Best curd skin care benefits and punjabi tips using curd for skin care – ਦਹੀਂ ਨਾਲ ਕਰੋ ਚਮੜੀ ਦੀ ਦੇਖਭਾਲ – ਚਮੜੀ ਦੀ ਦੇਖਭਾਲ ਲਈ ਦਹੀਂ ਨੂੰ ਇਸਤੇਮਾਲ ਕਰਨ ਦੇ ਕੁਝ ਸੁਝਾਓ ਅਤੇ ਨੁਸਖੇ

ਗਰਮੀਆਂ ਦੇ ਦਿਨਾਂ ਵਿੱਚ ਦਹੀਂ ਦੇ ਸੇਵਨ ਕਰਨ ਨਾਲ ਤੱਪਦੀ ਗਰਮੀ ਤੋਂ ਬਹੁਤ ਹੀ ਜਲਦੀ ਰਾਹਤ ਮਿਲਦੀ ਹੈ ਅਤੇ ਸ਼ਰੀਰ ਨੂੰ ਠੰਡਕ ਵੀ ਦਿੰਦੀ ਹੈ। ਪਰ ਇਸ ਨੂੰ ਚਮੜੀ ਦੀ ਦੇਖ ਭਾਲ ਲਈ ਵੀ ਵਰਤਿਆ ਜਾ ਸਕਦਾ ਹੈ। ਜੇਕਰ ਤੁਸੀਂ ਹਰ ਰੋਜ਼ ਆਪਣੇ ਨਾਸ਼ਤੇ ਵਿੱਚ ਦਹੀਂ ਦਾ ਸੇਵਨ ਕਰਦੇ ਹੋ, ਤਾਂ ਥੋੜਾ ਜਿਹਾ ਦਹੀਂ ਆਪਣੇ ਚਮੜੀ ਦੀ ਦੇਖ ਭਾਲ ਲਈ ਵੀ ਰੱਖੋ। ਦਹੀਂ ਦੇ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਵਿਟਾਮਿਨ ਡੀ (vitamin D) , ਪ੍ਰੋਟੀਨ (protien) ਅਤੇ ਕੈਲਸ਼ੀਅਮ (calcium) ਮੌਜੂਦ ਹੁੰਦਾ ਹੈ ਜੋ ਕਿ ਚਮੜੀ ਅਤੇ ਸ਼ਰੀਰ ਲਈ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦੇ ਹਨ। ਤੁਹਾਡੇ ਬਾਹਰਲੀ ਚਮੜੀ ਉਤੇ ਵੀ ਨਿਖਾਰ ਆਵੇਗਾ ਦਹੀਂ ਨੂੰ ਲਗਾਉਣ ਨਾਲ। ਪਰ ਇਸ ਗੱਲ ਦਾ ਖਾਸ ਤੋਰ ਤੇ ਧਿਆਨ ਰੱਖਣਾ ਕਿ ਜੇ ਤੁਸੀਂ ਦਹੀਂ ਨੂੰ ਆਪਣੀ ਚਮੜੀ ਦੀ ਦੇਖ ਭਾਲ ਲਈ ਵਰਤ ਰਹੇ ਹੋ ਤਾਂ ਉਸ ਵਿੱਚ ਕਿਸੇ ਕਿਸਮ ਦਾ ਕੈਮੀਕਲ (chemicals) ਨਹੀਂ ਹੋਣਾ ਚਾਹੀਦਾ। ਸਾਦਾ ਦਹੀਂ (plain curd) ਸਭ ਤੋਂ ਜਿਆਦਾ ਅਸਰਦਾਰ ਹੁੰਦਾ ਹੈ।

ਜੋ ਵੀ ਖਾਣਾ  ਅਸੀਂ ਖਾਉਂਦੇ ਹਾਂ ਉਸ ਦਾ ਸਾਡੇ ਸ਼ਰੀਰ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਅਸਰ ਜਰੂਰ ਕਰਦਾ ਹੈ। ਇਸੀ ਤਰ੍ਹਾਂ ਜੇਕਰ ਤੁਸੀਂ ਆਪਣੀ ਚਮੜੀ ਨੂੰ ਤੰਦਰੁਸਤ ਅਤੇ ਸੁੰਦਰ ਬਣਾਉਣਾ ਚਾਹੁੰਦੇ ਹੋ ਤਾਂ ਕੁਦਰਤੀ ਚੀਜ਼ਾਂ (natural ingredients) ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਦਹੀਂ ਇਕ ਅਜਿਹਾ ਖਾਣਾ ਹੈ ਜਿਸ ਵਿੱਚ ਪੋਸ਼ਣ ਬਹੁਤ ਹੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ ਅਤੇ ਸ਼ਰੀਰ ਨੂੰ ਬਹੁਤ ਹੀ ਫਾਇਦਾ ਕਰਦਾ ਹੈ। ਜੇ ਤੁਸੀਂ ਦਹੀਂ ਦਾ ਸੇਵਨ ਹਰ ਰੋਜ਼ ਕਰਦੇ ਹੋ  ਤਾਂ ਤੁਹਾਡੀ ਤੁਹਾਨੂੰ ਆਪਣੇ ਆਪ ਹੀ ਚਮੜੀ ਉੱਤੇ ਫਰਕ ਨਜ਼ਰ ਆਵੇਗਾ। ਜੇਕਰ ਤੁਸੀਂ ਬਾਜ਼ਾਰ ਵਿੱਚ ਮਿਲਣ ਵਾਲੇ ਕੌਸਮੈਟਿਕ ਉਤਪਾਦਾਂ (cosmetic products) ਉੱਤੇ ਬਹੁਤ ਜਿਆਦਾ ਪੈਸੇ ਖਰਚ ਕਰ ਰਹੇ ਹੋ , ਤਾਂ ਇਨ੍ਹਾਂ ਸਭ ਚੀਜ਼ਾਂ ਨੂੰ ਛੱਡ ਕੇ ਸਿਰਫ ਦਹੀਂ ਦਾ ਹੀ ਇਸਤੇਮਾਲ ਕਰਨਾ ਸ਼ੁਰੂ ਕਰੋ। ਭਾਵੇਂ ਚਮੜੀ ਹੋਵੇ ਜਾਂ ਫਿਰ ਵਾਲਾਂ ਦੀ ਦੇਖ ਭਾਲ , ਦਹੀਂ ਬਹੁਤ ਹੀ ਜਿਆਦਾ ਅਸਰ ਦਿਖਾਉਂਦਾ ਹੈ। ਹੁਣ ਤੁਹਾਨੂੰ ਦਹੀਂ ਦੀ ਵਰਤੋਂ ਨਾਲ ਚਮੜੀ ਦੀ ਦੇਖ ਭਾਲ ਕਰਨ ਦੇ ਕੁਝ ਘਰੇਲੂ ਨੁਸਖੇ ਬਹੁਤ ਹੀ ਆਸਾਨੀ ਨਾਲ ਮਿਲ ਜਾਣਗੇ।

ਗਰਮੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਕਈ ਔਰਤਾਂ ਪਾਰਲਰ (beauty parlor) ਜਾ ਕੇ ਆਪਣੇ ਸ਼ਰੀਰ ਅਤੇ ਚਿਹਰੇ ਦੀ ਦੇਖ ਭਾਲ ਲਈ ਪਹੁੰਚ ਜਾਂਦੀਆਂ ਹਨ। ਪਰ ਜੇਕਰ ਤੁਸੀਂ ਹਰ ਬਾਰ ਦੇ ਫੇਸ਼ੀਅਲ ਅਤੇ ਕਰੀਮ (facial and cream) ਤੋਂ ਪਰੇਸ਼ਾਨ ਹੋ ਗਏ ਆਂ ਤਾ ਹੁਣ ਸਮਾਂ ਆਂ ਗਿਆ ਹੈ ਕਿ ਤੁਸੀਂ ਆਪਣੇ ਰਸੋਈ ਵਿੱਚ ਮੌਜੂਦ ਘਰੇਲੂ ਨੁਸਖੇ ਦੀ ਸਮਗਰੀਆਂ (natural ingredients) ਨੂੰ ਵਰਤੋਂ ਅਤੇ ਚਮੜੀ ਅਤੇ ਵਾਲਾਂ ਦੀ ਹਰ ਤਰ੍ਹਾਂ ਦੀ ਪਰੇਸ਼ਾਨੀ ਨੂੰ ਦੂਰ ਕਰ ਆਪਣੀ ਦੇਖ ਭਾਲ ਕਰੋ। ਦਹੀਂ ਬਹੁਤ ਹੀ ਜਿਆਦਾ ਗੁਣਾਂ ਨਾਲ ਭਰਿਆ ਹੁੰਦਾ ਹੈ ਅਤੇ ਸ਼ਰੀਰ ਨੂੰ ਤੰਦਰੁਸਤ ਬਣਾਉਂਦਾ ਹੈ। ਕਿਉਂਕਿ ਇਸ ਵਿੱਚ ਕੈਲਸ਼ੀਅਮ (calcium) , ਜ਼ਿੰਕ (zinc) , ਵਿਟਾਮਿਨ ਸੀ (vitamin C) ਆਦਿ ਹੁੰਦੇ ਹਨ ਇਸ ਲਾਇ ਇਹ ਚਮੜੀ ਦੀ ਦੇਖ ਭਾਲ ਵਿੱਚ ਬਹੁਤ ਜਿਆਦਾ ਅਸਰਦਾਰ ਸਾਬਿਤ ਹੁੰਦਾ ਹੈ।

ਦਹੀਂ ਦੇ ਨਾਲ ਬੇਦਾਗ ਚਮੜੀ (crystal clear skin) ਦੇ ਅੰਦਰ  ਅਤੇ ਬਾਹਰ ਕੁਦਰਤੀ ਨਿਖਾਰ ਆਉਂਦਾ ਹੈ ਅਤੇ ਇਸ ਨਾਲ ਚਮੜੀ ਕੋਮਲ ਅਤੇ ਮੁਲਾਇਮ ਹੁੰਦੀ ਹੈ। ਚਮੜੀ ਦੀ ਦੇਖ ਭਾਲ ਦੇ ਨਾਲ ਨਾਲ ਦਹੀਂ ਨੂੰ ਅਸੀਂ ਵਾਲਾਂ ਦੀ ਦੇਖ ਭਾਲ ਲਈ ਵੀ ਵਰਤ ਸਕਦੇ ਹਾਂ ਅਤੇ ਇਸ ਨਾਲ ਸ਼ਰੀਰ ਦੇ ਅੰਦਰ ਵੀ ਤਾਕਤ ਮਿਲਦੀ ਹੈ। ਤੁਸੀਂ ਚਾਹੋ ਤਾ ਦਹੀਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਫਲ (mix with fruits) ਮਿਲਾ ਕੇ ਆਪਣੇ ਚਿਹਰੇ ਉੱਤੇ ਲਗਾ ਸਕਦੇ ਹੋ ਜਿਸ ਨਾਲ ਕਿ ਇਸ ਦਾ ਗੁਣ ਅਤੇ ਫਾਇਦਾ ਜਿਆਦਾ ਹੋ ਜਾਂਦਾ ਹੈ।

ਦਹੀਂ ਦੇ ਚਮੜੀ ਦੀ ਦੇਖ ਭਾਲ ਵਿੱਚ ਫਾਇਦੇ (What are some great benefits of curd in natural skin care?)

1-  ਸੂਰਜ ਦੀ ਤੇਜ ਕਿਰਨਾਂ ਨਾਲ ਜਲੀ ਚਮੜੀ ਦੀ ਦੇਖ ਭਾਲ ਵਿੱਚ ਦਹੀਂ ਬਹੁਤ ਫਾਇਦਾ ਦਿੰਦਾ ਹੈ।

2- ਚਮੜੀ ਨੂੰ ਅੰਦਰੂਨੀ ਸਤਹ ਤਕ ਜਾ ਕੇ ਸਾਫ ਕਰਦਾ ਹੈ ਅਤੇ ਕੁਦਰਤੀ ਨਿਖਾਰ ਲਿਆਉਂਦਾ ਹੈ।

3- ਸਮੇ  ਤੋਂ ਪਹਿਲਾਂ ਚਮੜੀ ਉੱਤੇ ਬੁਢਾਪਾ ਆਉਣ ਤੋਂ ਰੋਕਦਾ ਹੈ।

4-  ਚਮੜੀ ਨੂੰ ਨਮੀ  ਪਹੁੰਚਾਉਂਦਾ ਹੈ ਅਤੇ ਖੂਬਸੂਰਤ ਬਣਾਉਂਦਾ ਹੈ।

5- ਚਮੜੀ ਉੱਤੇ ਕੁਦਰਤੀ ਨਿਕਾਹਰ ਅਤੇ ਗੋਰਾਪਨ ਲਿਆਉਂਦਾ ਹੈ।

6- ਚਿਹਰੇ ਤੇ ਆਈ ਸ਼ਾਈਆਂ ਅਤੇ ਝੁਰੜੀਆਂ ਠੀਕ ਕਰਦਾ ਹੈ।

7- ਅਣਚਾਹੀ ਰੰਗਤ ਠੀਕ ਕਰਦਾ ਹੈ।

ਚਮੜੀ ਦੀ ਕੁਦਰਤੀ ਦੇਖ ਭਾਲ ਕਰਨ ਲਈ ਦਹੀਂ ਦਾ ਉਪਯੋਗ (Uses of curd as a natural skin care treatment)

ਜੇਕਰ ਤੁਸੀਂ ਸਸਤਾ ਅਤੇ ਕੁਦਰਤੀ ਨੁਸਖਾ ਆਪਣਾ ਕੇ ਆਪਣੇ ਚਿਹਰੇ ਅਤੇ ਚਮੜੀ ਦੀ ਦੇਖਭਾਲ ਕਰਨਾ ਚਾਹੁੰਦੇ ਹੋ ਤਾਂ ਦਹੀਂ ਸਭ ਤੋਂ ਵਧੀਆ ਨੁਸਖੇ ਹੈ। ਇਹ ਘਰ ਬਹੁਤ ਹੀ ਆਸਾਨੀ ਨਾਲ ਜਮਾਇਆ ਜਾ ਸਕਦਾ ਹੈ। ਦਹੀਂ ਵਿੱਚ ਮੌਜੂਦ ਜ਼ਿੰਕ (zinc) ਨਾਲ ਚਮੜੀ ਦੀ ਅਣਚਾਹੀ ਰੰਗਤ (blemishes) ਠੀਕ ਹੋ ਜਾਂਦੀ ਹੈ। ਇਸ ਵਿੱਚ ਮੌਜੂਦ ਲੈਕਟਿਕ ਨਾਮ ਦਾ ਕੈਮੀਕਲ (lactic chemical) ਚਮੜੀ ਵਿੱਚ ਪਾਣੀ ਦੀ ਕਮੀ ਨਹੀਂ (keeps skin hydrated) ਹੋਣ ਦਿੰਦਾ ਅਤੇ ਹਰ ਤਰ੍ਹਾਂ ਦੇ ਘਾਵ (soothens the wounds) ਠੀਕ ਕਰ ਉਸ ਨੂੰ ਮੁਲਾਇਮ ਅਤੇ ਸੁੰਦਰ  ਬਣਾਉਂਦਾ ਹੈ। ਪਰ ਗੱਲ ਦਾ ਜ਼ਰੂਰ  ਧਿਆਨ ਰੱਖਣਾ ਕਿ ਜਿਨ੍ਹਾਂ ਲੋਕਾਂ ਦੀ ਚਮੜੀ ਤੇਲ ਯੁਕਤ ਹੈ (oily skin) ਉਹ ਦਹੀਂ ਨੂੰ ਚਮੜੀ ਉੱਤੇ ਨਾ ਲਗਾਉਣ ਕਿਉਂਕਿ ਇਸ ਵਿੱਚ ਕੁਦਰਤੀ ਕਰੀਮ (natural creamy) ਹੁੰਦੀ ਹੈ ਜਿਸ ਨਾਲ ਕਿ ਚਮੜੀ ਉੱਤੇ ਹੋਰ ਤੇਲ ਜ਼ਮਾ ਹੋ ਜਾਵੇਗਾ ਅਤੇ ਮੁਹਾਸੇ ਦੀ ਪਰੇਸ਼ਾਨੀ  ਸ਼ੁਰੂ ਹੋ ਸਕਦੀ ਹੈ। ਤੇਜ਼ ਧੁੱਪ ਦੀ ਕਿਰਨਾਂ ਕਰਕੇ ਚਮੜੀ ਜਲ (sun burns) ਜਾਂਦੀ ਹੈ ਇਸ ਲਈ ਦਹੀਂ ਲਗਾਉਣ ਨਾਲ ਚਮੜੀ ਦੀ ਲਾਲੀ ਅਤੇ ਦਰਦ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ।

ਦਹੀਂ, ਚਮੜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਂਦਾ (harmful sun rays) ਹੈ ਕਿਉਂਕਿ ਇਸ ਵਿੱਚ ਮੌਜੂਦ ਅਜਿਹੇ ਕੁਦਰਤੀ ਅਤੇ ਪੋਸ਼ਟਿਕ  ਗੁਣ (nutritious property) ਹਨ ਜਿਸ ਨਾਲ ਕਿ ਚਮੜੀ ਉੱਤੇ ਨੁਕਸਾਨ ਨਹੀਂ ਹੋਣ ਦਿੰਦਾ।  ਜੇਕਰ ਦਹੀਂ ਨੂੰ ਸੰਤਰੇ ਜਾਂ ਨਿੰਬੂ  ਦੇ ਜੂਸ (orange juice or lemon juice) ਮਿਲਾਇਆ ਜਾਵੇ ਤਾਂ ਬਹੁਤ ਹੀ ਵਧੀਆ ਕਲਿੰਸਰ (natural skin cleanser) ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਆਪਣੇ ਚਿਹਰੇ ਨੂੰ ਗੋਰਾ ਅਤੇ ਮੁਲਾਇਮ ਬਣਾਉਣਾ ਚਾਹੁੰਦੇ ਹੋ ਤਾਂ ਦਹੀਂ ਵਿੱਚ ਦਲੀਆ ਦੇ ਆਟੇ (curd with oatmeal flour) ਨੂੰ ਮਿਲਾ ਕੇ ਲਗਾਉਣ ਨਾਲ ਬਹੁਤ ਫਾਇਦਾ ਮਿਲੇਗਾ। ਹਰ ਰੋਜ਼ ਦਹੀਂ ਚਿਹਰੇ ਉੱਤੇ ਲਗਾਉਣ ਨਾਲ ਚਿਹਰੇ ਦੇ ਮੁਹਾਸੇ ਅਤੇ ਦਾਗ ਧੱਬੇ (acne and dark spots) ਪੂਰੀ ਤਰ੍ਹਾਂ ਠੀਕ ਹੋ ਜਾਣਗੇ ਕਿਉਂਕਿ ਇਸ ਵਿੱਚ ਐਂਟੀ  ਓਕਸੀਡੈਂਟਸ (anti oxidants) ਅਤੇ ਐਂਟੀ ਇੰਫਲਾਮੈਟ੍ਰੀ ਗੁਣ (anti inflammatory property) ਮੌਜੂਦ ਹੁੰਦੇ ਹਨ।

  • ਇੱਕ ਚਮਚ ਨਿੰਬੂ ਦੇ ਜੂਸ ਦਾ ਲੈ ਲਿਓ (lemon juice) ਅਤੇ ਉਸ ਵਿੱਚ ਅੱਧਾ ਚਮਚ ਦਹੀਂ (curd) ਦਾ ਪਾ ਕੇ ਚੰਗੀ ਤਰ੍ਹਾਂ ਮਿਲਾ ਲੈਣਾ। ਇਸ ਤਿਆਰ ਕੀਤੇ ਹੋਏ ਮਿਸ਼ਰਣ ਨੂੰ ਫਰਿਜ (refrigerate) ਵਿੱਚ ਕੁਝ ਘੰਟੇ ਲਈ ਰੱਖ ਲੈਣਾ। ਇਸ ਮਿਸ਼ਰਣ ਨੂੰ ਆਪਣੇ ਹੱਥਾਂ ਅਤੇ ਉਂਗਲੀਆਂ ਦੇ ਨੋਂਹ (finger nails) ਉਤੇ ਲਗਾ ਕੇ ਹਲਕਾ ਹਲਕਾ ਮਾਲਿਸ਼ ਕਰਨਾ। ਇਸ ਘਰੇਲੂ ਨੁਸਖੇ ਨੂੰ ਲਗਾਤਾਰ ਇੱਕ ਹਫਤੇ ਕਰਨਾ ਨਾਲ ਤੁਹਾਡੇ ਨੋਹਾਂ ਦੇ ਕਿਨਾਰੇ ਮੁਲਾਇਮ (nail cuticles) ਹੋ ਜਾਣਗੇ ਅਤੇ ਨੋਹਾਂ ਉੱਤੇ ਚਮਕ (shinning toe nails) ਆ ਜਾਵੇਗੀ। ਇਸ ਨੂੰ ਚਿਹਰੇ ਤੇ ਲਗਾਉਣ ਨਾਲ ਚਿਹਰੇ ਉੱਤੇ ਚਮਕ ਅਤੇ ਨਿਖਾਰ ਆ ਜਾਉਂਦਾ ਹੈ।

lemon-juice-300x175

  • ਜੇਕਰ ਤੁਸੀਂ  ਆਪਣੇ ਚਿਹਰੇ ਨੂੰ ਬੇਦਾਗ (spot less face) ਬਣਾਉਣਾ ਚਾਹੁੰਦੇ ਹੋ ਅਤੇ ਮੁਹਾਸੇ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ  ਹਰ ਰੋਜ਼ ਆਪਣੇ ਚਿਹਰੇ ਉੱਤੇ ਦਹੀਂ ਲਗਾਓ। ਇਸ ਨਾਲ ਚਿਹਰੇ ਉੱਤੇ ਆਈ ਲਕੀਰਾਂ ਅਤੇ ਝੁਰੜੀਆਂ (fine lines and wrinkles) ਠੀਕ ਹੋ ਜਾਂਦੀ ਹੈ ਅਤੇ ਚਿਹਰੇ ਨੂੰ ਨਮੀ ਮਿਲਦੀ ਹੈ।

curd-300x175

  • ਇੱਕ ਚਮਚ ਦਹੀਂ (curd) ਵਿੱਚ ਇੱਕ ਚਮਚ ਜੈਤੂਨ ਦੇ ਤੇਲ (olive oil) ਦਾ ਮਿਲਾ ਲੈਣਾ। ਫਿਰ ਉਸ ਵਿੱਚ ਦਲੀਏ ਦਾ ਪਾਊਡਰ (oats powder) ਬਣਾ ਕੇ ਮਿਲਾ ਲੈਣਾ ਅਤੇ ਇੱਕ ਗਾੜ੍ਹਾ ਪੇਸਟ ਤਿਆਰ ਕਰ ਲੈਣਾ। ਇਸ ਤਿਆਰ ਕੀਤੇ ਹੋਏ ਘਰੇਲੂ ਪੇਸਟ ਨੂੰ ਆਪਣੇ ਪੂਰੇ ਚਿਹਰੇ ਅਤੇ ਗਰਦਨ ਤੇ ਲਗਾ ਕੇ ਅੱਧੇ ਤੋਂ ਪੌਣਾਂ ਘੰਟਾ (quater hour) ਰੱਖਣਾ ਅਤੇ ਬਾਅਦ ਵਿੱਚ ਗਰਮ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ।

olive-oil

  • 2 ਚਮਚ ਦਲੀਏ ਦੇ ਆਟੇ (oats flour) ਦਾ ਲੈ ਕੇ ਉਸ ਵਿੱਚ ਉਸ ਵਿੱਚ ਇਕ ਚਮਚ ਦਹੀਂ (curd) ਅਤੇ ਇੱਕ ਫੈਂਟੀਆ ਹੋਇਆ ਅੰਡਾ (beaten egg) ਮਿਲਾ ਲਿਓ। ਇਨਾ ਸਭ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਅਤੇ ਆਪਣੇ ਪੂਰੇ ਚਿਹਰੇ ਅਤੇ ਗਰਦਨ ਉੱਤੇ ਲਗਾ ਲੈਣਾ। ਇਸ ਨੂੰ ਘੱਟ ਤੋਂ ਘੱਟ 15-20 ਮਿੰਟ ਤਕ ਰੱਖਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ।

oats-flour-300x175

  • ਜੇਕਰ ਤੁਸੀਂ ਆਪਣੇ ਚਿਹਰੇ ਦੀ ਚਮੜੀ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਦਹੀਂ ਲੈ ਕੇ ਉਸ ਵਿੱਚ ਅਲਗ ਅਲਗ ਤਰ੍ਹਾਂ ਦੇ ਫਲ (mix fruits) , ਨਿੰਬੂ ( lemon) , ਸ਼ਹਿਦ (honey) ਅਤੇ ਖੀਰਾ (cucumber) ਮਿਲਾ ਲੈਣਾ। ਇਨ੍ਹਾਂ ਸਭ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਆਪਣੇ ਚਿਹਰੇ ਅਤੇ ਗਰਦਨ ਉੱਤੇ ਲਗਾ ਕੇ ਮਾਲਿਸ਼ ਕਰੋ। ਮਾਲਿਸ਼ ਤੋਂ ਬਾਅਦ ਤਕਰੀਬਨ 15 – 20 ਮਿੰਟ ਰੱਖਣਾ ਅਤੇ ਬਾਅਦ ਵਿੱਚ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ।

different-fruits-300x175

  •  3/4 ਦਹੀਂ (curd) ਲੈ ਕੇ ਉਸ ਵਿੱਚ 1/2 ਆੜੂ (peach) , 1/2 ਖੀਰਾ (cucumber) ਅਤੇ 1 ਗਾਜਰ (carrot) ਲੈ ਕੇ ਚੰਗੀ ਤਰ੍ਹਾਂ ਪੀਸ ਲੈਣਾ ਅਤੇ ਪੇਸਟ ਤਿਆਰ ਕਰ ਲੈਣਾ। ਇਨ੍ਹਾਂ ਸਭ ਨੂੰ ਮਿਲਾ ਕੇ ਆਪਣੇ ਪੂਰੇ ਚਿਹਰੇ ਅਤੇ ਗਰਦਨ ਤੇ ਇਸ ਪੈਕ ਨੂੰ ਲਗਾਣਾ ਅਤੇ 15- 20 ਮਿੰਟ ਲਗਾ ਰਹਿਣ ਦੇਣਾ। ਬਾਅਦ ਵਿੱਚ ਠੰਡੇ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ। ਇਸ ਘਰੇਲੂ ਨੁਸਖੇ ਨੂੰ ਕਰਨ ਨਾਲ ਚਿਹਰੇ ਨੂੰ ਪੂਰੀ ਨਮੀ ਅਤੇ ਪੋਸ਼ਣ ਮਿਲਦਾ ਹੈ (moisture and nutrition) ਅਤੇ ਚਿਹਰੇ ਉੱਤੇ ਨਿਖਾਰ ਅਤੇ ਚਮਕ ਵੀ ਆ ਜਾਂਦੀ ਹੈ।

peach-300x175

  • ਜੇਕਰ  ਤੁਸੀਂ  ਆਪਣੀ ਚਮੜੀ  ਉਤੋਂ ਮਰੇ ਹੋਏ ਸੇਲਜ਼ (remove dead cells) ਨੂੰ ਸਾਫ ਕਰਨਾ ਚਾਹੁੰਦੇ ਹੋ ਤਾਂ ਦਹੀਂ (curd) ਲੈ ਕੇ ਉਸ ਵਿੱਚ ਆਂਡਾ (egg) ਮਿਲਾ ਲੈਣਾ ਅਤੇ ਫਿਰ ਪਾਰਸਲੇ (parsley) ਅਤੇ ਓਟਸ (oats) ਨੂੰ ਮਿਲਾ ਕੇ ਸਭ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ। ਇਸ ਤਿਆਰ ਕੀਤੇ ਹੋਏ ਪੇਸਟ ਨੂੰ ਆਪਣੇ ਚਿਹਰੇ ਅਤੇ ਗਰਦਨ ਉੱਤੇ ਲਗਾ ਕੇ ਥੋੜੀ ਦੇਰ ਰੱਖੋ ਅਤੇ ਬਾਅਦ ਵਿੱਚ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ। ਇਸ ਘਰੇਲੂ ਨੁਸਖੇ ਨੂੰ ਲਗਾਉਣ ਨਾਲ ਤੁਹਾਡੀ ਚਮੜੀ ਪੂਰੀ ਤਰ੍ਹਾਂ ਸਾਫ ਅਤੇ ਮੁਲਾਇਮ ਹੋ ਜਾਵੇਗੀ।

curd-with-egg-300x175

  • ਸ਼ਹਿਦ (honey) ਅਤੇ ਦਹੀਂ (curd) ਨੂੰ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਤਿਆਰ ਕਰ ਲਵੋ ਅਤੇ ਇਸ ਪੇਸਟ ਨੂੰ ਚਿਹਰੇ  ਅਤੇ ਸ਼ਰੀਰ ਉੱਤੇ ਲਗਾਓ। ਇਸ ਨੂੰ ਲਗਾਉਣ ਨਾਲ ਚਮੜੀ ਦੀ ਸਾਰੀ ਗੰਦਗੀ (dirt) ਅਤੇ ਹੋਰ ਪ੍ਰਦੂਸ਼ਣ ਦੇ ਕਣ (unwanted dirt components) ਉਤਰ ਜਾਵੇਗੀ ਅਤੇ ਚਮੜੀ ਵਿੱਚ ਤਾਜ਼ਗੀ (refresh and rejuvinate) ਮਹਿਸੂਸ ਹੋਵੇਗੀ।

honey-and-curd-300x175

  • ਚਿਹਰੇ ਨੂੰ ਤਾਜ਼ਗੀ ਦਿਲਾਉਣ ਲਈ ਇਕ ਹੋਰ ਘਰੇਲੂ ਨੁਸਖਾ ਵੀ ਅਪਨਾ ਸਕਦੇ ਹੋ। ਇਸ ਨੂੰ ਕਰਨ ਲਈ ਇਕ ਚਮਚ ਦਹੀਂ (curd) ਦਾ ਲੈ ਕੇ ਉਸ ਵਿੱਚ ਅੱਧਾ ਚਮਚ ਹਲਦੀ ਦੇ ਪਾਊਡਰ ਦਾ (turmeric powder) ਅਤੇ ਥੋੜਾ ਜਿਹਾ ਪਾਣੀ ਮਿਲਾ ਲੈਣਾ। ਇਸ ਦਾ ਪੇਸਟ ਤਿਆਰ ਕਰਨਾ ਅਤੇ ਆਪਣੇ ਪੂਰੇ ਸ਼ਰੀਰ ਅਤੇ ਚਿਹਰੇ ਉੱਤੇ ਲਗਾ ਕੇ ਮਾਲਿਸ਼ ਕਰਿਓ। ਇਸ ਨੂੰ ਮਾਲਿਸ਼ ਕਰਨ ਤੋਂ ਬਾਅਦ 2-3 ਮਿੰਟ ਤੱਕ ਲਗਾ ਰਹਿਣ ਦੀਓ ਅਤੇ ਬਾਅਦ ਵਿੱਚ ਨਿੱਘੇ ਪਾਣੀ (warm water) ਨਾਲ ਧੋ ਕੇ ਸਾਫ ਕਰੋ। ਇਸ ਨੁਸਖੇ ਨੂੰ ਕਰਨ ਨਾਲ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇਗੀ।

turmeric-300x175

ਕਿਉਂਕਿ  ਦਹੀਂ ਵਿੱਚ ਐਂਟੀ ਬੇਕਟੇਰੀਅਲ (anti bacterial)  ਅਤੇ ਐਂਟੀ ਫੰਗਲ (anti fungal) ਗੁਣ ਮੌਜੂਦ ਹਨ ਇਸ ਲਈ ਇਸ ਨੂੰ ਬਹੁਤ ਹੀ ਅਸਰਦਾਰ ਨੁਸਖਾ ਮੰਨਿਆ ਗਿਆ ਹੈ ਜੋ ਕਿ ਬੰਦ ਹੋਏ ਰੋਮ ਸ਼ਿਦਰ (opens clooged skin pores) ਨੂੰ ਖੋਲਣ ਵਿੱਚ ਮਦਦ ਕਰਦਾ ਹੈ। ਇਸ ਨਾਲ ਚਮੜੀ ਦੀ ਅੰਦਰ ਤੱਕ ਸਫਾਈ ਹੁੰਦੀ ਹੈ। ਜੇਕਰ  ਤੁਹਾਡੀ ਚਮੜੀ ਰੁਖੀ (dry skin) ਅਤੇ ਬੇਜਾਨ ਹੈ ਤਾ ਉਸ ਨੂੰ ਨਮੀ (moisturise) ਦੇਣ ਲਈ  ਤੁਸੀਂ ਮਲਾਈ ਯੁਕਤ ਦੁੱਧ (whole milk) ਜਾਂ  ਘੱਟ ਮਲਾਈ (low fat curd) ਵਾਲਾ  ਦਹੀਂ  ਵੀ ਇਸਤੇਮਾਲ ਕਰ ਸਕਦੇ ਹੋ।

ਦਹੀਂ ਨੂੰ ਚਮੜੀ ਉੱਤੇ ਲਗਾਉਣ ਦੇ ਗੁਣ ਅਤੇ ਫਾਇਦੇ (Benefits of curd for skin treatment)

ਸੂਰਜ ਦੀ ਤੇਜ਼ ਕਿਰਨਾਂ ਤੋਂ ਚਮੜੀ ਨੂੰ ਜਲਨ ਤੋਂ ਬਚਾਉਂਦਾ ਹੈ ਦਹੀਂ (Get Relief from sun burn by applying curd)

relief-from-sunburn-300x175

ਗਰਮੀਆਂ ਦੇ ਮੌਸਮ ਵਿੱਚ  ਚਮੜੀ ਦਾ ਜਲਣਾ (sun burns) ਬਹੁਤ ਹੀ ਆਮ ਸੱਮਸਿਆ ਹੈ। ਇਸ ਸੱਮਸਿਆ ਤੋਂ ਬਚ ਲਈ ਸਭ ਤੋਂ ਅਸਰਦਾਰ ਘਰੇਲੂ ਨੁਸਖਾ ਹੈ ਦਹੀਂ। ਦਹੀਂ ਦੇ ਨਾਲ ਅਸੀਂ ਚਮੜੀ ਨੂੰ ਸੂਰਜ ਦੀ ਤੇਜ਼ ਕਿਰਨਾਂ ਦੇ ਕਾਰਨ (harmfull sun rays) ਹੋ ਵਾਲੇ ਨੁਕਸਾਨ ਤੋਂ ਬਚਾ ਸਕਦੇ ਹਾਂ। ਘਰੋਂ ਬਾਹਰ ਜਾਣ ਤੋਂ ਪਹਿਲਾ ਦਹੀਂ ਨੂੰ ਆਪਣੇ ਚਿਹਰੇ ਅਤੇ ਹੱਥਾਂ ਉੱਤੇ ਲਗਾ ਲੈਣਾ , ਇਸ ਨਾਲ ਸੂਰਜ ਦੀਆਂ ਕਿਰਨਾਂ ਦਾ ਚਮੜੀ ਉੱਤੇ ਕੋਈ ਨੁਕਸਾਨ ਨਹੀਂ ਹੋਵੇਗਾ। ਜੇਕਰ ਤੁਸੀਂ ਦਹੀਂ ਵਿਚ ਥੋੜੀ ਖੁਸ਼ਬੂ ਲਈ ਕਾਮੋਮਯਲ (chamomile) ਮਿਲਾ ਲਵੋ ਤਾ ਬਹੁਤ ਵਧੀਆ ਖੁਸ਼ਬੂ ਆਵੇਗੀ।

ਚਮੜੀ ਦੀ ਅਣਚਾਹੀ ਰੰਗਤ ਠੀਕ ਕਰਨ ਲਈ ਦਹੀਂ ਨਾਲ ਕਰੋ ਇਲਾਜ਼ (Reduction of skin discolouration by using curd as natural remedy)

reduction-of-skin-discoloration-300x175

ਔਰਤਾਂ ਆਪਣੇ ਚਿਹਰੇ ਦੀ ਰੰਗਤ ਨੂੰ ਲੈ ਕੇ ਬਹੁਤ ਜਿਆਦਾ ਧਿਆਨ ਰੱਖਦਿਆਂ ਹਾਂ। ਇਸ ਲਈ ਜਦ ਵੀ ਉਹ ਸਵੇਰ ਨੂੰ ਘਰੋਂ ਬਾਹਰ ਜਾਂਦੀਆਂ ਹਾਂ ਤਾਂ ਹਮੇਸ਼ ਹੀ ਸਨ ਸਕਰੀਨ  ਲੋਸ਼ਨ (sunscreen lotion) ਲਗਾ ਕੇ ਜਾਣਾ ਉਨ੍ਹਾਂ ਦੀ ਆਦਤ ਜਿਹੀ ਬਣ ਗਈ ਹੈ। ਪਰ ਜੇਕਰ  ਸਕਰੀਨ ਲੋਸ਼ਨ ਕਿਸੇ ਵੜਿਆ ਕਮਪਨੀ ਦਾ ਨਾ ਲਗਾਇਆ ਜਾਵੇ ਤਾਂ ਲਗਾਉਣ ਨਾਲ ਚਮੜੀ ਉੱਤੇ ਬੁਰਾ ਅਸਰ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਘਰੇਲੂ ਅਤੇ ਕੁਦਰਤੀ ਨੁਸਖੇ ਵਰਤਣੇ ਹੀ ਸਭ ਤੋਂ ਫਾਇਦੇਮੰਦ ਹੁੰਦੇ ਹਾਂ। ਦਹੀਂ ਬਹੁਤ ਹੀ ਜਿਆਦਾ ਗੁਣਾਂ ਨਾਲ ਭਰਿਆ ਹੋ ਕਰਕੇ ਚਮੜੀ ਨੂੰ ਕੁਦਰਤੀ ਬਲੀਚ (bleach) ਕਰਦਾ ਹੈ ਜਿਸ ਨਾਲ ਕਿ ਚਮੜੀ ਦੀ ਅਣਚਾਹੀ ਰੰਗਤ ਠੀਕ ਹੋ ਜਾਂਦੀ ਹੈ। ਦਹੀਂ ਨੂੰ ਹਰ ਰੋਜ਼ ਲਗਾਉਣ ਨਾਲ ਉਮਰ ਦੇ ਨਾਲ ਆਉਣ ਵਾਲੇ ਦਾਗ ਅਤੇ ਧੱਬੇ (dark spots) ਵੀ ਠੀਕ ਹੋ ਜਾਂਦੇ ਹਨ। ਇਸ ਨੂੰ ਲਗਾਉਣ ਲਈ 2 ਚਮਚ ਦਹੀਂ  (curd) ਦੇ ਲੈ ਕੇ ਉਸ ਵਿੱਚ ਕੁਝ ਬੰਦਾ ਨਿੰਬੂ ਦੇ ਜੂਸ (lemon juice) ਦੀ ਮਿਲਾ ਲੈਣਾ। ਇਸ ਤਿਆਰ ਹੋਏ ਘੋਲ ਨੂੰ ਆਪਣੇ ਚਿਹਰੇ ਉੱਤੇ ਲਗਾ ਕੇ ਘੱਟ ਤੋਂ ਘੱਟ 30 ਮਿੰਟ ਲਈ ਰੱਖਣਾ ਅਤੇ ਬਾਅਦ ਵਿੱਚ ਪਾਣੀ ਨਾਲ ਧੋ ਕੇ ਸਾਫ ਕਰ ਲੈਣਾ। ਇਸ ਨੁਸਖੇ ਨੂੰ ਤੁਸੀਂ ਹਫਤੇ ਵਿੱਚ 3 ਬਾਰ ਕਰ ਸਕਦੇ ਹੋ ਜਿਸ ਨਾਲ  ਚਿਹਰੇ ਦੀ ਰੰਗਤ ਵਿੱਚ ਬਹੁਤ ਜਿਆਦਾ ਫਰਕ ਆ ਜਾਵੇਗਾ।

ਚਮੜੀ ਨੂੰ ਕੁਦਰਤੀ ਨਮੀ ਦੇਣ ਲਈ ਮਦਦ ਕਰਦਾ ਹੈ ਦਹੀਂ (Use curd as natural moisturiser)

moisturizing

ਤੁਸੀਂ  ਆਪਣੇ ਚਿਹਰੇ ਨੂੰ ਰੁੱਖੀ  ਅਤੇ ਬੇਜਾਨ (dull and dry) ਹੋਣ ਤੋਂ ਬਚਾਉਣ ਲਈ ਬਾਜ਼ਾਰ ਵਿਚ ਮਿਲਣ ਵਾਲਿਆਂ ਕਰੀਮ ਅਤੇ ਲੋਸ਼ਨ (creams and lotions) ਤਾਂ ਲਗਾਉਂਦੇ ਹੀ ਹੋਵੋਗੇ। ਪਰ ਕਈ ਬਾਰ ਕਈ ਉਤਪਾਦ (products) ਬਹੁਤ ਜਿਆਦਾ ਮਹਿੰਗੇ ਹੋਣ ਕਰਕੇ ਤੁਸੀਂ ਉਸ ਨੂੰ ਨਹੀਂ ਖਰੀਦ ਪਾਉਂਦੇ। ਪਰ ਇਨ੍ਹਾਂ ਬਾਜ਼ਾਰ ਵਿਚ ਮਿਲਣ ਵਾਲਿਆਂ ਕਰੀਮ ਦੀ ਬਜਾਏ ਤੁਸੀਂ ਘਰੇਲੂ ਅਤੇ ਕੁਦਰਤੀ ਨੁਸਖਾ ਵੀ ਆਪਣਾ ਸਕਦੇ ਹੋ। ਦਹੀਂ ਨੂੰ ਲਗਾਉਣ ਨਾਲ ਤੁਸੀਂ ਆਪਣੇ ਚਮੜੀ ਨੂੰ ਕੁਦਰਤੀ ਨਮੀ (natural moisturiser) ਦੇ ਸਕਦੇ ਹੋ ਅਤੇ ਇਹ ਬਹੁਤ ਹੀ ਜਿਆਦਾ ਸਸਤਾ ਵੀ ਪੈਂਦਾ ਹੈ। ਤੁਸੀਂ ਇਨ੍ਹਾਂ ਉਤਪਾਦਾਂ ਨੂੰ ਨਾ ਖਰੀਦ ਕੇ ਆਪਣੇ ਬਹੁਤ ਸਾਰੇ ਪੈਸੇ ਬਚਾ ਸਕਦੇ ਹੋ। ਦਹੀਂ ਨੂੰ ਚਿਹਰੇ ਉੱਤੇ ਲਗਾਉਣ ਤੋਂ ਪਹਿਲਾਂ ਆਪਣੇ ਚਿਹਰੇ ਅਤੇ ਗਰਦਨ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਅਤੇ ਬਾਅਦ ਵਿੱਚ ਅੱਖਾਂ (eyes) ਅਤੇ ਬੁਲ੍ਹਾਂ (lips) ਨੂੰ ਛੱਡ ਕੇ ਬਾਕੀ ਸਾਰੇ ਚਿਹਰੇ ਅਤੇ ਗਰਦਨ ਉੱਤੇ ਦਹੀਂ ਨੂੰ ਚੰਗੀ ਤਰ੍ਹਾਂ ਲੱਗਾ ਲੈਣਾ। ਇਸ ਨੂੰ ਘੱਟ ਤੋਂ ਘੱਟ 10 ਮਿੰਟ ਤਕ ਲੱਗਾ ਰਹਿਣ ਦੇਣ ਤੋਂ ਬਾਅਦ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ।

ਦਹੀਂ ਵਿੱਚ ਲੈਕਟਿਕ ਐਸਿਡ (lactic acid) ਮੌਜੂਦ ਹੋਣ ਕਾਰਨ ਇਸ ਨਾਲ ਚਮੜੀ ਉੱਤੇ ਨਿਖਾਰ ਵੀ ਆਉਂਦਾ ਹੈ। ਜੇਕਰ ਦਹੀਂ ਗਾੜ੍ਹੀ (thick) ਹੋਵੇ ਤਾਂ ਉਹ ਜਿਆਦਾ ਅਸਰਦਾਰ ਸਾਬਿਤ ਹੁੰਦੀ ਹੈ।

ਉਮਰ ਤੋਂ ਪਹਿਲਾਂ ਚਿਹਰੇ ਨੂੰ ਬੁੱਢਾ ਹੋਣ ਤੋਂ ਬਚਾਉਂਦਾ ਹੈ ਦਹੀਂ  (Use of curd Fights-premature-aging naturally)

fights-premature-aging-300x175

ਅੱਜ ਕੱਲ ਦੀ ਤੇਜ਼ ਜੀਵਨ ਸ਼ੈਲੀ ਵਿੱਚ ਲੋਕੀ ਆਪਣੀ ਉਮਰ ਤੋਂ ਪਹਿਲਾ ਹੀ ਬੁੱਢੇ ਦਿੱਖਣ ਲਗ ਪਾਏ ਹਨ। ਇਨ੍ਹਾਂ ਸਭ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਸਹੀ ਅਤੇ ਪੋਸ਼ਟਿਕ ਖਾਨ ਪਾਨ ਨਾ ਹੋਣਾ (improper diet) , ਪ੍ਰਦੂਸ਼ਣ (pollution) ਅਤੇ ਬਦਲੀ  ਹੋਈ ਜੀਵਨ ਸ਼ੈਲੀ ਦੇ ਤਰੀਕੇ (change in life style)। ਜੇਕਰ ਤੁਸੀਂ ਆਪਣੀ ਚਮੜੀ ਨੂੰ ਬਹੁਤ ਸਮੇਂ ਤੱਕ ਤਣਾਓ (stress) ਵਿੱਚ ਰੱਖਿਆ ਹੈ ਤਾਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਕੁਝ ਘਰੇਲੂ ਨੁਸਖੇ ਦੇ ਨਾਲ ਆਪਣੀ ਚਮੜੀ ਨੂੰ ਠੀਕ ਕਰ ਸਕਦੇ ਹੋ। ਤੁਸੀਂ ਆਪਣੇ ਚਿਹਰੇ ਤੇ ਆਈ ਬਾਰੀਕ ਲਕੀਰਾਂ (fine lines) ਅਤੇ ਝੁਰੜੀਆਂ (wrinkles) ਨੂੰ ਬਿਲਕੁਲ ਠੀਕ ਕਰ ਸਕਦੇ ਹੋ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਤੁਸੀਂ ਦਹੀਂ ਦਾ ਬਣਿਆ ਮਾਸਕ ਇਸਤੇਮਾਲ ਕਰ ਸਕਦੇ ਹੋ ਜਿਸ ਨੂੰ ਤਿਆਰ ਕਰਨ ਲਈ 2 ਚਮਚ ਦਹੀਂ (curd) ਲੈ ਕੇ ਉਸ ਵਿੱਚ ਜੈਤੂਨ ਦਾ ਤੇਲ (olive oil) ਮਿਲਾ ਲੈਣਾ। ਇਸ ਮਾਸਕ ਨੂੰ ਆਪਣੇ ਚਿਹਰੇ ਤੇ ਲੱਗਾ ਕੇ 30 ਮਿੰਟ ਲਈ ਰੱਖੋ ਅਤੇ ਬਾਅਦ ਵਿੱਚ ਪਾਣੀ ਨਾਲ ਕੇ ਸਾਫ ਕਰ ਲੈਣਾ। ਇਸ ਮਾਸਕ ਨੂੰ ਤੁਸੀਂ ਹਫਤੇ ਵਿੱਚ 3 ਬਾਰ ਲੱਗਾ ਸਕਦੇ ਹੋ ਅਤੇ ਫਰਕ ਵੇਖ ਸਕਦੇ ਹੋ।

ਜੇਕਰ ਤੁਹਾਡੇ ਚਿਹਰੇ ਉੱਤੇ ਮੁਹਾਸੇ ਕਰਕੇ ਲਾਲੀ (redness) ਅਤੇ ਘਾਵ (break through) ਹੋ ਰਹੇ ਹੋਣ ਤਾਂ ਵੀ ਦਹੀਂ ਨਾਲ ਤੁਸੀਂ ਉਸ ਨੂੰ ਬਿਲਕੁਲ ਠੀਕ ਕਰ ਸਕਦੇ ਹੋ। ਇਸ ਨਾਲ ਖਾਜ ਖੁਜਲੀ ਅਤੇ ਜਲਨ (itching and irritation)  ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਅਤੇ ਮੁਹਾਸੇ ਆਉਣੇ ਬੰਦ ਹੋ ਜਾਂਦੇ ਹਨ।

ਚਿਹਰੇ ਦੀ ਖੁਬਸੂਰਤੀ ਲਾਇ ਦਹੀਂ ਨੂੰ ਸਹੀ ਤਰੀਕੇ ਨਾਲ ਵਰਤਣ ਦੇ ਸੁਝਾਓ (Tips to use curd for beauty)

ਚਿਹਰੇ ਨੂੰ ਤੇਜ਼ ਧੁੱਪ ਦੀਆਂ ਕਿਰਨਾਂ ਤੋਂ ਬਚਾਉਣ ਲਈ ਦਹੀਂ ਦਾ ਇਸਤੇਮਾਲ (Use of Curd as a remedy to cure skin from sun burn)

ਜੇਕਰ  ਧੁੱਪ ਦੇ ਕਾਰਨ ਤੁਹਾਡੇ ਚਿਹਰੇ ਦੀ ਚਮੜੀ ਉੱਤੇ  ਸਨ ਬਰਨ (sun burn) ਹੋ ਗਏ ਹਨ, ਤਾਂ ਦਹੀਂ ਇਕ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਹੈ ਜਿਸ ਨਾਲ ਚਮੜੀ ਦੀ ਇਸ ਪਰੇਸ਼ਾਨੀ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਨੁਸਖੇ ਨੂੰ ਤਿਆਰ ਕਰਨ ਲਈ ਇਕ ਚਮਚ ਦਹੀਂ (curd) ਦਾ ਲੈ ਲੈਣਾ ਅਤੇ ਉਸ ਵਿੱਚ ਅੱਧਾ ਟਮਾਟਰ ਕੱਟ ਕੇ ਉਸ ਦਾ ਜੂਸ (tomato juice) ਪਾ ਲੈਣਾ। ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਪਣੇ ਪੂਰੇ ਚਿਹਰੇ ਅਤੇ ਗਰਦਨ ਤੇ ਲਗਾ ਕੇ ਕੁਝ ਦੇਰ ਰੱਖਣਾ। ਜਦ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਬਾਅਦ ਪਾਣੀ ਨਾਲ ਚਿਹਰੇ ਨੂੰ ਧੋ ਕੇ ਸਾਫ ਕਰ ਲੈਣਾ।

ਦਹੀਂ ਉਤਾਰੇ ਚਮੜੀ ਦੇ ਮਰੇ ਹੋਏ ਸੇਲਜ਼ ਨੂੰ (Curd as a natural home made treatment  for dead skin removal and skin exofoliation)

ਜੇਕਰ ਤੁਹਾਡੀ ਚਮੜੀ ਬਹੁਤ ਹੀ ਰੁਖੀ (dry skin) ਹੈ ਤਾਂ ਇਸ ਨਾਲ ਤੁਹਾਡੇ ਚਮੜੀ ਉੱਤੇ ਮਰੇ ਹੋਏ ਸੇਲਸ ਦੀ ਪਰਤ (layer of dead cells) ਜ਼ਰੂਰ ਬਣਦੀ ਹੋਵੇਗੀ। ਇਸ ਨੂੰ ਠੀਕ ਕਰਨ ਦਾ ਇਕ ਹੀ ਇਲਾਜ਼ ਹੈ ਦਹੀਂ। ਦਹੀਂ ਨਾਲ ਚਮੜੀ ਨੂੰ ਨਮੀ (moisture) ਮਿਲਦੀ ਹੈ ਜਿਸ ਨਾਲ ਕਿ ਸੇਲਸ ਦੀ ਪਰਤ ਉਤਰ ਜਾਂਦੀ ਹੈ ਅਤੇ ਚਮੜੀ ਪੂਰੀ ਤਰ੍ਹਾਂ ਸਾਫ ਹੋ ਜਾਂਦੀ ਹੈ। ਇਸ ਨੁਸਖੇ ਨੂੰ ਕਰਨ ਲਈ ਇਕ ਕਟੋਰੇ (bowl) ਵਿੱਚ ਆਂਡਾ (egg) ਲੈ ਲੈਣਾ ਤੇ ਉਸ ਵਿੱਚ ਕੁਝ ਪਤੇ ਪਾਰਸਲੇ (parsley leaves) ਦੇ ਲੈ ਪੀਸ ਕੇ ਮਿਲਾ ਲੈਣਾ। ਫਿਰ ਉਸ ਵਿੱਚ ਦਹੀਂ (curd) ਪਾ ਕੇ ਚੰਗੀ ਤਰ੍ਹਾਂ ਸਭ ਚੀਜ਼ਾਂ ਨੂੰ ਮਿਲਾ ਲੈਣਾ। ਇਸ ਤਿਆਰ ਹੋਏ ਪੇਕ ਨੂੰ ਆਪਣੇ ਪੂਰੇ ਚਿਹਰੇ ਉੱਤੇ ਲਗਾਓ। ਬਾਅਦ ਵਿੱਚ ਪਾਣੀ ਨਾਲ ਧੋ ਕੇ ਚਿਹਰੇ ਨੂੰ ਸਾਫ ਕਰ ਲੈਣਾ। ਇਸ ਨੁਸਖੇ ਨੂੰ ਕਰਨ ਨਾਲ ਮਰੇ ਹੋਏ ਸੇਲਸ (layer of dead cells) ਦੀ ਪਰਤ ਉਤਰ ਜਾਂਦੀ ਹੈ ਅਤੇ ਚਿਹਰੇ ਉੱਤੇ ਨਿਖਾਰ ਆ ਜਾਂਦਾ ਹੈ।

ਚਿਹਰੇ ਦੀ ਰੰਗਤ ਨੂੰ ਨਿਖਾਰਨ ਲਈ ਦਹੀਂ ਦੇ ਨਾਲ ਲਗਾਓ ਸੰਤਰੇ ਦੇ ਛਿਲਕੇ (Apply Orange peel powder with curd as a natural remedy for skin lightening treatment)

ਹੁਣ ਤੁਸੀਂ  ਘਰੇਲੂ ਨੁਸਖੇ ਦੀ ਮਦਦ ਨਾਲ ਆਪਣੇ ਚਿਹਰੇ ਦੇ ਰੰਗ ਨੂੰ ਬਹੁਤ ਹੀ ਆਸਾਨੀ ਨਾਲ ਗੋਰਾ ਕਰ ਸਕਦੇ ਹੋ। ਇਸ ਨੁਸਖੇ ਲਈ ਤੁਹਾਨੂੰ ਚਾਹੀਦਾ  ਹੈ ਦਹੀਂ (curd) ਅਤੇ ਸੰਤਰੇ ਦੇ ਛਿਲਕੇ ਦਾ ਪਾਊਡਰ (orange peel extract powder)। ਸੰਤਰੇ ਦੇ ਛਿਲਕੇ ਨੂੰ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਅਤੇ ਫਿਰ ਉਸ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾ। ਇਕ ਚਮਚ ਦਹੀਂ ਦਾ ਲੈ ਕੇ ਉਸ ਵਿੱਚ ਇਸ ਪਾਊਡਰ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਲੈਣਾ ਅਤੇ ਆਪਣੇ ਪੂਰੇ ਚਿਹਰੇ ਉੱਤੇ ਚੰਗੀ ਤਰ੍ਹਾਂ ਲੱਗਾ ਕੇ ਘੱਟ ਤੋਂ ਘੱਟ 15 – 20 ਮਿੰਟ ਲੱਗਾ ਰਹਿਣ ਦੇਣਾ। ਬਾਅਦ ਵਿੱਚ ਪਾਣੀ ਨਾਲ ਧੋ ਕੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲੈਣਾ। ਇਸ ਨੁਸਖੇ ਨੂੰ ਲਗਾਉਣ ਨਾਲ ਚਿਹਰੇ ਦੇ ਰੰਦਗ ਵਿੱਚ ਬਹੁਤ ਜਿਆਦਾ ਨਿਖਾਰ ਆਵੇਗਾ ਅਤੇ ਖੂਬਸੂਰਤ ਵੀ ਹੋ ਜਾਵੇਗਾ।

ਦਹੀਂ ਦੇ ਨਾਲ ਕੋਕੋਆ ਮਿਲਾ ਕੇ ਲਗਾਉਣ ਨਾਲ ਚਿਹਰੇ ਉੱਤੇ ਪਾਓ ਨਮੀ  ਅਤੇ ਕੁਦਰਤੀ ਨਿਖਾਰ (Cocoa with yogurt helps in regaining lost moisture from the skin making it soft and supple)

ਕਈ ਵਾਰ ਚਮੜੀ ਆਪਣੀ ਕੁਦਰਤੀ ਨਮੀ ਖ਼ੋ ਦਿੰਦਾ ਹੈ। ਇਸ ਤੁਹਾਡੇ ਚਮੜੀ ਨੂੰ ਬਹੁਤ ਜਿਆਦਾ ਨਮੀ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਕਿ ਚਮੜੀ ਰੁਖੀ ਅਤੇ ਬੇਜਾਨ (dull and dry) ਨਾ ਹੋ ਜਾਵੇ। ਇਸ ਨਮੀ ਨੂੰ ਪਾਉਣ ਲਈ ਘਰੇਲੂ ਨੁਸਖਾ ਬਹੁਤ ਹੀ ਅਸਰਦਾਰ ਹੈ। ਇਸ ਨੁਸਖੇ ਨੂੰ ਤਿਆਰ ਕਰਨ ਲਈ ਇਕ ਚਮਚ ਕੋਕੋਆ ਪਾਊਡਰ (cocoa powder) ਦਾ ਲੈ ਕੇ ਉਸ ਵਿੱਚ ਇਕ ਚਮਚ ਦਹੀਂ (curd) ਦਾ ਪਾ ਕੇ ਚੰਗੀ ਤਰ੍ਹਾਂ ਮਿਲਾ ਲੈਣਾ। ਇਸ ਪੇਸਟ ਨੂੰ ਪਣੇ ਚਿਹਰੇ ਉੱਤੇ ਲੱਗਾ ਕੇ ਤਕਰੀਬਨ 30 ਮਿੰਟ ਤਕ ਰੱਖੋ ਅਤੇ ਬਾਅਦ ਵਿੱਚ ਠੰਡੇ ਪਾਣੀ ਨਾਲ ਧੋ ਕੇ ਚਿਹਰੇ ਨੂੰ ਸਾਫ ਕਰ ਲੈਣਾ। ਇਹ ਬਹੁਤ ਹੀ ਜਿਆਦਾ ਅਸਰਦਾਰ ਘਰੇਲੂ ਨੁਸਖਾ ਹੈ ਜਿਸ ਨੂੰ ਕਰਨ ਨਾਲ ਤੁਸੀਂ ਆਪਣੇ ਚਮੜੀ ਨੂੰ ਕੁਦਰਤੀ ਨਮੀ (natural moisture) ਦੇ ਸਕਦੇ ਹੋ।