਦੀ ਵਰਤੋਂ ਕਰਦੇ ਹੋ ਤਾਂ ਹਮੇਸ਼ਾ ਇਹ ਧਿਆਨ ਵਿਚ ਰੱਖੋ ਕਿ ਜਿਨ੍ਹਾਂ ਘੱਟ ਉਤਪਾਦ ਵਰਤ ਕੇ ਧਿਆਨ ਰੱਖਿਆ ਜਾਵੇ ਉਨ੍ਹਾਂ ਹੀ ਚਮੜੀ ਲਈ ਫਾਇਦਾ ਹੋਵੇਗਾ। ਭਾਵੇਂ ਤੁਸੀਂ ਮਹਿੰਗੇ ਤੋਂ ਮਹਿੰਗਾ ਉਤਪਾਦ ਵਰਤਦੇ ਹੋ, ਪਰ ਇਹ ਚਮੜੀ ਲਈ ਚੰਗੇ ਨਹੀਂ ਹੁੰਦੇ ਕਿਉਂਕਿ ਇਨਾ ਵਿਚ ਕੇਮਿਕਲਸ (chemicals) ਬਹੁਤ ਜਿਆਦਾ ਹੁੰਦੇ ਹਨ। ਕਈ ਉਤਪਾਦਾਂ ਨਾਲ ਚਿਹਰੇ ਤੇ ਮੁਹਾਸੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਹਰ ਰੋਜ਼ ਵਰਤਣ ਲਈ ਹਮੇਸ਼ਾ ਘਰੇਲੂ ਉਤਪਾਦ ਜਿਵੇਂ ਕਲਿੰਜ਼ਰ , ਟੋਨਰ ਅਤੇ ਕਰੀਮ ਲਗਾਓ। ਸਕ੍ਰਬ (scrub) ਹਫਤੇ ਵਿਚ ਦੋ ਬਾਰ ਤੋਂ ਜਿਆਦਾ ਨਹੀਂ ਕਰਨਾ ਚਾਹੀਦਾ।

ਬਾਹਰਲੇ ਮਸਾਲੇਦਾਰ ਖਾਣਾ ਬੰਦ ਕਰਨ ਨਾਲ ਮੁਹਾਸੇ ਤੋਂ ਪਾਓ ਛੁਟਕਾਰਾ (Stay away from spicy junk food to get rid of pimple problems)

ਪੇਟ ਦੀ ਪਾਚਣ ਸਕਤੀ ਠੀਕ ਨਾ ਹੋ ਕਰਕੇ ਵੀ ਮੁਹਾਸੇ ਹੋਣੇ ਸ਼ੁਰੂ ਹੋ ਜਾਂਦੇ ਹਨ। ਚਮੜੀ  ਅਤੇ ਪਾਚਣ ਕਿਰਿਆ (digestive system), ਦੋਵੇਂ ਹੀ ਆਪਸ ਵਿਚ ਜੁੜੇ ਹੋਏ ਹਨ। ਇਸ ਲਈ ਜੇਕਰ ਤੁਸੀਂ ਬਹੁਤ ਜਿਆਦਾ ਮਸਾਲੇਦਾਰ ਖਾਣਾ (spicy food) ਪਸੰਦ ਕਰਦੇ ਹੋ ਤਾਂ ਉਸ ਦਾ ਬੁਰਾ ਪ੍ਰਭਾਵ ਤੁਹਾਡੇ ਚਿਹਰੇ ਉੱਤੇ ਸਾਫ ਨਜ਼ਰ ਆਵੇਗਾ। ਇਹ ਵੀ ਇਕ ਕਾਰਣ ਹੈ ਜਿਸ ਨਾਲ ਮੁਹਾਸੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਹਮੇਸ਼ਾ ਸਿਹਤ ਲਈ ਫਾਇਦੇ ਕਰਨ ਵਾਲਾ ਖਾਣਾ ਹੀ ਖਾਣਾ ਚਾਹੀਦਾ ਹੈ ਜਿਵੇਂ ਫਲ , ਮੱਛੀ (fish) , ਸਬਜ਼ੀਆਂ , ਆਦਿ ਜੋ ਕਿ ਵਿਟਾਮਿਨ (vitamin) , ਖਣਿਜ (minerals) ਅਤੇ ਓਮੇਗਾ 3 ਫੈਟੀ ਐਸਿਡ (omega 3 fatty acids)  ਨਾਲ ਭਰੇ ਹੁੰਦੇ ਹਨ।

ਜਿਆਦਾ ਮਾਤਰਾ ਵਿਚ ਪਾਣੀ ਪੀਣ ਨਾਲ ਚਮੜੀ ਰਹੇ ਤੰਦਰੁਸਤ ਅਤੇ ਮੁਹਾਸੇ ਹੋਣ ਦੂਰ (Drink lots of water to maintain healthy skin and pimple free)

ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਪਾਣੀ ਪੀਣ ਨਾਲ ਮੁਹਾਸੇ ਕਿਵੇਂ ਦੂਰ ਹੋ ਸਕਦੇ ਹਨ। ਪਰ ਇਹ ਸੱਚ ਹੈ ਕਿ ਇਸ ਨਾਲ ਬਹੁਤ ਫਾਇਦਾ ਹੁੰਦਾ ਹੈ। ਪਾਣੀ ਸਾਡੇ ਸ਼ਰੀਰ ਅਤੇ ਚਮੜੀ ਨੂੰ ਤੰਦਰੁਸਤ ਬਣਾਉਂਦੀ ਹੈ ਅਤੇ ਜਿਆਦਾ ਮਾਤਰਾ ਵਿਚ ਪਾਣੀ ਪੀਣ ਨਾਲ ਸ਼ਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। ਪਾਣੀ ਸਾਡੇ ਸ਼ਰੀਰ ਵਿੱਚੋ ਜ਼ਹਿਰੀਲੇ ਪਦਾਰਥ (eliminates toxins) ਬਾਹਰ ਕਰਦਾ ਹੈ ਅਤੇ ਇਸ ਨਾਲ ਸ਼ਰੀਰ ਅਤੇ ਚਮੜੀ ਹਮੇਸ਼ਾ ਬਿਮਾਰੀ ਅਤੇ ਮੁਹਾਸੇ ਤੋਂ ਦੂਰ ਰਹਿੰਦੇ ਹਨ। ਇਸ ਲਈ ਜੇਕਰ ਤੁਸੀਂ ਆਪਣੇ ਚਿਹਰੇ ਨੂੰ ਮੁਹਾਸੇ ਨੂੰ ਦੂਰ ਰਹਿਣਾ ਚਾਹੁੰਦੇ ਹੋ ਤਾਂ ਹਰ ਰੋਜ਼ ਜਿਆਦਾ ਮਾਤਰਾ ਵਿਚ ਪਾਣੀ ਦਾ ਸੇਵਨ ਜ਼ਰੂਰ ਕਰੋ।